1100 ਗ੍ਰਾਮ ਭੁੱਕੀ ਤੇ 180 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ

Tuesday, Jul 24, 2018 - 06:26 AM (IST)

1100 ਗ੍ਰਾਮ ਭੁੱਕੀ ਤੇ 180 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ

ਬਨੂਡ਼, (ਗੁਰਪਾਲ)- ਥਾਣਾ ਬਨੂਡ਼ ਪੁਲਸ ਨੇ  ਭੁੱਕੀ ਤੇ  ਨਸ਼ੇ ਵਾਲੀਅਾਂ ਗਾਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ ਮੋਹਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਬਨੂਡ਼ ਤੋਂ ਤੇਪਲਾ ਨੂੰ ਜਾਂਦੇ ਮਾਰਗ ’ਤੇ ਗਸ਼ਤ ਕਰ ਰਹੇ ਸਨ। ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਮਾਰਗ ’ਤੇ ਪੈਂਦੇ ਰਾਜੋਮਾਜਰਾ ਟੀ-ਪੁਆਇੰਟ ਨੇਡ਼ੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਸ਼ੱਕੀ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 1100 ਗ੍ਰਾਮ ਭੁੱਕੀ ਤੇ 180 ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ। ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
 


Related News