ਸਤਲੁਜ 'ਚ ਰੁੜ੍ਹ ਕੇ ਸਰਹੱਦ ਪਾਰ ਪੁੱਜੇ ਨੌਜਵਾਨਾਂ ਬਾਰੇ ਵੱਡੀ ਖ਼ਬਰ, ਪਾਕਿ ਰੇਂਜਰਾਂ ਨੇ BSF ਨੂੰ ਕਹੀ ਇਹ ਗੱਲ

Monday, Jul 31, 2023 - 08:27 PM (IST)

ਸਤਲੁਜ 'ਚ ਰੁੜ੍ਹ ਕੇ ਸਰਹੱਦ ਪਾਰ ਪੁੱਜੇ ਨੌਜਵਾਨਾਂ ਬਾਰੇ ਵੱਡੀ ਖ਼ਬਰ, ਪਾਕਿ ਰੇਂਜਰਾਂ ਨੇ BSF ਨੂੰ ਕਹੀ ਇਹ ਗੱਲ

ਸਿੱਧਵਾਂ ਬੇਟ (ਚਾਹਲ)- ਸਤਲੁਜ ਦਰਿਆ ਵਿਚ ਰੁੜ ਕੇ ਪਾਕਿਸਤਾਨ ਪੁੱਜੇ ਸਿੱਧਵਾਂ ਬੇਟ ਨੇੜਲੇ ਪਿੰਡਾਂ ਦੇ 2 ਨੌਜਵਾਨਾਂ ਦੀ ਘਰ ਵਾਪਸੀ ਦੀ ਆਸ ਦਿਖਾਈ ਦੇਣ ਲੱਗੀ ਹੈ। ਸੂਤਰਾਂ ਅਨੁਸਾਰ ਬੀਤੀ ਰਾਤ ਪਾਕਿ ਰੇਂਜਰਾਂ ਤੇ ਭਾਰਤੀ ਫੌਜ ਵਿਚਾਲੇ ਹੋਈ ਫਲੈਗ ਮੀਟਿੰਗ ਵਿਚ ਨੌਜਵਾਨਾਂ ਨੂੰ ਭਾਰਤ ਹਵਾਲੇ ਕਰਨ ਦਾ ਫ਼ੈਸਲਾ ਲਿਆ ਗਿਆ। ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਤੇ ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ ਨੇ ਦੱਸਿਆ ਕਿ ਅੱਜ ਉਹ ਨੌਜਵਾਨਾਂ ਦੀ ਪਾਕਿ ਤੋਂ ਰਿਹਾਈ ਲਈ ਫਿਰੋਜ਼ਪੁਰ ਗਏ ਸਨ ਜਿੱਥੇ ਉਨ੍ਹਾਂ ਦੀ ਬੀ.ਐੱਸ.ਐੱਫ. ਦੇ ਕਮਾਂਡਰ ਨਾਲ ਗੱਲ ਹੋਈ ਹੈ ਜਿਸ ਨੇ ਦੱਸਿਆ ਕਿ ਉਨ੍ਹਾਂ ਦੀ ਪਾਕਿ ਰੇਜ਼ਰਾਂ ਨਾਲ ਹੋਈ ਫਲੈਗ ਮੀਟਿੰਗ ਵਿਚ ਪਾਕਿ ਵੱਲੋਂ ਨੌਜਵਾਨਾਂ ਨੂੰ 2 ਅਗਸਤ ਨੂੰ ਭਾਰਤੀ ਫ਼ੌਜ ਹਵਾਲੇ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ, ਜਿਨ੍ਹਾਂ ਨੂੰ ਹੂਸੈਨੀ ਵਾਲਾ ਬਾਰਡਰ ਰਾਹੀਂ ਵਾਪਸ ਲਿਆਂਦਾ ਜਾਵੇਗਾ।

