ਓਲੰਪਿਕ ਕੁਆਲੀਫਾਈ ਕਰਨ ਲਈ ਖੇਤਾਂ ’ਚ ਪਸੀਨਾ ਵਹਾ ਕੇ ਇੰਝ ਪ੍ਰੈੱਕਟਿਸ ਕਰ ਰਹੇ ਨੇ ਸੂਬੇ ਦੇ ਖ਼ਿਡਾਰੀ

Monday, May 31, 2021 - 03:48 PM (IST)

ਓਲੰਪਿਕ ਕੁਆਲੀਫਾਈ ਕਰਨ ਲਈ ਖੇਤਾਂ ’ਚ ਪਸੀਨਾ ਵਹਾ ਕੇ ਇੰਝ ਪ੍ਰੈੱਕਟਿਸ ਕਰ ਰਹੇ ਨੇ ਸੂਬੇ ਦੇ ਖ਼ਿਡਾਰੀ

ਜਲੰਧਰ—ਟੋਕੀਓ ਓਲੰਪਿਕ ’ਚ ਸਿਰਫ਼ 52 ਦਿਨ ਹੀ ਰਹਿ ਗਏ ਹਨ ਪਰ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੌਰਾਨ ਸੂਬੇ ’ਚ ਸਪੋਰਟਸ ਐਕਟੀਵਿਟੀਜ਼ ਬੰਦ ਹਨ। ਦੇਸ਼ ਦੇ ਲਈ ਮੈਡਲ ਦੀ ਚਾਹ ਰੱਖਣ ਵਾਲੇ ਖ਼ਿਡਾਰੀ ਕਿਤੇ ਪਾਰਕ ਤਾਂ ਕਿਤੇ ਘਰਾਂ ਸਣੇ ਖੇਤਾਂ ’ਚ 6-6 ਘੰਟੇ ਪ੍ਰੈੱਕਟਿਸ ਕਰ ਰਹੇ ਹਨ। ਪਟਿਆਲਾ ’ਚ 15 ਜੂਨ ਨੂੰ ਇੰਡੀਅਨ ਗ੍ਰੈਂਡ ਪਿ੍ਰਕਸ (4) ਅਤੇ 25 ਤੋਂ 29 ਜੂਨ ਤੱਕ 60ਵੇਂ ਰਾਸ਼ਟਰੀ ਇੰਟਰ ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਟੂਰਨਾਮੈਂਟ ਹੋਣਾ ਹੈ। 

'ਜਗ ਬਾਣੀ' ਨਾਲ ਗੱਲਬਾਤ ਦੌਰਾਨ ਬੋਲੇ ਹਰੀਸ਼ ਰਾਵਤ, ਪੰਜਾਬ ’ਚ ਤਖ਼ਤਾ ਪਲਟਣ ਦੀ ਕੋਈ ਤਿਆਰੀ ਨਹੀਂ

