ਹੁਣ ਇਕ ਲੱਖ ਰੁਪਏ ''ਚ ਪਏਗੀ ਕਿਸੇ ਵੀ ਸਮਾਰੋਹ ''ਚ ਚਲਾਈ ਗੋਲੀ
Monday, Dec 09, 2019 - 11:06 PM (IST)
ਜਲੰਧਰ, (ਵਰੁਣ)— ਲੋਕ ਸਭਾ 'ਚ ਜੰਗੀ ਸਾਜੋ-ਸਾਮਾਨ ਸੋਧ ਬਿੱਲ 2019 ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵਿਆਹ ਜਾਂ ਕਿਸੇ ਹੋਰ ਸਮਾਰੋਹ ਵਿਚ ਹਵਾਈ ਫਾਇਰ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਤੇ 2 ਸਾਲ ਸਜ਼ਾ ਹੋਣ ਦਾ ਕਾਨੂੰਨ ਦੇ ਰਖਵਾਲਿਆਂ ਤੋਂ ਲੈ ਕੇ ਵਕੀਲਾਂ ਤੇ ਡੀ. ਜੇ. ਦਾ ਕਾਰੋਬਾਰ ਕਰਨ ਵਾਲਿਆਂ ਨੇ ਸਵਾਗਤ ਕੀਤਾ ਹੈ। ਕਿਸੇ ਵੀ ਸਮਾਰੋਹ ਵਿਚ ਗੋਲੀ ਚਲਾਉਣ ਦੇ ਸ਼ੌਕੀਨਾਂ ਨੂੰ ਹੁਣ ਗੋਲੀ ਇਕਲੱਖ ਰੁਪਏ ਵਿਚ ਪਏਗੀ। ਲੋਕ ਸਭਾ ਵਿਚ ਬਿੱਲ 'ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਲਾਇਸੈਂਸੀ ਹਥਿਆਰਾਂ ਨਾਲ ਵਿਆਹ ਜਾਂ ਕਿਸੇ ਵੀ ਸਮਾਰੋਹ ਵਿਚ ਚੱਲੀ ਗੋਲੀ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਹਵਾਈ ਫਾਇਰ ਕਰਨ ਵਾਲਿਆਂ ਨੂੰ ਇਕ ਲੱਖ ਰੁਪਏ ਜੁਰਮਾਨਾ ਅਤੇ ਸਜ਼ਾ ਵਧਾ ਕੇ 2 ਸਾਲ ਤੱਕ ਕੀਤੀ ਗਈ ਹੈ, ਜਦੋਂਕਿ ਜੁਰਮਾਨਾ ਅਤੇ ਸਜ਼ਾ ਦੋਵੇਂ ਵੀ ਹੋ ਸਕਦੇ ਹਨ।