ਰਾਹੂ-ਕੇਤੂ 30 ਅਕਤੂਬਰ ਨੂੰ ਬਦਲਣਗੇ ਰਾਸ਼ੀਆਂ, ਸਾਰੇ ਹੋਣਗੇ ਪ੍ਰਭਾਵਿਤ

Thursday, Sep 14, 2023 - 02:15 PM (IST)

ਰਾਹੂ-ਕੇਤੂ 30 ਅਕਤੂਬਰ ਨੂੰ ਬਦਲਣਗੇ ਰਾਸ਼ੀਆਂ, ਸਾਰੇ ਹੋਣਗੇ ਪ੍ਰਭਾਵਿਤ

ਜਲੰਧਰ (ਧਵਨ) : ਰਾਹੂ-ਕੇਤੂ ਦਾ ਗੋਚਰ ਹਰੇਕ 18 ਮਹੀਨੇ ’ਚ ਬਦਲਦਾ ਹੈ ਅਤੇ ਕਾਰਮਿਕ ਗ੍ਰਹਿ ਵਜੋਂ ਜਾਣੇ ਜਾਂਦੇ ਰਾਹੂ ਮੇਖ ਰਾਸ਼ੀ ਤੋਂ ਮੀਨ ਅਤੇ ਕੇਤੂ ਤੁਲਾ ਤੋਂ ਕੰਨਿਆ ਰਾਸ਼ੀ ’ਚ 30 ਅਕਤੂਬਰ ਨੂੰ ਬਦਲਣਗੇ। ਜੋਤਿਸ਼ ਆਚਾਰੀਆ ਸੰਜੇ ਚੌਧਰੀ ਮੁਤਾਬਕ ਕਾਰਮਿਕ ਗ੍ਰਹਿ ਰਾਹੂ-ਕੇਤੂ ਦਾ ਸਭ ’ਤੇ ਅਸਰ ਪੈਣਾ ਹੈ। ਉਨ੍ਹਾਂ ਕਿਹਾ ਕਿ ਜਦਕਿ ਰਾਹੂ-ਕੇਤੂ ਦੋਵਾਂ ਗ੍ਰਹਿਆਂ ਦੀ ਹੋਂਦ ਫਿਜ਼ੀਕਲੀ ਨਹੀਂ ਹੈ ਪਰ ਫਿਰ ਵੀ ਇਹ ਅਸਰ ਜ਼ਰੂਰ ਪਾਉਂਦੇ ਹਨ। ਇਹ ਪੂਰਵ ਜਨਮਾਂ ਦੇ ਕਰਮਾਂ ਵੱਲ ਸੰਕੇਤ ਕਰਦੇ ਹਨ। ਰਾਹੂ ਜਿੱਥੇ ਵਿਸ਼ਵ ਪੱਧਰ ’ਤੇ ਸੁੱਖ-ਸਾਧਨਾਂ ’ਚ ਰੁਚੀ ਜਗਾਉਂਦਾ ਹੈ ਤਾਂ ਦੂਜੇ ਪਾਸੇ ਕੇਤੂ ਇਨਸਾਨ ਨੂੰ ਮੋਕਸ਼ ਵੱਲ ਲਿਜਾਂਦਾ ਹੈ। ਨਾੜੀ ਸ਼ਾਸਤਰ ਅਨੁਸਾਰ ਦੋਵਾਂ ਗ੍ਰਹਿਆਂ ਦਾ ਅਸਰ ਲਗਰ ਨਾਲ ਦੇਖਿਆ ਜਾਂਦਾ ਹੈ। ਮੇਖ ਲਗਰ ਲਈ ਰਾਹੂ 12ਵੇਂ ਘਰ ’ਚ ਹੋਣ ਕਾਰਨ ਫਜ਼ੂਲ ਖਰਚਿਆਂ ਅਤੇ ਕੇਤੂ ਛੇਵੇਂ ਘਰ ’ਚ ਕਾਨੂੰਨੀ ਮਾਮਲਿਆਂ ’ਚ ਜਿੱਤ ਦੇਵੇਗਾ। ਬ੍ਰਿਖ ਲਗਰ ’ਚ ਰਾਹੂ 11ਵੇਂ ਘਰ ’ਚ ਪੈਸਿਆਂ ਨੂੰ ਲੈ ਕੇ ਦਿੱਕਤ ਦੇਵੇਗਾ ਤਾਂ ਕੇਤੂ ਪੰਜਵੇਂ ਘਰ ’ਚ ਬੱਚਿਆਂ ਨੂੰ ਲੈ ਕੇ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

