ਪਿੰਡ ਲਾਲਚੀਆਂ ਵਿਖੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਲਗਾਇਆ ਗਿਆ ਇੱਕੋ ਬੂਥ

Sunday, Feb 20, 2022 - 03:13 PM (IST)

ਪਿੰਡ ਲਾਲਚੀਆਂ ਵਿਖੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਲਗਾਇਆ ਗਿਆ ਇੱਕੋ ਬੂਥ

ਗੁਰੂਹਰਸਹਾਏ (ਸੁਨੀਲ ਆਵਲਾ) : ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਲਾਲਚੀਆਂ ਵਿਖੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਬੂਥ ਲਗਾਇਆ ਗਿਆ ਅਤੇ ਮਿਸਾਈਲ ਕਾਇਮ ਕੀਤੀ। ਇਸ ਦੀ ਚਰਚਾ ਪਿੰਡ ਅਤੇ ਸਾਰੇ ਇਲਾਕੇ ਵਿਚ ਹੋ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਇਕ ਹਫਤੇ ਪਹਿਲਾਂ ਪਿੰਡ ਵਿੱਚ  ਮੁਹਿੰਮ ਚਲਾਈ ਗਈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਤੇ ਆਪਸੀ ਏਕਾ ਕਾਇਮ ਰੱਖਿਆ ਜਾਵੇ। ਸਿਆਸੀ ਪਾਰਟੀਆਂ ਦੇ ਪ੍ਰਚਾਰ ਕਾਰਨ ਕਿਤੇ ਰਿਸ਼ਤੇ ਨਾਤੇ ਨਾ ਭੁੱਲ ਜਾਈਏ। ਇਸ ਲਈ ਪਿੰਡ ਵਾਸੀਆਂ ਨੇ  ਫ਼ੈਸਲਾ ਲਿਆ ਕਿ ਇਸ ਵਾਰ ਇੱਕ ਹੀ ਸਾਂਝਾ ਬੂਥ ਲਗਾਇਆ ਜਾਵੇਗਾ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਸ ਬੂਥ ਨੂੰ(ਗਰੀਨ ਮਾਡਲ ਬੂਥ) ਬਣਾਇਆ ਹੋਇਆ ਹੈ। ਇਸ ਸਦਭਾਵਨਾ ਮਾਹੌਲ ਨੂੰ ਉਸਾਰਨ ਲਈ ਸਰਪੰਚ ਬਾਜ ਸਿੰਘ,ਹਰਵਿੰਦਰ ਸਿੰਘ, ਮੇਜਰ ਸਿੰਘ,ਸ਼ਿੰਗਾਰਾ ਸਿੰਘ,ਰਾਜਿੰਦਰ ਸਿੰਘ,ਹਰਵਿੰਦਰ ਸਿੰਘ ਸੰਧੂ ਜਗਦੀਸ਼ ਸੋਢੀ ਨੇ ਆਪਣਾ ਮੁਕੰਮਲ ਯੋਗਦਾਨ ਅਤੇ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਕੇਜਰੀਵਾਲ ਅਤੇ ਕਾਂਗਰਸ ’ਤੇ ਕੀਤੇ ਤਿੱਖੇ ਹਮਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


author

Anuradha

Content Editor

Related News