ਆਪਣੀਆਂ ਮੰਗਾਂ ਨੂੰ ਲੈ ਕੇ ਸੁਸ਼ੀਲ ਰਿੰਕੂ ਨੂੰ ਮਿਲੇ ਓਲੰਪੀਅਨ ਖਿਡਾਰੀ, ਰੱਖੀਆਂ ਇਹ ਮੰਗਾਂ
Monday, Jun 19, 2023 - 06:34 PM (IST)
ਜਲੰਧਰ (ਬਿਊਰੋ) : ਹਾਕੀ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਉਲੰਪੀਅਨ ਖਿਡਾਰੀਆਂ ਮਨਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਹਾਰਦਿਕ ਵੱਲੋਂ ਅੱਜ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਕੀਤੀ ਗਈ। ਇਨ੍ਹਾਂ ਉਲੰਪੀਅਨ ਖਿਡਾਰੀਆਂ ਵੱਲੋਂ ਸੁਸ਼ੀਲ ਰਿੰਕੂ ਨੂੰ ਜਲੰਧਰ ਜ਼ਿਮਨੀ ਸੀਟ ’ਤੇ ਜਿੱਤ ਹਾਸਿਲ ਕਰਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਇਕ ਚੰਗੇ ਖਿਡਾਰੀ ਵੀ ਰਹੇ ਹੋ ਅਤੇ ਪੰਜਾਬ ਦੇ ਸਮੂਹ ਖਿਡਾਰੀਆਂ ਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ। ਇਨ੍ਹਾਂ ਉਲੰਪੀਅਨ ਖਿਡਾਰੀਆਂ ਨੇ ਸੁਸ਼ੀਲ ਰਿੰਕੂ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਸਾਡਾ ਸਨਮਾਨ ਕਰਦਿਆਂ ਸਾਨੂੰ ਨੌਕਰੀ ਦੀਆਂ ਆਫ਼ਰ ਲੈਟਰਾਂ ਦਿੱਤੀਆਂ ਗਈਆਂ ਸਨ ਪਰ ਕੁੱਝ ਕਾਰਨਾਂ ਕਰਕੇ ਨੌਕਰੀਆਂ ’ਤੇ ਲਗਵਾਇਆ ਨਹੀਂ ਗਿਆ ਸੀ। ਖਿਡਾਰੀਆਂ ਨੇ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਨੌਕਰੀਆਂ ’ਤੇ ਲਗਵਾਇਆ ਜਾਵੇ। ਇਸ ਸੰਬੰਧੀ ਐੱਮ. ਪੀ. ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਂ ਇਹ ਸਾਰਾ ਮਾਮਲਾ ਜਲਦ ਹੀ ਮੁੱਖ ਮੰਤਰੀ ਭਗਤ ਮਾਨ ਅਤੇ ਖੇਡ ਮੰਤਰੀ ਦੇ ਧਿਆਨ ’ਚ ਲਿਆਂਵਾਂਗਾ ਅਤੇ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰਵਾਵਾਂਗਾ।
ਇਹ ਵੀ ਪੜ੍ਹੋ : ਹੁਣ ਕਾਂਗਰਸ ਦੇ MP ਨਾਲ ਜੁੜਿਆ ਲੁਧਿਆਣਾ ਡਕੈਤੀ ਦੇ ਦੋਸ਼ੀ ਦਾ ਨਾਂ, 'ਆਪ' ਵਿਧਾਇਕ ਵੱਲੋਂ ਤਸਵੀਰ ਜਾਰੀ
ਉਨ੍ਹਾਂ ਕਿਹਾ ਕਿ ਇਹ ਓਲੰਪੀਅਨ ਖਿਡਾਰੀ ਸਾਡੇ ਦੇਸ਼ ਦੀ ਸ਼ਾਨ ਹਨ। ਇਨ੍ਹਾਂ ਨੇ ਸਾਡੇ ਦੇਸ਼ ਅਤੇ ਪੰਜਾਬ ਨਾਂ ਰੌਸ਼ਨ ਕੀਤਾ ਹੈ। ਇਹੋ ਜਿਹੇ ਖਿਡਾਰੀਆਂ ਦੇ ਅਸੀਂ ਕਰਜ਼ਦਾਰ ਹਾਂ ਅਤੇ ਇਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਾ ਸਾਡਾ ਫਰਜ਼ ’ਚ ਓਲੰਪੀਅਨ ਖਿਡਾਰੀਆਂ ਵੱਲੋਂ ਸੁਸ਼ੀਲ ਰਿੰਕੂ ਨੂੰ ਹਾਕੀ ਸਟਿੱਕ ਯਾਦ ਚਿੰਨ੍ਹ ਵਜੋਂ ਭੇਟ ਕੀਤੀ ਗਈ।
ਇਹ ਵੀ ਪੜ੍ਹੋ : ਵਿਚਾਰਾ ਪਾਇਲਟ ਰੋ-ਰੋ ਕੇ ਮਰ ਗਿਆ ਪਰ ਗਹਿਲੋਤ ਕਹਿੰਦੇ ਕਿ ਕਾਰਵਾਈ ਨਹੀਂ ਕਰਾਂਗਾ : ਕੇਜਰੀਵਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।