25 ਕਰੋੜ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕ ਕੁਝ ਇਸ ਤਰ੍ਹਾਂ ਜਿਊਂਦੇ ਸਨ ਲਗਜ਼ਰੀ ਲਾਈਫ

Thursday, Aug 20, 2020 - 05:45 PM (IST)

25 ਕਰੋੜ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕ ਕੁਝ ਇਸ ਤਰ੍ਹਾਂ ਜਿਊਂਦੇ ਸਨ ਲਗਜ਼ਰੀ ਲਾਈਫ

ਜਲੰਧਰ (ਜ. ਬ.)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਸਿਰਫ ਗੋਲਡ ਕਿੱਟੀ ਦੇ ਨਾਂ 'ਤੇ ਹੀ ਨਹੀਂ ਠੱਗੀ ਮਾਰਦੀ ਸੀ, ਸਗੋਂ ਆਪਣੇ ਡਿਸਟਰੀਬਿਊਟਰਜ਼ ਨੂੰ ਸਿੰਗਾਪੁਰ ਵਰਗੇ ਦੇਸ਼ਾਂ ਦੀ ਸੈਰ ਕਰਵਾਉਣ ਲਈ ਮਹਿੰਗੇ ਰੇਟਾਂ ਦੇ ਪੈਕੇਜ ਦੇ ਕੇ ਵੀ ਕਰੋੜਾਂ ਰੁਪਏ ਠੱਗ ਲੈਂਦੀ ਸੀ। ਵਿਦੇਸ਼ ਜਾਣ ਤੋਂ ਪਹਿਲਾਂ ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਸਿੰਘ ਬੈਕਫੁੱਟ 'ਤੇ ਰਹਿ ਕੇ ਸਾਰੀ ਪਲਾਨਿੰਗ ਕਰਦਾ ਸੀ, ਜਦਕਿ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਆਪਣੇ ਮੈਨੇਜਮੈਂਟ ਮੈਂਬਰਾਂ ਦੀ ਮਦਦ ਨਾਲ ਪੰਚਕੂਲਾ ਵਰਗੇ ਸ਼ਹਿਰ 'ਚ ਲਗਜ਼ਰੀ ਹੋਟਲ ਬੁੱਕ ਕਰਵਾ ਕੇ ਸਪੈਸ਼ਲ ਮੋਟੀਵੇਸ਼ਨ ਸਪੀਕਰ ਬੁਲਾ ਕੇ ਲੋਕਾਂ ਦਾ ਮਾਈਂਡ ਵਾਸ਼ ਕਰਦੇ ਸਨ ਅਤੇ ਕੰਪਨੀ ਨੂੰ ਹੋਰ ਅੱਗੇ ਵਧਾਉਣ ਅਤੇ ਕੁਝ ਹੀ ਦਿਨਾਂ 'ਚ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਉਥੇ ਹੀ ਵਿਦੇਸ਼ੀ ਟੂਰ ਲਈ ਤਿਆਰ ਕਰ ਲੈਂਦੇ ਸਨ।

