ਨਵਜੋਤ ਸਿੱਧੂ ਦੇ ਸਵਾਲ ''ਤੇ ਰੰਧਾਵਾ ਨੇ ਵੱਟਿਆ ਪਾਸਾ-''ਮੈਨੂੰ ਸਿੱਧੂ ਬਾਰੇ ਨਾ ਪੁੱਛਿਆ ਕਰੋ'' (ਵੀਡੀਓ)

Tuesday, Jan 09, 2024 - 06:26 PM (IST)

ਨਵਜੋਤ ਸਿੱਧੂ ਦੇ ਸਵਾਲ ''ਤੇ ਰੰਧਾਵਾ ਨੇ ਵੱਟਿਆ ਪਾਸਾ-''ਮੈਨੂੰ ਸਿੱਧੂ ਬਾਰੇ ਨਾ ਪੁੱਛਿਆ ਕਰੋ'' (ਵੀਡੀਓ)

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਬਾਰੇ ਬੋਲਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਹੁਤ ਹੀ ਸੁਲਝੇ ਹੋਏ ਹਨ। ਉਹ ਬਹੁਤ ਹੀ ਸੀਨੀਅਰ ਆਗੂ ਹਨ ਅਤੇ ਪੰਜਾਬ 'ਚ ਵਧੀਆ ਕੰਮ ਚੱਲੇਗਾ। ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਸੂਬੇ ਦੀ ਲੀਡਰਸ਼ਿਪ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਾਈਕੋਰਟ ਨੇ ਟੌਹੜਾ ਦੇ ਜਵਾਈ ਨੂੰ ਸੁਰੱਖਿਆ ਮੁਲਾਜ਼ਮ ਦੇਣ ਤੋਂ ਕੀਤਾ ਇਨਕਾਰ, ਪੜ੍ਹੋ ਪੂਰੀ ਖ਼ਬਰ

ਨਵਜੋਤ ਸਿੱਧੂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਸਿੱਧੂ ਨਾਲ ਕੋਈ ਬਹੁਤੀ ਨਹੀਂ ਹੈ, ਉਸ ਲਈ ਸਿੱਧੂ ਬਾਰੇ ਪੱਤਰਕਾਰ ਉਨ੍ਹਾਂ ਨੂੰ ਸਵਾਲ ਨਾ ਪੁੱਛਿਆ ਕਰਨ। ਉਨ੍ਹਾਂ ਕਿਹਾ ਕਿ ਪਾਰਟੀ ਵੱਖਰੀ ਚੀਜ਼ ਹੁੰਦੀ ਹੈ ਪਰ ਜਦੋਂ ਤੁਹਾਡੇ ਸਬੰਧ ਕਿਸੇ ਨਾਲ ਠੀਕ ਨਾ ਹੋਣ ਤਾਂ ਉਸ ਬਾਰੇ ਬੋਲਣਾ ਮੈਂ ਠੀਕ ਨਹੀਂ ਸਮਝਦਾ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦੀਆਂ ਛੁੱਟੀਆਂ ਦਰਮਿਆਨ ਆਈ ਅਹਿਮ ਖ਼ਬਰ, ਵਧੀ ਵਿਦਿਆਰਥੀਆਂ ਦੀ Tension

ਉਨ੍ਹਾਂ ਕਿਹਾ ਕਿ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਬਾਕੀ ਸਾਰੀਆਂ ਗੱਲਾਂ ਬਾਅਦ 'ਚ ਕਿਉਂਕਿ ਘਰ 'ਚ ਅਨੁਸ਼ਾਸਨ ਰਹਿਣਾ ਬੇਹੱਦ ਜ਼ਰੂਰੀ ਹੈ। ਦੱਸਣਯੋਗ ਹੈ ਕਿ ਅੱਜ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਉਣ ਨੂੰ ਲੈ ਕੇ ਪੰਜਾਬ ਕਾਂਗਰਸ ਭਵਨ 'ਚ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੀ ਮੀਟਿੰਗ ਹੋਈ ਹੈ, ਜਿਸ ਦੌਰਾਨ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


author

Babita

Content Editor

Related News