29 ਫਰਵਰੀ ਨੂੰ ਲੀਪ ਸਾਲ ''ਤੇ ਜਲੰਧਰ ਦੇ ਸਿਵਲ ਹਸਪਤਾਲ ’ਚ ਜੰਮੇ 8 ਬੱਚੇ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

Friday, Mar 01, 2024 - 12:27 PM (IST)

29 ਫਰਵਰੀ ਨੂੰ ਲੀਪ ਸਾਲ ''ਤੇ ਜਲੰਧਰ ਦੇ ਸਿਵਲ ਹਸਪਤਾਲ ’ਚ ਜੰਮੇ 8 ਬੱਚੇ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

ਜਲੰਧਰ (ਸ਼ੋਰੀ)- ਜਲੰਧਰ ਦੇ ਸਿਵਲ ਹਸਪਤਾਲ ਵਿਚ ਬੀਤੀ ਰਾਤ 12 ਵਜੇ ਤੋਂ ਬਾਅਦ ਲੀਪ ਈਅਰ ਮੌਕੇ ਜੱਚਾ-ਬੱਚਾ ਹਸਪਤਾਲ ’ਚ 8 ਬੱਚਿਆਂ ਨੇ ਜਨਮ ਲਿਆ। ਜਾਣਕਾਰੀ ਅਨੁਸਾਰ ਗੁਜਨਾ ਪਤਨੀ ਵਿਜੇ ਕੁਮਾਰ ਨੇ ਇਕ ਬੇਟੇ ਨੂੰ ਜਨਮ ਦਿੱਤਾ, ਇੰਦਰਾਣੀ ਪਤਨੀ ਲਾਲੂ ਰਾਮ ਨੇ ਇਕ ਬੇਟੀ, ਸੀਮਾ ਪਤਨੀ ਮਨਦੀਪ ਨੇ ਇਕ ਬੇਟੇ, ਸ਼ਿਵਾਨੀ ਪਤਨੀ ਸੰਨੀ ਨੇ ਇਕ ਬੇਟੀ, ਮੁਸਕਾਨ ਪਤਨੀ ਰਾਹੁਲ ਨੇ ਇਕ ਬੇਟੀ, ਕਾਜਲ ਦੇਵੀ ਪਤਨੀ ਸੁਸ਼ੀਲ ਨੇ ਇਕ ਬੇਟੇ, ਜਿੰਦਰ ਕੌਰ ਪਤਨੀ ਮਨਜੀਤ ਨੇ ਇਕ ਬੇਟੀ ਅਤੇ ਈਸ਼ਾ ਪਤਨੀ ਸਾਹਿਲ ਨੇ ਇਕ ਬੇਟੇ ਨੂੰ ਜਨਮ ਦਿੱਤਾ। ਸਾਰੇ ਪਰਿਵਾਰਕ ਮੈਂਬਰਾਂ ’ਚ ਖ਼ੁਸ਼ੀ ਦੀ ਲਹਿਰ ਵੇਖੀ ਗਈ ਅਤੇ ਕੁਝ ਨੇ ਕਿਹਾ ਕਿ 4 ਸਾਲ ਬਾਅਦ ਅਤੇ ਕੁਝ ਨੇ ਕਿਹਾ ਕਿ ਉਹ ਹਰ ਸਾਲ 28 ਫਰਵਰੀ ਨੂੰ ਬੱਚਿਆਂ ਦਾ ਜਨਮ ਦਿਨ ਮਨਾਉਣਗੇ।

ਇਹ ਵੀ ਪੜ੍ਹੋ: ਜਲੰਧਰ 'ਚ ਜਲਦੀ ਹੀ ਡਰੈੱਸ ਕੋਡ 'ਚ ਨਜ਼ਰ ਆਉਣਗੇ ਆਟੋ ਚਾਲਕ, ਟਰੈਫਿਕ ਪੁਲਸ ਵੱਲੋਂ ਹਦਾਇਤਾਂ ਜਾਰੀ

PunjabKesari

ਦੂਜੇ ਸਾਲਾਂ ਦੇ ਮੁਕਾਬਲੇ ਲੀਪ ਸਾਲ ’ਚ ਇਕ ਦਿਨ ਵੱਧ ਹੁੰਦਾ ਹੈ
ਤੁਸੀਂ ਜਾਣਦੇ ਹੀ ਹੋ ਕਿ ਇਹ ਸਾਲ ਯਾਨੀ 2024 ਲੀਪ ਈਅਰ ਹੈ। ਮਤਲਬ ਇਸ ਸਾਲ ਫਰਵਰੀ ’ਚ 29 ਦਿਨ ਰਹੇ। ਦੂਜੇ ਸਾਲਾਂ ਦੇ ਮੁਕਾਬਲੇ ਲੀਪ ਸਾਲ ’ਚ ਇਕ ਦਿਨ ਵੱਧ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ। ਸਾਡੇ ਕੈਲੰਡਰ ’ਚ ਹਰ 4 ਸਾਲ ਬਾਅਦ ਫਰਵਰੀ ਮਹੀਨੇ ’ਚ ਇਕ ਦਿਨ ਹੋਰ ਕਿਉਂ ਜੋੜਿਆ ਗਿਆ ਹੈ।

PunjabKesari

ਅਜਿਹਾ ਨਾ ਹੋਣ ’ਤੇ ਕੀ ਹੋਵੇਗਾ, ਆਓ ਜਾਣਦੇ ਹਾਂ ਲੀਪ ਸਾਲ ਨਾਲ ਜੁੜੇ ਇਨ੍ਹਾਂ ਸਵਾਲਾਂ ਦੇ ਜਵਾਬ। ਹਰ ਚੌਥੇ ਸਾਲ ਫਰਵਰੀ ’ਚ 28 ਦੀ ਬਜਾਏ 29 ਦਿਨ ਹੁੰਦੇ ਹਨ। ਨਾਲ ਹੀ ਇਕ ਸਾਲ ’ਚ ਕੁੱਲ ਦਿਨਾਂ ਦੀ ਗਿਣਤੀ 365 ਦੀ ਬਜਾਏ 366 ਹੈ। 2020 ਤੋਂ ਪਹਿਲਾਂ ਫਰਵਰੀ 2016 ’ਚ ਫਰਵਰੀ 29 ਦਿਨਾਂ ਦੀ ਸੀ ਅਤੇ ਹੁਣ 2024 ਲੀਪ ਸਾਲ ਹੋ ਜਾਵੇਗਾ।

ਇਹ ਵੀ ਪੜ੍ਹੋ: ਭੈਣ ਨੂੰ ਛੱਡਣ ਦਾ ਬਦਲਾ ਲੈਣ ਲਈ ਭਰਾਵਾਂ ਨੇ ਰਚੀ ਸਾਜਿਸ਼, ਐਡਵੋਕੇਟ ਦੇ ਕਤਲ ਲਈ ਦਿੱਤੀ ਲੱਖਾਂ ਦੀ ਸੁਪਾਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News