ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ, ਦੋਸ਼ੀ ਫਰਾਰ

Sunday, May 22, 2022 - 05:44 PM (IST)

ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ, ਦੋਸ਼ੀ ਫਰਾਰ

ਕੀਰਤਪੁਰ ਸਾਹਿਬ (ਰਾਜਬੀਰ ਸਿੰਘ ਰਾਣਾ) : ਬੀਤੀ ਰਾਤ ਕੀਰਤਪੁਰ ਸਾਹਿਬ ਦੇ ਨਜ਼ਦੀਕ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਡਾਹਡੀ ਦੇ ਕੋਲ ਇਕ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ’ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਖ਼ਬਰ ਮਿਲੀ ਹੈ । ਇਸ ਸਬੰਧ ’ਚ ਜਾਣਕਾਰੀ ਦਿੰਦਿਆ ਏ.ਐਸ.ਆਈ ਬਲਬੀਰ ਚੰਦ ਨੇ ਦੱਸਿਆ ਕਿ ਉਸ ਰਾਹ ਤੋਂ ਨਿਕਲ ਰਹੇ ਟਰੱਕ ਚਾਲਕ ਮੋਹਣ ਸਿੰਘ ਵਾਸੀ ਸਾਹਪੁਰ ਨੇ ਪੁਲਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਹ ਰੋਪੜ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ । ਜਦੋਂ ਉਹ ਪਿੰਡ ਡਾਹਢੀ ਕੋਲ ਪਹੁੰਚਿਆਂ ਤਾਂ ਉਸ ਨੇ ਦੇਖਿਆ ਕਿ ਇਕ ਅਣਪਛਾਤੀ ਕਾਰ ਇਕ ਵਿਅਕਤੀ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਈ ਹੈ। ਜਦੋਂ ਸੋਹਣ ਸਿੰਘ ਨੇ ਟਰੱਕ ਰੋਕ ਕੇ ਵੇਖਿਆ ਤਾਂ ਉਕਤ ਵਿਅਕਤੀ ਬੁਰੀ ਤਰ੍ਹਾ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੀ ਪਹਿਚਾਣ ਗੁਰਦਾਸ ਸਿੰਘ 45 ਸਾਲ ਪੁੱਤਰ ਕਸ਼ਮੀਰ ਸਿੰਘ ਵਾਸੀ ਸਾਹਪੁਰ ਵਜੋਂ ਕੀਤੀ ਗਈ ।

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗੇ ਬੱਚੇ ਦੀ ਮਾਂ ਦਾ ਛਲਕਿਆ ਦਰਦ, ਰੋਂਦਿਆਂ ਬੋਲੀ, ‘ਬੋਰਵੈੱਲ ’ਚੋਂ ਮੈਨੂੰ ਪੁਕਾਰ ਰਿਹੈ’

ਜਾਣਕਾਰੀ ਮੁਤਾਬਕ ਗੁਰਦਾਸ ਸਿੰਘ ਅੱਜਕਲ੍ਹ ਪਿੰਡ ਅਗੰਪੁਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਲੁੱਕ ਪਲਾਂਟ ਕਲਿਆਣਪੁਰ ਦੀ ਗੱਡੀ ਚਲਾਉਣ ਦਾ ਕੰਮ ਕਰਦਾ ਸੀ। ਮੋਹਣ ਸਿੰਘ ਨੇ ਮੌਕੇ ’ਤੇ 108 'ਤੇ ਕਾਲ ਕਰਕੇ ਐਂਬੂਲੈਂਸ ਰਾਹੀਂ ਗੁਰਦਾਸ ਸਿੰਘ ਨੂੰ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਭੇਜ ਦਿੱਤਾ ਸੀ ਅਤੇ ਉਸਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਸੀ। 

ਇਹ ਵੀ ਪੜ੍ਹੋ- ਰਾਮਾ ਮੰਡੀ ਫਲਾਈਓਵਰ ਤੋਂ ਤੇਜ਼ ਰਫ਼ਤਾਰ ਕਾਰ ਡਿੱਗੀ ਹੇਠਾਂ, 1 ਦੀ ਮੌਤ ਤੇ 4 ਜ਼ਖ਼ਮੀ

ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਦਾਸ ਸਿੰਘ ਦੀ ਮੌਤ ਹੋ ਗਈ ਹੈ । ਮੋਹਣ ਸਿੰਘ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋ ਨਾਮਲੂਮ ਵਿਅਕਤੀ ਅਤੇ ਵਾਹਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News