ਇੰਨਾ ਹੀ ਨਹੀਂ, ਇਸ ਪ੍ਰੋਗਰਾਮ ਦੌਰਾਨ ਡਿਸਟਰੀਬਿਊਟਰਜ਼ ਦਾ ਮਾਈਂਡ ਵਾਸ਼ ਕਰਕੇ ਉਨ੍ਹਾਂ ਨੂੰ ਵਿਦੇਸ਼ ਦੀ ਸੈਰ ਕਰਵਾਉਣ ਦੇ ਸੁਪਨੇ ਦਿਖਾਏ ਜਾਂਦੇ ਸਨ। ਮੋਟੀਵੇਸ਼ਨ ਸਪੀਕਰ ਡਿਸਟਰੀਬਿਊਟਰਜ਼ ਨੂੰ ਵਿਦੇਸ਼ ਜਾਣ ਲਈ ਖਰਚ ਹੋਣ ਵਾਲੇ ਪੈਸਿਆਂ ਨੂੰ ਜਲਦ ਹੀ ਤਿੰਨ ਗੁਣਾ ਜਾਂ ਫਿਰ 4 ਗੁਣਾ ਕਰਨ ਦੇ ਵੀ ਸੁਪਨੇ ਦਿਖਾਉਂਦਾ ਸੀ। ਅਜਿਹੇ 'ਚ ਡਿਸਟਰੀਬਿਊਟਰਜ਼ ਤੋਂ ਮੌਕੇ 'ਤੇ ਹੀ ਚੈੱਕ ਲੈ ਲਏ ਜਾਂਦੇ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਰਾਹ ਜਾਂਦੇ ਨੌਜਵਾਨ ਨੂੰ ਘੇਰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਸਿੰਗਾਪੁਰ ਦੇ ਟ੍ਰਿਪ ਲਈ ਇਕ ਡਿਸਟਰੀਬਿਊਟਰ ਨੂੰ 1.80 ਲੱਖ ਰੁਪਏ ਦਾ ਪੈਕੇਜ ਦਿੰਦੇ ਸਨ। ਉਸ ਤੋਂ ਐਡਵਾਂਸ 'ਚ 50 ਹਜ਼ਾਰ ਰੁਪਏ ਦਾ ਚੈੱਕ ਲਿਆ ਜਾਂਦਾ ਸੀ, ਜਦਕਿ ਬਾਕੀ ਦੇ 1.30 ਲੱਖ ਰੁਪਏ ਵੀ 6-7 ਮਹੀਨਿਆਂ ਵਿਚ ਪੂਰੇ ਕਰਕੇ ਕੰਪਨੀ 'ਚ ਜਮ੍ਹਾ ਕਰਵਾਉਣੇ ਹੁੰਦੇ ਸਨ। ਇਕ ਸਾਲ ਦੇ ਅੰਦਰ ਕੰਪਨੀ 500 ਡਿਸਟਰੀਬਿਊਟਰ ਜ਼ ਦਾ ਗਰੁੱਪ ਬਣਾ ਕੇ ਸਿੰਗਾਪੁਰ ਘੁਮਾਉਣ ਲਈ ਲਿਜਾਂਦੀ ਸੀ। ਇਹ ਹੀ ਨਹੀਂ, ਕੰਪਨੀ ਦੇ ਠੱਗ ਮਾਲਕ ਡਿਸਟਰੀਬਿਊਟਰਜ਼ ਨੂੰ 50 ਤੋਂ 60 ਹਜ਼ਾਰ ਰੁਪਏ ਵਾਲਾ ਪੈਕੇਜ ਕਾਫੀ ਮਹਿੰਗਾ ਦਿੰਦੇ ਸਨ, ਜਦਕਿ ਜਿਸ ਫਲਾਈਟ ਵਿਚ ਉਨ੍ਹਾਂ ਨੂੰ ਲੈ ਕੇ ਜਾਂਦੇ ਸਨ, ਉਹ ਵੀ ਕਾਫੀ ਸਸਤੀ ਹੁੰਦੀ ਸੀ ਅਤੇ 6 ਕਿਲੋ ਦੇ ਹੈਂਡਬੈਗ ਤੋਂ ਜ਼ਿਆਦਾ ਸਾਮਾਨ ਲਿਜਾਣ 'ਤੇ ਉਨ੍ਹਾਂ ਨੂੰ ਵਾਧੂ ਪੈਸੇ ਦੇਣੇ ਪੈਂਦੇ ਸਨ। ਇਹ ਟੂਰ 4 ਰਾਤਾਂ ਅਤੇ 5 ਿਦਨ ਦਾ ਹੁੰਦਾ ਸੀ। ਇਸ ਤੋਂ ਇਲਾਵਾ ਕੰਪਨੀ ਮਹਿੰਗੇ ਭਾਅ ਦੇ ਪੈਕੇਜ ਦੇ ਕੇ ਦੁਬਈ ਅਤੇ ਥਾਈਲੈਂਡ ਲੈ ਕੇ ਵੀ ਜਾਂਦੀ ਸੀ। ਇਸ ਮਾਮਲੇ ਵਿਚ ਅਜੇ ਤੱਕ ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਸਿੰਘ ਵਾਸੀ ਕਪੂਰਥਲਾ ਫਰਾਰ ਹੈ। ਕੰਪਨੀ ਦੇ ਮੈਨੇਜਮੈਂਟ ਮੈਂਬਰ ਵੀ ਫਰਾਰ ਹਨ, ਜਿਨ੍ਹਾਂ ਦਾ ਪੁਲਸ ਕੋਈ ਸੁਰਾਗ ਨਹੀਂ ਲਗਾ ਸਕੀ।

ਇਹ ਵੀ ਪੜ੍ਹੋ: ਡੇਅਰੀ ਫਾਰਮ ਤੇ ਗਊਸ਼ਾਲਾਵਾਂ ਨੂੰ ਚਲਾਉਣ ਲਈ ਲੈਣੀ ਪਵੇਗੀ ਇਜਾਜ਼ਤ, PPCB ਦੇ ਨਵੇਂ ਹੁਕਮ ਜਾਰੀ
PunjabKesari

2014 ਤੋਂ ਬਾਅਦ ਕੰਪਨੀ ਦੇ ਮਾਲਕਾਂ ਨੇ ਵੇਖੀ ਲਗਜ਼ਰੀ ਲਾਈਫ
ਕੰਪਨੀ ਦੇ ਮਾਲਕ ਗੁਰਮਿੰਦਰ ਸਿੰਘ, ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਕੰਪਨੀ ਦੀ ਸ਼ੁਰੂਆਤ ਕਰਨ ਦੇ ਕੁਝ ਸਮਾਂ ਬਾਅਦ ਹੀ ਲਗਜ਼ਰੀ ਲਾਈਫ ਵੇਖੀ। 2014 ਤੋਂ ਬਾਅਦ ਕੰਪਨੀ 'ਚ ਇੰਨੇ ਲੋਕਾਂ ਨੇ ਨਿਵੇਸ਼ ਕਰ ਦਿੱਤਾ ਕਿ ਕੰਪਨੀ ਦੇ ਮਾਲਕ ਹੀ ਨਹੀਂ, ਸਗੋਂ ਮੈਨੇਜਮੈਂਟ ਮੈਂਬਰਾਂ ਦੇ ਜਿਊਣ ਦਾ ਸਟਾਈਲ ਵੀ ਬਦਲ ਗਿਆ। ਜਦੋਂ ਵੀ ਚਾਹੁਣ, ਉਹ ਲਗਜ਼ਰੀ ਗੱਡੀਆਂ ਖਰੀਦ ਲੈਂਦੇ ਸਨ।

