25 ਕਰੋੜ ਦੀ ਠੱਗੀ ਮਾਰਨ ਵਾਲੇ ਰਣਜੀਤ ਸਿੰਘ ਦੇ ਘਰੋਂ ਪੁਲਸ ਨੇ ਦੋ ਸ਼ੱਕੀ ਬੈਗ ਕੀਤੇ ਬਰਾਮਦ

08/17/2020 4:16:18 PM

ਜਲੰਧਰ (ਜ.ਬ.)— ਗੋਡਲ ਕਿੱਟੀ ਦੇ ਨਾਂ 'ਤੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਥਾਣਾ 7 ਦੀ ਪੁਲਸ ਸ਼ਿਵ ਵਿਹਾਰ ਸਥਿਤ ਉਸ ਦੇ ਘਰ ਲੈ ਕੇ ਪਹੁੰਚੀ। ਪੁਲਸ ਨੇ ਉਸ ਦੇ ਘਰ 'ਚੋਂ ਦੋ ਸ਼ੱਕੀ ਬੈਗ ਬਰਾਮਦ ਕੀਤੇ ਪਰ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦੇਣ ਦੀ ਬਜਾਏ ਪੁਲਸ ਚੁੱਪ ਹੈ। ਜਿਸ ਤੋਂ ਪਹਿਲਾਂ ਰਣਜੀਤ ਸਿੰਘ ਦੇ ਘਰ 'ਚ ਦਾਖ਼ਲ ਹੋ ਕੇ ਉਸ ਦੇ ਦੋ ਰਿਸ਼ਤੇਦਾਰ ਬਿਨਾਂ ਕਿਸੇ ਨੂੰ ਦੱਸੇ ਸਾਮਾਨ ਵੀ ਲਿਜਾ ਚੁੱਕੇ ਹਨ, ਉਸ ਸਮੇਂ ਵੀ ਪੁਲਸ ਖਾਮੋਸ਼ ਰਹੀ ਸੀ।

ਉਨ੍ਹਾਂ ਬੈਗਾਂ 'ਚ ਕੀ ਸੀ, ਇਹ ਅਜੇ ਤੱਕ ਰਹੱਸ ਹੈ। ਦੂਜੇ ਪਾਸੇ ਗਗਨਦੀਪ ਸਿੰਘ ਤੋਂ ਬਾਅਦ ਰਿਮਾਂਡ 'ਤੇ ਲੈ ਕੇ ਰਣਜੀਤ ਸਿੰਘ ਸਬੰਧੀ ਪੁਲਸ ਅਜੇ ਤੱਕ ਕੋਈ ਵੱਡਾ ਖੁਲਾਸਾ ਨਹੀਂ ਕਰ ਸਕੀ ਅਤੇ ਮਾਮਲੇ ਨੂੰ ਤੋੜ-ਮਰੋੜ ਕੇ ਮੀਡੀਆ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਰਣਜੀਤ ਸਿੰਘ ਦਾ ਰਿਮਾਂਡ ਜਲਦ ਖਤਮ ਹੋ ਰਿਹਾ ਹੈ। ਪੁਲਸ ਉਸ ਕੋਲੋਂ ਪੁੱਛਗਿੱਛ ਲਈ ਦੁਬਾਰਾ ਰਿਮਾਂਡ ਲਵੇਗੀ। ਗਗਨਦੀਪ ਸਿੰਘ ਦਾ ਤਿੰਨ ਵਾਰ ਰਿਮਾਂਡ ਲੈਣ ਉਪਰੰਤ 11 ਦਿਨਾਂ ਦੀ ਪੁੱਛਗਿੱਛ ਉਪਰੰਤ ਵੀ ਪੁਲਸ ਕੋਈ ਵੱਡਾ ਖੁਲਾਸਾ ਨਹੀਂ ਸੀ ਕਰ ਸਕੀ।

ਇਹ ਵੀ ਪੜ੍ਹੋ: ਬਠਿੰਡਾ ਦੇ SSP ਭੁਪਿੰਦਰ ਸਿੰਘ ਵਿਰਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਪਈਆਂ ਭਾਜੜਾਂ