ਇਥੇ ਦੱਸਣਯੋਗ ਹੈ ਕਿ ਇਹ ਦੋਵੇਂ ਓਲੰਪਿਕ ਕੁਆਲੀਫਾਇੰਗ ਯੂਰਨਾਮੈਂਟ ਹਨ। ਖ਼ਿਡਾਰੀਆਂ ਦਾ ਕਹਿਣਾ ਹੈ ਕਿ ਹੋਰ ਸੂਬਿਆਂ ’ਚ ਖ਼ਿਡਾਰੀਆਂ ਨੂੰ ਪ੍ਰੈੱਕਟਿਸ ਦੀ ਛੂਟ ਮਿਲੀ ਹੈ ਪਰ ਪੰਜਾਬ ’ਚ ਅਜਿਹਾ ਨਹੀਂ ਹੈ। ਬਾਕੀ ਸੂਬਿਆਂ ਦੀ ਤੁਲਨਾ ’ਚ ਇਥੇ ਖੇਡ ਇੰਫ੍ਰਾਸਟ੍ਰਕਚਰ ਨਹੀਂ ਹੈ ਪਰ ਖ਼ਿਡਾਰੀ ਮਿਹਨਤ ਅਤੇ ਲਗਨ ਨਾਲ ਤਿਆਰੀ ’ਚ ਜੁਟੇ ਹੋਏ ਹਨ। ਦਵਿੰਦਰ ਪਾਲ ਸਿੰਘ ਖਰਬੰਦਾ, ਡਾਇਰੈਕਟਰ ਸਪੋਰਟਸ (ਪੰਜਾਬ) ਨੇ ਕਿਹਾ ਕਿ ਪ੍ਰੈਕਟਿਸ ਦਾ ਮਸਲਾ ਉਨ੍ਹਾਂ ਦੇ ਧਿਆਨ ’ਚ ਹੈ। ਸਰਕਾਰ ਤੋਂ ਜਲਦੀ ਹੀ ਗਰਾਊਂਡ ਵਿਚ ਪ੍ਰੈੱਕਟਿਸ ਦੀ ਇਜਾਜ਼ਤ ਮਿਲ ਜਾਵੇਗੀ।

ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ

PunjabKesari

ਘਰ ਨੂੰ ਹੀ ਬਣਾ ਦਿੱਤਾ ਮੈਦਾਨ 
ਦਵਿੰਦਰ ਸਿੰਘ ਕੰਗ (32) ਪੰਜਾਬ ਦੇ ਇਕੋ ਇਕ ਖ਼ਿਡਾਰੀ ਅਜੇ ਹਨ, ਜਿਨ੍ਹਾਂ ਨੇ ਐਥਲੈਟਿਕਸ ਵਰਲਡ ਚੈਂਪੀਅਨਸ਼ਿਪ (ਲੰਡਨ 2017) ’ਚ 84. 57 ਮੀਟਰ ਜੈਵਲਿਨ ਸੁੱਟ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਦਵਿੰਦਰ ਨੇ ਕਿਹਾ ਕਿ ਉਹ ਘਰ ਵਿਚ ਹੀ ਵੇਟ ਟ੍ਰੇਨਿੰਗ ਨਾਲ ਖ਼ੁਦ ਦੀ ਪ੍ਰੈੱਕਟਿਸ ਹਾਸਲ ਕਰਦੇ ਹਨ। ਓਲੰਪਿਕ ਦੇ ਬਾਅਦ 2022 ’ਚ ਕਾਮਨਵੈਲਥ ਗੇਮਜ਼ ਵੀ ਹਨ। ਟ੍ਰੇਨਿੰਗ ਨਹੀਂ ਹੋਵੇਗੀ ਤਾਂ ਮੈਡਲ ਕਿਵੇਂ ਆਉਣਗੇ। ਉਨ੍ਹਾਂ ਦਾ ਬੈਸਟ ਥ੍ਰੋ 84.57 ਮੀਟਰ ਹੈ ਅਤੇ ਓਲੰਪਿਕ ਕੁਆਲੀਫਾਈ ਲਈ 85 ਮੀਟਰ ਦਾ ਬੈਂਚਮਾਰਕ ਹੈ।  

ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਖ਼ਤੀ, ਜਲੰਧਰ ਪੁਲਸ ਨੂੰ ਭੇਜਿਆ ਨੋਟਿਸ

