5 ਕਰੋੜ ਮੁੱਲ ਦੀ ਇਕ ਕਿਲੋ ਹੈਰੋਇਨ ਤੇ ਪਾਕਿ ਸਿਮ ਬਰਾਮਦ

02/23/2018 3:13:46 AM

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)- ਫਿਰੋਜ਼ਪੁਰ ਵਿਖੇ ਭਾਰਤ-ਪਾਕਿ ਬਾਰਡਰ 'ਤੇ ਬੀ. ਐੱਸ. ਐੱਫ. ਨੇ ਕਾਊਂਟਰ ਇੰਟੈਲੀਜੈਂਸ ਨਾਲ ਮਿਲ ਕੇ ਜੁਆਇੰਟ ਆਪ੍ਰੇਸ਼ਨ ਚਲਾਉਂਦਿਆਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 5 ਕਰੋੜ ਰੁਪਏ ਹੈ। ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਆਰ. ਐੱਸ. ਕਟਾਰੀਆ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅਤੇ ਬੀ. ਐੱਸ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿ ਸਮੱਗਲਰ ਬੀ. ਓ. ਪੀ. ਬਸਤੀ ਰਾਮ ਲਾਲ ਦੇ ਏਰੀਏ ਵਿਚ ਭਾਰਤ ਵਿਚ ਹੈਰੋਇਨ ਭੇਜਣ ਦੀ ਤਾਕ ਵਿਚ ਹਨ ਅਤੇ ਇਸ ਸੂਚਨਾ ਦੇ ਆਧਾਰ 'ਤੇ ਜਦ ਕਾਊਂਟਰ ਇੰਟੈਲੀਜੈਂਸ ਤੇ ਬੀ. ਐੱਸ. ਐੱਫ. ਨੇ ਜੁਆਇੰਟ ਆਪ੍ਰੇਸ਼ਨ ਚਲਾਇਆ ਤਾਂ 77 ਬਟਾਲੀਅਨ ਨੂੰ ਖੇਤਾਂ 'ਚੋਂ ਇਕ ਪੈਕੇਟ (ਇਕ ਕਿਲੋ ਵਜ਼ਨੀ) ਹੈਰੋਇਨ ਅਤੇ ਇਕ ਪਾਕਿਸਤਾਨੀ ਸਿਮ ਮਿਲੀ।


Related News