PunjabKesari

ਥਾਣਾ 7 ਦੀ ਪੁਲਸ ਰਣਜੀਤ ਸਿੰਘ ਨੂੰ ਲੈ ਕੇ ਜਦੋਂ ਉਸ ਦੇ ਘਰ ਪਹੁੰਚੀ ਤਾਂ ਉਥੇ ਕੁਝ ਨਿਵੇਸ਼ਕ ਅਤੇ ਡਿਸਟ੍ਰੀਬਿਊਟਰ ਵੀ ਮੌਜੂਦ ਸਨ। ਪੁਲਸ ਦੀ ਮੌਜੂਦਗੀ 'ਚ ਰਣਜੀਤ ਸਿੰਘ ਦੇ ਘਰ 'ਚੋਂ ਸਿਵਲ ਵਰਦੀ 'ਚ ਆਇਆ ਕਿ ਕਥਿਤ ਪੁਲਸ ਮੁਲਾਜ਼ਮ ਆਪਣੀ ਕਮੀਜ਼ ਹੇਠਾਂ ਲੁਕਾ ਕੇ ਲੈਪਟਾਪ ਵਰਗੀ ਕੋਈ ਚੀਜ਼ ਲੈ ਕੇ ਬਾਹਰ ਨਿਕਲਿਆ ਅਤੇ ਮੋਟਰਸਾਈਕਲ 'ਤੇ ਜਾ ਕੇ ਕੁਝ ਦੂਰ ਇਕ ਘਰ 'ਚ ਉਕਤ ਚੀਜ਼ ਫੜਾ ਕੇ ਉਥੋਂ ਗਾਇਬ ਹੋ ਗਿਆ।

ਥਾਣਾ 7 ਦੀ ਪੁਲਸ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਵੀ ਤਿਆਰ ਨਹੀਂ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨਾ ਤਾਂ ਘਰ 'ਚੋਂ ਕੁਝ ਬਰਾਮਦ ਕੀਤਾ ਹੈ ਅਤੇ ਨਾ ਹੀ ਇਸ ਤਰ੍ਹਾਂ ਕੋਈ ਚੀਜ਼ ਕੱਢ ਕੇ ਕਿਤੇ ਭੇਜੀ ਹੈ। ਹਾਲਾਂਕਿ ਉਕਤ ਵਿਅਕਤੀ ਦੀ ਵੀਡੀਓ ਜ਼ਰੂਰ ਬਣ ਚੁੱਕੀ ਹੈ ਪਰ ਪੁਲਸ ਇਸ ਤੱਥ ਨੂੰ ਲੁਕਾ ਰਹੀ ਹੈ। ਪੁਲਸ ਦਾ ਰਵੱਈਆ ਕਿਤੇ ਨਾ ਕਿਤੇ ਦੋਸ਼ੀ ਧਿਰ ਦੇ ਹਿੱਤ 'ਚ ਦਿਖਾਈ ਦੇ ਰਿਹਾ। ਪੁਲਸ ਅਜੇ ਤੱਕ ਸਿਰਫ 9 ਮਰਲੇ ਦਾ ਪਲਾਟ ਅਤੇ ਜੈਗੂਆਰ, ਆਡੀ ਅਤੇ ਬੀ. ਐੱਮ. ਡਬਲਿਊ. ਲਗਜ਼ਰੀ ਗੱਡੀਆਂ ਤੋਂ ਇਲਾਵਾ ਕੁਝ ਵੀ ਬਰਾਮਦ ਨਹੀਂ ਕਰ ਸਕੀ।

ਇਹ ਵੀ ਪੜ੍ਹੋ: ਕਪੂਰਥਲਾ: ਡਾਕਘਰ ''ਚ ਕੰਮ ਕਰਦੀ ਬੀਬੀ ਸਣੇ 17 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਹਾਲਾਂਕਿ ਦੋਸ਼ੀਆਂ ਵੱਲੋਂ ਲੋਕਾਂ ਦੇ ਪੈਸੇ ਪ੍ਰਾਪਰਟੀ 'ਚ ਇਵੈਸਟ ਕਰਨ ਦੀ ਵੀ ਚਰਚਾ ਰਹੀ ਹੈ ਪਰ ਇਸ ਮਾਮਲੇ ਨੂੰ ਵੀ ਥਾਣਾ 7 ਦੀ ਪੁਲਸ ਨੇ ਗੰਭਰੀਤਾ ਨਾਲ ਨਹੀਂ ਲਿਆ ਅਤੇ ਪਲਾਟ ਤੋਂ ਇਲਾਵਾ ਕੋਈ ਦੂਜੀ ਪ੍ਰਾਪਰਟੀ ਜ਼ਬਤ ਨਹੀਂ ਕੀਤੀ ਅਤੇ ਫਰਾਡ ਦਾ ਸ਼ਿਕਾਰ ਨਿਵੇਸ਼ਕ ਇਨਸਾਫ ਪਾਉਣ ਲਈ ਦਰ-ਦਰ ਭਟਕ ਰਹੇ ਹਨ। ਲੱਖਾਂ ਲੋਕਾਂ ਨਾਲ ਕਰੋੜਾਂ ਦੇ ਹੋਏ ਫਰਾਡ ਉਪਰੰਤ ਵੀ ਪੁਲਸ ਦੇ ਉੱਚ ਅਧਿਕਾਰੀ ਮੌਨ ਧਾਰਨ ਕਰੀ ਬੈਠੇ ਹਨ, ਿਜਸ ਕਾਰਣ ਪੀੜਤਾਂ 'ਚ ਨਿਰਾਸ਼ਾ ਦਾ ਮਾਹੌਲ ਹੈ।

ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਉਕਤ ਕੰਪਨੀ ਨਿਵੇਸ਼ਕਾਂ ਨਾਲ ਕਰੋੜਾਂ ਦਾ ਠੱਗੀ ਕਰਕੇ ਫਰਾਰ ਹੋ ਗਈ ਸੀ ਅਤੇ ਥਾਣਾ 7 ਦੀ ਪੁਲਸ ਨੇ ਇਸ ਮਾਮਲੇ 'ਚ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜਲੰਧਰ ਹਾਈਟਸ -2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ 'ਚ ਗਗਨਦੀਪ ਅਤੇ ਰਣਜੀਤ ਸਿੰਘ ਨੇ ਆਤਮ-ਸਮਰਪਣ ਕਰ ਦਿੱਤਾ ਸੀ। ਪੁਲਸ ਗਗਨਦੀਪ ਨੂੰ ਜੇਲ ਭੇਜ ਚੁੱਕੀ ਹੈ।

ਇਹ ਵੀ ਪੜ੍ਹੋ: ਸੰਗਰੂਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ, ਮੌਜੂਦਾ ਸਰਪੰਚ ਸਮੇਤ ਦੋ ਦੀ ਮੌਤ

ਆਦਿੱਤਿਆ ਸੇਠੀ ਨੂੰ ਇਕ ਸਾਲ ਪਹਿਲਾਂ ਹੀ ਸੀ ਕੰਪਨੀ ਦੇ ਭੱਜਣ ਦੀ ਸੂਚਨਾ
ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਨੂੰ ਲਗਭਗ ਇਕ ਸਾਲ ਪਹਿਲਾਂ ਹੀ ਫਰਾਡ ਕਰਕੇ ਭੱਜਣ ਦੀ ਸੂਚਨਾ ਸੀ। ਇਸੇ ਕਾਰਨ ਉਸ ਨੇ ਆਪਣੇ ਨਜ਼ਦੀਕੀਆਂ ਦੇ ਪੈਸੇ ਕੰਪਨੀ 'ਚੋਂ ਕਢਵਾ ਲਏ ਸਨ ਅਤੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਦੁਬਾਰਾ ਕੰਪਨੀ 'ਚ ਪੈਸੇ ਨਾ ਲਾਉਣ ਕਿਉਂਕਿ ਕੰਪਨੀ ਜਲਦ ਭੱਜਣ ਦੀ ਤਿਆਰੀ 'ਚ ਹੈ।

ਗੁਰਮਿੰਦਰ ਸਿੰਘ ਅਤੇ ਹੋਰ ਮੈਨੇਜਮੈਂਟ ਮੈਂਬਰ ਅਜੇ ਵੀ ਫਰਾਰ
ਪੁਲਸ ਦੇ ਸ਼ੱਕੀ ਰਵੱਈਏ ਕਾਰਨ ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਿਸੰਘ ਅਜੇ ਵੀ ਫਰਾਰ ਹੈ। ਕਪੂਰਥਲਾ ਦੇ ਰਹਿਣ ਵਾਲੇ ਗੁਰਮਿੰਦਰ ਸਿੰਘ ਬਾਰੇ ਪੁਲਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਉਹ ਇਸ ਫਰਾਡ 'ਚ ਸ਼ਾਤਿਰ ਭੂਮਿਕਾ ਨਿਭਾਉਂਦਾ ਆ ਰਿਹਾ ਸੀ। ਸਾਰੇ ਮੈਨੇਜਮੈਂਟ ਮੈਂਬਰ ਵੀ ਫਰਾਰ ਹਨ। ਥਾਣਾ 7 ਦੀ ਪੁਲਸ ਇਸ ਕੇਸ 'ਚ ਇੰਨੀ ਕਮਜ਼ੋਰ ਨਜ਼ਰ ਆ ਰਹੀ ਹੈ ਕਿ ਉਹ ਅਜੇ ਤੱਕ ਉਕਤ ਲੋਕਾਂ 'ਚੋਂ ਕਿਸੇ ਇਕ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ ਅਤੇ ਉਹ ਸ਼ਰੇਆਮ ਘੁੰਮ ਰਹੇ ਹਨ।

ਇਹ ਵੀ ਪੜ੍ਹੋ: ਸੋਢਲ ਰੋਡ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਬੱਚੇ ਸਣੇ 3 ਵਿਅਕਤੀ ਹੋਏ ਹਾਦਸੇ ਦਾ ਸ਼ਿਕਾਰ


shivani attri

Content Editor

Related News