ਤੇਜ਼ ਰਫ਼ਤਾਰ ਪਿਕਅਪ ਤੇ ਸਕੂਟੀ 'ਚ ਭਿਆਨਕ ਟੱਕਰ, ਇਕ ਦੀ ਮੌਤ, ਦੂਜਾ ਵਾਲ-ਵਾਲ ਬਚਿਆ
09/26/2023 8:52:32 PM

ਹਾਜੀਪੁਰ (ਜੋਸ਼ੀ) : ਤਲਵਾੜਾ ਦੇ ਅੱਡਾ ਵੈਰੀਅਰ ਕੋਲ ਮਹਿੰਦਰਾ ਪਿਕਅਪ ਅਤੇ ਸਕੂਟੀ ਵਿਚਕਾਰ ਹੋਈ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਹਰਗੁਰਦੇਵ ਸਿੰਘ ਅਤੇ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਸਕੂਟੀ ਸਵਾਰ ਤਰੁਣ ਚੌਧਰੀ (20) ਪੁੱਤਰ ਵਿਪਨ ਕੁਮਾਰ ਵਾਸੀ ਸੈਕਟਰ-3 ਤਲਵਾੜਾ ਟਾਊਨਸ਼ਿਪ ਪਿੰਡ ਚੱਕ ਪੰਡਾਇਣ ਤੋਂ ਅੱਡਾ ਵੈਰੀਅਰ ਨੂੰ ਜਾਂਦੀ ਸੜਕ ’ਤੇ ਆਪਣੇ ਇਕ ਦੋਸਤ ਨਾਲ ਸਕੂਟੀ ’ਤੇ ਸਵਾਰ ਘਰ ਨੂੰ ਵਾਪਸ ਜਾ ਰਹੇ ਸਨ।
ਇਹ ਵੀ ਪੜ੍ਹੋ : ਜੈਸ਼ੰਕਰ ਨੇ UN ਤੋਂ ਕੈਨੇਡਾ ਨੂੰ ਦਿੱਤੀ ਸਲਾਹ- 'ਅੱਤਵਾਦ ਨਾਲ ਨਜਿੱਠਣ 'ਚ ਸਿਆਸੀ ਫਾਇਦਾ ਨਹੀਂ ਦੇਖਿਆ ਜਾਣਾ ਚਾਹੀਦਾ'
ਜਦੋਂ ਉਹ ਅੱਡਾ ਵੈਰੀਅਰ ਕੋਲ ਮੇਨ ਸੜਕ ਤੋਂ ਤਲਵਾੜਾ ਵੱਲ ਨੂੰ ਮੁੜਨ ਲੱਗੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਤਰੁਣ ਦਾ ਸਿਰ ਦਰੜਦੀ ਹੋਈ ਮੌਕੇ ਤੋਂ ਫਰਾਰ ਹੋ ਗਈ। ਬਾਅਦ ਵਿੱਚ ਕੁਝ ਰਾਹਗੀਰਾਂ ਨੇ ਮਹਿੰਦਰਾ ਪਿਕਅਪ ਗੱਡੀ ਦਾ ਪਿੱਛਾ ਕਰਕੇ ਉਸ ਨੂੰ ਅੱਡਾ ਝੀਰ ਦਾ ਖੂਹ ਕੋਲੋਂ ਫੜ ਕੇ ਤਲਵਾੜਾ ਪੁਲਸ ਦੇ ਹਵਾਲੇ ਕੀਤਾ। ਮ੍ਰਿਤਕ ਦੀ ਦੇਹ ਨੂੰ ਬੀ. ਬੀ. ਐੱਮ. ਬੀ. ਤਲਵਾੜਾ ਦੇ ਹਸਪਤਾਲ ਵਿਖੇ ਰੱਖਣ ਤੋਂ ਬਾਅਦ ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8