ਗੁਰਮਿੰਦਰ ਸਿੰਘ ਅਤੇ ਆਦਿੱਤਿਆ ਸੇਠੀ ਕੋਲ ਵੀ ਪੈਸਿਆਂ ਦਾ ਵੱਡਾ ਰਾਜ਼
ਸੂਤਰਾਂ ਦੀ ਮੰਨੀਏ ਤਾਂ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਕੋਲ ਵੀ ਲੋਕਾਂ ਦੇ ਠੱਗੇ ਗਏ ਕਰੋੜਾਂ ਰੁਪਏ ਦੇ ਕਾਫੀ ਰਾਜ਼ ਛੁਪੇ ਹੋਏ ਹਨ। ਕੇਸ ਦੀ ਜਾਂਚ ਕਰ ਰਹੀ ਪੁਲਸ ਟੀਮ ਦੀ ਸ਼ੱਕੀ ਭੂਮਿਕਾ ਕਾਰਣ ਅਜੇ ਤੱਕ ਇਹ ਰਾਜ਼, ਰਾਜ਼ ਹੀ ਬਣੇ ਹੋਏ ਹਨ। 2014 ਤੋਂ ਪਹਿਲਾਂ 25 ਹਜ਼ਾਰ ਰੁਪਏ ਦੀ ਸੈਲਰੀ ਲੈਣ ਵਾਲਾ ਆਦਿੱਤਿਆ ਸੇਠੀ ਜਿਵੇਂ ਹੀ ਵ੍ਹਿਜ਼ ਪਾਵਰ ਕੰਪਨੀ ਵਿਚ ਆਇਆ ਤਾਂ ਕੁਝ ਹੀ ਸਮੇਂ ਬਾਅਦ ਉਸ ਕੋਲ ਵੀ ਘਰ, ਫਲੈਟ ਅਤੇ ਲਗਜ਼ਰੀ ਗੱਡੀਆਂ ਦੇ ਨਾਲ-ਨਾਲ ਬੈਂਕ ਬੈਲੇਂਸ ਵਧਦਾ ਹੀ ਗਿਆ।

ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ 2020 ਦੇ ਨਤੀਜਿਆਂ 'ਚ ਜਲੰਧਰ ਕੈਂਟ ਨੇ ਮਾਰੀ ਬਾਜ਼ੀ

ਰਿਮਾਂਡ 'ਤੇ ਲਏ ਗਏ ਰਣਜੀਤ ਸਿੰਘ ਨੂੰ ਜੇਲ ਭੇਜਣ ਦਾ ਹੁਕਮ
ਕਰੋੜਾਂ ਰੁਪਏ ਦੇ ਇਸ ਫਰਾਡ ਕੇਸ 'ਚ ਗ੍ਰਿਫ਼ਤਾਰ ਹੋਏ ਦੂਜੇ ਮੁਲਜ਼ਮ ਰਣਜੀਤ ਸਿੰਘ ਨੂੰ ਪੁਲਸ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਮੁਲਜ਼ਮ ਰਣਜੀਤ ਸਿੰਘ ਨੂੰ ਜੇਲ 'ਚ ਭੇਜਣ ਦੇ ਹੁਕਮ ਦਿੱਤੇ ਹਨ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਸਾਰੇ ਦਾ ਸਾਰਾ ਪੈਸਾ ਗੁਰਮਿੰਦਰ ਸਿੰਘ ਕੋਲ ਹੈ, ਜਿਸ ਨੇ ਆਪਣੇ ਕੌਂਸਲਰ ਭਰਾ ਦੀ ਪਹੁੰਚ ਕਾਰਣ ਸਾਰਾ ਪੈਸਾ ਪ੍ਰਾਪਰਟੀ 'ਚ ਇਨਵੈਸਟ ਕੀਤਾ ਹੈ। ਫਿਲਹਾਲ ਪੁਲਸ ਇਸ ਮਾਮਲੇ ਨੂੰ ਲੈ ਕੇ ਚੁੱਪੀ ਸਾਧੇ ਹੋਏ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, ਮੁੜ ਵੱਡੀ ਗਿਣਤੀ 'ਚ ਸਾਹਮਣੇ ਆਏ ਨਵੇਂ ਕੇਸ


author

shivani attri

Content Editor

Related News