ਤਰਨਤਾਰਨ 'ਚ ਪੁਲਸ ਤੇ BSF ਨੂੰ ਮਿਲੀ ਵੱਡੀ ਸਫ਼ਲਤਾ, ਨਾਜਾਇਜ਼ ਹਥਿਆਰਾਂ ਦੇ ਜ਼ਖ਼ੀਰੇ ਤੇ ਡਰੱਗ ਮਨੀ ਸਣੇ 1 ਕਾਬੂ

Tuesday, May 21, 2024 - 10:26 PM (IST)

ਤਰਨਤਾਰਨ 'ਚ ਪੁਲਸ ਤੇ BSF ਨੂੰ ਮਿਲੀ ਵੱਡੀ ਸਫ਼ਲਤਾ, ਨਾਜਾਇਜ਼ ਹਥਿਆਰਾਂ ਦੇ ਜ਼ਖ਼ੀਰੇ ਤੇ ਡਰੱਗ ਮਨੀ ਸਣੇ 1 ਕਾਬੂ

ਤਰਨਤਾਰਨ- ਤਰਨਤਾਰਨ ਪੁਲਸ ਤੇ ਬੀ.ਐੱਸ.ਐਫ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ  ਗੈਰ-ਕਾਨੂੰਨੀ ਹਥਿਆਰਾਂ ਸਮੇਤ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕੋਲੋਂ ਸਰਹੱਦ ਪਾਰੋਂ 3.124 ਕਿਲੋ ਹੈਰੋਇਨ, 1 ਪਿਸਤੌਲ, 5 ਮੈਗਜ਼ੀਨ, 111 ਰੌਂਦ, 2 ਤੋਲ ਸਕੇਲ ਅਤੇ 3 ਲੱਖ ਰੁਪਏ ਡਰੱਗ ਮਨੀ ਸਮੇਤ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ-  ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਨੌਜਵਾਨ ਫਸਿਆ ਕਸੂਤਾ, ਬਿਨਾਂ ਕਸੂਰ ਹੋਈ ਜੇਲ੍ਹ, ਮਾਮਲਾ ਜਾਣ ਹੋਵੋਗੇ ਹੈਰਾਨ

ਇਸ ਦੀ ਜਾਣਕਾਰੀ ਪੰਜਾਬ ਦੇ ਡੀ.ਜੀ. ਪੀ. ਗੌਰਵ ਯਾਦਵ ਨੇ ਆਪਣੇ ਐਕਸ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਕਿ ਤਰਨਤਾਰਨ ਪੁਲਸ ਤੇ ਬੀ.ਐੱਸ.ਐੱਫ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 3.124 ਕਿਲੋ ਹੈਰੋਇਨ, 1 ਪਿਸਤੌਲ, 5 ਮੈਗਜ਼ੀਨ, 111 ਰੌਂਦ, 2 ਸਕੇਲ ਅਤੇ 3 ਲੱਖ ਰੁਪਏ ਡਰੱਗ ਮਨੀ ਸਮੇਤ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 

PunjabKesari

ਇਹ ਵੀ ਪੜ੍ਹੋ- ਦੋ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕ ਦੀ ਮੌਤ, ਦੂਜਾ ਜ਼ਖ਼ਮੀ

ਉਨ੍ਹਾਂ ਲਿਖਿਆ ਕਿ ਸਰਹੱਦ ਪਾਰ ਤਰਨਤਾਰਨ ਇਲਾਕੇ 'ਚ ਪਾਕਿਸਤਾਨ ਤੋਂ ਨਸ਼ੇ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ।ਉਨ੍ਹਾਂ ਕਿਹਾ ਇਸ ਮਾਮਲੇ 'ਚ ਅੱਗੇ ਅਤੇ ਪਿੱਛੇ ਵਾਲੇ ਲਿੰਕ ਸਥਾਪਤ ਕਰਨ ਲਈ ਜਾਂਚ ਜਾਰੀ ਹੈ ਜਿਸ ਨਾਲ ਹੋਰ ਜ਼ਬਤੀਆਂ ਅਤੇ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਪੰਜਾਬ ਪੁਲਸ ਸੂਬੇ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਹ ਵੀ ਪੜ੍ਹੋ-  ਕਿਸਾਨ ਅੰਦੋਲਨ ਦੇ 33 ਦਿਨਾਂ ’ਚ ਰੇਲਵੇ ਨੂੰ ਪਿਆ ਕਰੋੜਾਂ ਦਾ ਘਾਟਾ, 30 ਹਜ਼ਾਰ ਯਾਤਰੀਆਂ ਨੂੰ ਦਿੱਤਾ ਪੂਰਾ ਰਿਫੰਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News