PunjabKesari

ਖੇਤਾਂ ’ਚ ਹੋ ਰਹੀ ਹੈ ਤਿਆਰੀ 
ਕਿਰਪਾਲ ਸਿੰਘ ਏਸ਼ੀਅਨ ਗੇਮਸ (2019, ਨੇਪਾਲ) ਦੇ ਰਿਕਾਰਡ ਹੋਲਡਰ ਹਨ। ਉਨ੍ਹਾਂ ਨੇ ਇਥੇ 57.77 ਮੀਟਰ ਦੀ ਥੋ੍ਰ ਲਗਾਈ ਸੀ। ਓ. ਐੱਨ. ਜੀ. ਸੀ. ’ਚ ਕੰਮ ਕਰ ਰਹੇ ਕਿਰਪਾਲ ਨੇ ਦੱਸਿਆ ਕਿ ਓਲੰਪਿਕ ਲਈ 66 ਮੀਟਰ ਦਾ ਕੁਆਲੀਫਾਈ ਟਾਰਗੇਟ ਹੈ। ਇਸ ਦੇ ਲਈ ਉਹ ਪੂਰੀ ਤਿਆਰੀ ਕਰ ਰਹੇ ਹਨ। 
ਪਾਰਕ ਵਿਚ ਕਰ ਰਹੇ ਪ੍ਰੈੱਕਟਿਸ 
21 ਸਾਲਾ ਗੁਰਵਿੰਦਰ ਸਿੰਘ ਭਾਰਤ ਦੇ ਸਭ ਤੋਂ ਤੇਜ਼ 100 ਮੀਟਰ ਫਰਾਟਾ ਦੌੜਾਕ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਪਟਿਆਲਾ ’ਚ ਨੈਸ਼ਨਲ ਮੀਟ ’ਚ 10.3 ਸੈਕਿੰਡ ਦੇ ਨਾਲ 100 ਮੀਟਰ ਦੀ ਦੌੜ ’ਚ ਗੋਲ਼ਡ ਮੈਡਲ ਜਿੱਤਿਆ ਸੀ। ਉਹ ਕਹਿੰਦੇ ਹਨ ਕਿ ਓਲੰਪਿਕ ’ਚ ਕੁਆਲੀਫਾਈ ਕਰਨ ਲਈ 10.1 ਸੈਕਿੰਡ ਦਾ ਸਮਾਂ ਚਾਹੀਦਾ ਹੈ। ਗੁਰਿੰਦਰ ਨੇ ਜਲਦੀ ਪ੍ਰੈੱਕਟਿਸ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਨਵਜੋਤ ਸਿੰਘ ਸਿੱਧੂ ਨੇ ਮੁੜ ਕੀਤਾ ਟਵੀਟ, ਆਖੀ ਇਹ ਗੱਲ

PunjabKesari

ਕਰਨਾਟਕ ’ਚ ਰਿਹਰਸਲ 
ਏਸ਼ੀਅਨ ਗੇਮਜ਼ ਜਕਾਰਤਾ ’ਚ ਟ੍ਰਿਪਲ ਜੰਪ ’ਚ ਗੋਲਡ ਮੈਡਲ ਜਿੱਤਣ ਵਾਲੇ ਅਰਪਿੰਦਰ ਕਰਨਾਟਕ ਦੇ ਜੇ.ਐੱਸ.ਡਬਲਿਊ ਸੈਂਟਰ ’ਚ 6 ਘੰਟੇ ਰੋਜ਼ਾਨਾ ਪ੍ਰੈੱਕਟਿਸ ਕਰ ਰਹੇ ਹਨ। ਅਰਪਿੰਦਰ ਕਹਿੰਦੇ ਹਨ ਕਿ ਇਥੇ ਇਜਾਜ਼ਤ ਨਾ ਮਿਲਣ ਕਰਕੇ ਪ੍ਰੈੱਕਟਿਸ ’ਚ 17.17 ਮੀਟਰ ਜੰਪ ਲਗਾ ਰਹੇ ਹਨ। ਕੁਆਲੀਫਾਈ ਲਈ 17.14 ਮੀਟਰ ਬੈਂਚ ਮਾਰਕ ਹੈ। 

ਇਹ ਵੀ ਪੜ੍ਹੋ: ਫਿਲੌਰ ਵਿਖੇ ਪੈਟਰੋਲ ਪੰਪ ’ਤੇ ਦਿਨ-ਦਿਹਾੜੇ ਲੁੱਟ, ਅੱਖਾਂ ’ਚ ਮਿਰਚਾਂ ਪਾ ਕੇ ਕਰਮਚਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

shivani attri

Content Editor

Related News