PunjabKesari

ਇਹ ਖ਼ਬਰ ਵੀ ਪੜ੍ਹੋ - ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

ਹਰਵਿੰਦਰ ਦੇ ਪਰਿਵਾਰ ਤੇ ਪਿੰਡ ’ਚ ਸਹਿਮ ਤੇ ਡਰ ਦਾ ਮਾਹੌਲ

PunjabKesari

ਦੂਜੇ ਪਾਸੇ ਜਦੋਂ ਅੱਜ ਨੌਜਵਾਨ ਹਰਵਿੰਦਰ ਸਿੰਘ ਦੇ ਪਿੰਡ ਪਰਜੀਆਂ ਬਿਹਾਰੀਪੁਰ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਲੋਕ ਹਰਵਿੰਦਰ ਦੇ ਪਾਕਿਸਤਾਨ ਪੁੱਜਣ ਦੀ ਖ਼ਬਰ ਨਾਲ ਹੈਰਾਨ ਤੇ ਚਿੰਤਤ ਦਿਖਾਈ ਦਿੱਤੇ। ਹਰਵਿੰਦਰ ਦਾ ਪਰਿਵਾਰ ਗਹਿਰੇ ਸਦਮੇ ਵਿਚ ਡੁੱਬਿਆ ਹੋਇਆ ਸੀ ਤੇ ਉਸ ਦੇ ਘਰ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਹਰਵਿੰਦਰ ਦੀ ਪਤਨੀ ਸਿਕੰਦਰ ਕੌਰ ਨੇ ਦੱਸਿਆ ਕਿ ਉਹ 27 ਜੁਲਾਈ ਨੂੰ ਘਰੋਂ ਆਪਣੇ ਸਾਥੀ ਨਾਲ ਸ੍ਰੀ ਹਰਮਿੰਦਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਿਆ ਸੀ ਪਰ ਉਹ ਪਾਕਿਸਤਾਨ ਕਿਵੇਂ ਪਹੁਚ ਗਿਆ ਇਸ ਬਾਰੇ ਸਾਰੇ ਹੈਰਾਨ ਤੇ ਪ੍ਰੇਸ਼ਾਨ ਹਨ। ਪਰਿਵਾਰਿਕ ਮੈਂਬਰਾਂ ਦੇ ਪਿੰਡ ਵਾਸੀਆਂ ਨੇ ਪਾਕਿ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਭੇਜਿਆ ਜਾਵੇ। 

ਇਹ ਖ਼ਬਰ ਵੀ ਪੜ੍ਹੋ - ਹਰਿਆਣਾ 'ਚ ਵਿਗੜੇ ਹਾਲਾਤ: ਭੀੜ ਨੇ ਥਾਣੇ ਨੂੰ ਲਾਈ ਅੱਗ, ਹੋਮਗਾਰਡ ਦੀ ਮੌਤ, ਕਈ ਗੱਡੀਆਂ ਫੂਕੀਆਂ

ਨੌਜਵਾਨਾਂ ਦਾ ਪਾਕਿ ਪੁੱਜਣਾ ਰਹੱਸ ਬਣਿਆ

ਭਾਵੇਂ ਕਿ ਇਨ੍ਹਾਂ ਨੌਜਵਾਨਾਂ ਦਾ ਗਜਨੀਵਾਲਾ ਨੇੜਿਓਂ ਸਤਲੁਜ ਦਰਿਆ ਵਿਚ ਰੁੜਨ ਨਾਲ ਪਾਕਿ ਪੁੱਜਣ ਦੀ ਚਰਚਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉੱਥੇ ਡਬਲ ਕੰਡਿਆਲੀ ਤਾਰ ਲਗਾਉਣ ਦੇ ਇਲਾਵਾ ਭਾਰਤੀ ਫੌਜ ਵਲੋਂ ਕਾਫੀ ਸਖਤੀ ਵਰਤੀ ਜਾ ਰਹੀ ਹੈ ਤੇ ਹੋਰ ਪੁਖ਼ਤਾ ਪ੍ਰਬੰਧ ਹਨ। ਫਿਰ ਇਹ ਨੌਜਵਾਨ ਕਿਸ ਤਰੀਕੇ ਨਾਲ ਸਰਹੱਦ ਪਾਰ ਕਰ ਗਏ ਇਹ ਅਜੇ ਤੱਕ ਰਹੱਸ ਬਣਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪਤਨੀ ਦਾ ਵਹਿਸ਼ੀਪੁਣਾ: ਕੁਹਾੜੀ ਨਾਲ ਪਤੀ ਦੇ ਟੋਟੇ ਕਰ ਨਹਿਰ 'ਚ ਸੁੱਟੇ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

ਬੀ.ਐੱਸ.ਐੱਫ. ਤੇ ਪਾਕਿ ਰੇਜ਼ਰ ਕਰ ਰਹੇ ਹਨ ਜਾਂਚ

ਗੈਰ-ਸਰਕਾਰੀ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਾਕਿ ਰੇਜ਼ਰ ਤੇ ਬੀ.ਐੱਸ.ਐੱਫ. ਆਪਣੇ ਪੱਧਰ ’ਤੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨੌਜਵਾਨ ਗਜ਼ਨੀਵਾਲਾ ਦਰਿਆ ਇਲਾਕੇ ’ਚ ਕਿਉਂ ਅਤੇ ਕਿਵੇਂ ਪਹੁੰਚੇ ਅਤੇ ਕਿਸ ਹਾਲਾਤ ’ਚ ਹੜ੍ਹ ਦੇ ਪਾਣੀ ’ਚ ਰੁੜ ਗਏ ਸਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹੜ੍ਹ ਦੇ ਪਾਣੀ ’ਚ ਇਨ੍ਹਾਂ ਨੌਜਵਾਨਾਂ ਦਾ ਪਾਕਿਸਤਾਨ ਪਹੁੰਚਣਾ ਕੋਈ ਹਾਦਸਾ ਸੀ ਜਾਂ ਇਸ ਪਿੱਛੋਂ ਕਈ ਹੋਰ ਕਾਰਨ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News