PunjabKesari

ਮਿਥੁਨ ਲਗਰ ’ਚ ਰਾਹੂ 10ਵੇਂ ਘਰ ’ਚ ਕਾਰਜ ਥਾਂ ’ਤੇ ਮੁਸ਼ਕਲਾਂ ਪੈਦਾ ਕਰੇਗਾ ਤਾਂ ਕੇਤੂ ਚੌਥੇ ਘਰ ’ਚ ਅਚਾਨਕ ਘਰ ਤਬਦੀਲ ਕਰਵਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਰਕ ਲਗਰ ’ਚ ਰਾਹੂ 9ਵੇਂ ਘਰ ’ਚ ਪਰਿਵਾਰ ਦੇ ਬਜ਼ੁਰਗਾਂ ਲਈ ਮੁਸ਼ਕਲਾਂ ਖੜ੍ਹੀਆਂ ਕਰੇਗਾ ਤਾਂ ਕੇਤੂ 9ਵੇਂ ਘਰ ’ਚ ਅਚਾਨਕ ਵਿਦੇਸ਼ ਯਾਤਰਾ ਕਰਵਾਏਗਾ। ਸਿੰਘ ਲਗਰ ’ਚ ਰਾਹੂ 8ਵੇਂ ਘਰ ’ਚ ਅਚਾਨਕ ਕਰਜ਼ਿਆਂ ਨੂੰ ਤੇ ਸਿਹਤ ਸਬੰਧੀ ਸਮੱਸਿਆਵਾਂ ਦੇਵੇਗਾ ਤਾਂ ਕੇਤੂ ਦੂਜੇ ਘਰ ’ਚ ਖਾਣ-ਪੀਣ ਦੀਆਂ ਆਦਤਾਂ ’ਚ ਤਬਦੀਲੀ ਲਿਆਵੇਗਾ।

ਇਹ ਵੀ ਪੜ੍ਹੋ : ਗਰੀਬ ਅਤੇ ਪੱਛੜੇ ਵਰਗਾਂ ਦੇ ਬੱਚਿਆਂ ਦੀ ਤਕਦੀਰ ਬਦਲਣ ਵਾਲਾ ਹੋਵੇਗਾ ‘ਸਕੂਲ ਆਫ਼ ਐਮੀਨੈਂਸ’

ਕੰਨਿਆ ਲਗਰ ’ਚ ਰਾਹੂ 7ਵੇਂ ’ਚ ਵਿਆਹੁਤਾ ਸਮੱਸਿਆਵਾਂ ਖੜ੍ਹੀਆਂ ਕਰੇਗੀ ਤਾਂ ਕੇਤੂ ਲਗਰ ’ਚ ਵਿਅਕਤੀ ਨੂੰ ਧਾਰਮਿਕਤਾ ਵੱਲ ਲਿਜਾਵੇਗਾ। ਤੁਲਾ ਲਗਰ ’ਚ ਰਾਹੂ ਛੇਵੇਂ ਘਰ ’ਚ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣ ਦੀ ਗੱਲ ਕਹਿੰਦਾ ਹੈ ਤਾਂ 12ਵੇਂ ਘਰ ’ਚ ਕੇਤੂ ਧਾਰਮਿਕ ਯਾਤਰਾਵਾਂ ਨੂੰ ਦਰਸਾਉਂਦਾ ਹੈ। ਬ੍ਰਿਸ਼ਚਕ ਲਗਰ ’ਚ ਰਾਹੂ 5ਵੇਂ ਘਰ ’ਚ ਅਚਾਨਕ ਅਧਿਆਪਨ ਕਾਰਜ ’ਚ ਅੜਿੱਕਾ ਪਾਉਂਦਾ ਹੈ ਤਾਂ 11ਵੇਂ ਘਰ ’ਚ ਕੇਤੂ ਅਚਾਨਕ ਲਾਭ ਦਿਵਾਵੇਗਾ। ਉਨ੍ਹਾਂ ਕਿਹਾ ਕਿ ਧਨ ਲਗਰ ’ਚ ਰਾਹੂ ਚੌਥੇ ਘਰ ’ਚ ਮਾਤਾ ਨੂੰ ਸਮੱਸਿਆਵਾਂ ਦੇਵੇਗਾ ਤਾਂ ਕੇਤੂ 10ਵੇਂ ਘਰ ’ਚ ਕੰਮ ਵਾਲੀ ਥਾਂ ਤਬਦੀਲੀ ਲਿਆਉਂਦਾ ਹੈ। ਮਕਰ ਲਗਰ ’ਚ ਰਾਹੂ ਤੀਜੇ ਘਰ ’ਚ ਬਾਹੂਬਲ ਨੂੰ ਮਜ਼ਬੂਤ ਕਰਦਾ ਹੈ ਤਾਂ ਕੇਤੂ 9ਵੇਂ ਘਰ ’ਚ ਇਨਸਾਨ ਨੂੰ ਧਾਰਮਿਕ ਵਿਚਾਰਧਾਰਾ ਵੱਲ ਲਿਜਾਂਦਾ ਹੈ। ਕੁੰਭ ਲਗਰ ’ਚ ਰਾਹੂ ਦੂਜੇ ਘਰ ’ਚ ਝਗੜੇ ਕਰਵਾਉਂਦਾ ਹੈ ਤਾਂ ਕੇਤੂ 8ਵੇਂ ਘਰ ’ਚ ਸਰੀਰ ਦੇ ਹੇਠਲੇ ਹਿੱਸਿਆਂ ’ਚ ਦਰਦ ਦਿੰਦਾ ਹੈ। ਮੀਨ ਲਗਰ ’ਚ ਰਾਹੂ ਲਗਰ ’ਚ ਅਚਾਨਕ ਵਿਵਹਾਰ ’ਚ ਤਬਦੀਲੀ ਲਿਆਉਂਦਾ ਹੈ ਤਾਂ ਕੇਤੂ 7ਵੇਂ ਘਰ ’ਚ ਪਤਨੀ ਦੇ ਪਰਿਵਾਰ ’ਚ ਤਬਦੀਲੀ ਵੱਲ ਸੰਕੇਤ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਹਿਲੇ 18 ਮਹੀਨਿਆਂ ’ਚ 36,097 ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ : ਮੁੱਖ ਮੰਤਰੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News