ਨਿਵੇਸ਼ਕਾਂ ਨੂੰ ਗੋਲਡ ਦੇਣ ਲਈ ਵੱਖ-ਵੱਖ ਕੰਪਨੀਆਂ ਨਾਲ ਟਾਈਅਪ ਕਰਦਾ ਸੀ ਗੁਰਮਿੰਦਰ ਸਿੰਘ

Saturday, Aug 08, 2020 - 05:31 PM (IST)

ਨਿਵੇਸ਼ਕਾਂ ਨੂੰ ਗੋਲਡ ਦੇਣ ਲਈ ਵੱਖ-ਵੱਖ ਕੰਪਨੀਆਂ ਨਾਲ ਟਾਈਅਪ ਕਰਦਾ ਸੀ ਗੁਰਮਿੰਦਰ ਸਿੰਘ

ਜਲੰਧਰ (ਵਰੁਣ)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਸਿੰਘ ਇੰਨਾ ਚਲਾਕ ਹੈ ਕਿ ਬੈਕਫੁੱਟ 'ਤੇ ਰਹਿੰਦੇ ਹੋਏ ਉਹ ਕੰਪਨੀ ਲਈ ਕੰਮ ਕਰਦਾ ਸੀ। ਗੋਲਡ ਕਿੱਟੀ 'ਚ ਗੁਰਮਿੰਦਰ ਸਿੰਘ ਦਾ ਸਭ ਤੋਂ ਵੱਡਾ ਹੱਥ ਸੀ ਕਿਉਂਕਿ ਉਹ ਗੋਲਡ ਦੇਣ ਵਾਲੀਆਂ ਵੱਖ-ਵੱਖ ਕੰਪਨੀਆਂ ਨਾਲ ਖੁਦ ਟਾਈਅਪ ਕਰਦਾ ਸੀ ਅਤੇ ਗੋਲਡ ਲਈ ਲੈਣ-ਦੇਣ ਵਾਸਤੇ ਵੀ ਉਹ ਉਕਤ ਕੰਪਨੀਆਂ ਨਾਲ ਸਾਰੀ ਗੱਲ ਕਰਦਾ ਸੀ, ਹਾਲਾਂਕਿ ਪੁਲਸ ਇਹ ਬਿਆਨ ਦੇ ਰਹੀ ਹੈ ਕਿ ਗੁਰਮਿੰਦਰ ਸਿੰਘ ਕੰਪਨੀ ਵਿਚ ਸਿਰਫ 8-9 ਮਹੀਨੇ ਹੀ ਰਿਹਾ ਪਰ ਉਸ ਨਾਲ ਕੰਮ ਕਰਨ ਵਾਲੇ ਕੁਝ ਪੀੜਤ ਡਿਸਟਰੀਬਿਊਟਰਾਂ ਨੇ ਦੋਸ਼ ਲਾਏ ਹਨ ਕਿ ਸਤੰਬਰ 2019 'ਚ ਗੁਰਮਿੰਦਰ ਸਿੰਘ ਕੰਪਨੀ ਵਲੋਂ ਦਿੱਤੇ ਗਏ ਸਿੰਗਾਪੁਰ ਟ੍ਰਿਪ 'ਤੇ ਆਪਣੇ ਪਰਿਵਾਰ ਸਮੇਤ ਗਿਆ ਸੀ ਅਤੇ ਟ੍ਰਿਪ ਵਿਚ ਕੰਪਨੀ ਦੇ ਡਿਸਟਰੀਬਿਊਟਰ ਵੀ ਸ਼ਾਮਲ ਸਨ। ਕਿਤੇ ਨਾ ਕਿਤੇ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਨੂੰ ਬਚਾਉਣ ਲਈ ਕੰਮ ਕੀਤੇ ਜਾ ਰਹੇ ਹਨ।

ਸੂਤਰਾਂ ਅਨੁਸਾਰ ਗੁਰਮਿੰਦਰ ਫਰੰਟ ਫੁੱਟ 'ਤੇ ਨਾ ਆਉਣ ਲਈ ਕੰਪਨੀ ਵੱਲੋਂ ਕਰਵਾਏ ਕਿਸੇ ਵੀ ਪ੍ਰੋਗਰਾਮ ਅਤੇ ਮੀਟਿੰਗ 'ਚ ਨਹੀਂ ਆਉਂਦਾ ਹੁੰਦਾ ਸੀ। ਲੋਕਾਂ ਨਾਲ ਠੱਗੀ ਮਾਰਨ ਲਈ ਕੰਪਨੀ ਮਾਲਕ ਕਾਫੀ ਸੂਝ-ਬੂਝ ਨਾਲ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਗੁਰਮਿੰਦਰ ਸਿੰਘ ਸ਼ੇਅਰ ਮਾਰਕੀਟ ਦਾ ਵੀ ਕੰਮ ਕਰਦਾ ਸੀ। ਕੰਪਨੀ ਦੇ ਦੂਜੇ ਮਾਲਕ ਗਗਨਦੀਪ ਸਿੰਘ ਨੂੰ ਪੁਲਸ ਪੁੱਛਗਿੱਛ ਉਪਰੰਤ ਜੇਲ ਭੇਜ ਚੁੱਕੀ ਹੈ। ਇਸ ਕੇਸ ਵਿਚ ਗੁਰਮਿੰਦਰ ਸਿੰਘ ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਸ਼ੀਸ਼ ਸ਼ਰਮਾ, ਆਦਿੱਤਿਆ ਸੇਠੀ, ਪੁਨੀਤ ਵਰਮਾ ਅਤੇ ਐਡਮਿਨ ਨਤਾਸ਼ਾ ਅਜੇ ਫਰਾਰ ਹੈ। ਜ਼ਿਕਰਯੋਗ ਹੈ ਕਿ ਗੋਲਡ ਕਿੱਟੀ ਦੇ ਨਾਂ 'ਤੇ ਪੀ. ਪੀ. ਆਰ. ਮਾਲ ਸਥਿਤ ਵ੍ਹਿਜ਼ ਪਾਵਰ ਕੰਪਨੀ ਨੇ 1 ਲੱਖ ਦੇ ਕਰੀ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ।
ਇਹ ਵੀ ਪੜ੍ਹੋ: ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼

PunjabKesari

ਆਪਣੇ ਪਰਿਵਾਰਾਂ ਦੇ ਸੰਪਰਕ 'ਚ ਨੇ ਗੁਰਮਿੰਦਰ ਸਿੰਘ ਤੇ ਮੈਨੇਜਮੈਂਟ ਮੈਂਬਰ
ਆਦਿੱਤਿਆ ਸੇਠੀ ਦੇ ਘਰ ਦੇ ਬਾਹਰ ਕੁਝ ਸਮੇਂ ਲਈ ਇਕੱਠੇ ਹੋਣ ਵਾਲੇ ਨਿਵੇਸ਼ਕਾਂ ਨੇ ਦਾਅਵਾ ਕੀਤਾ ਕਿ ਉਹ ਸਾਰੇ ਮੈਨੇਜਮੈਂਟ ਮੈਂਬਰਾਂ ਦੇ ਘਰਾਂ 'ਚ ਜਾ ਰਹੇ ਹਨ ਪਰ ਉਹ ਹਰ ਵਾਰ ਉਨ੍ਹਾਂ ਨੂੰ ਇਹ ਕਹਿ ਦਿੰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਨਾਲ (ਗੁਰਮਿੰਦਰ ਸਿੰਘ) ਜਲਦ ਮਿਲਾ ਦਿੱਤਾ ਜਾਵੇਗਾ। ਨਿਵੇਸ਼ਕਾਂ ਨੇ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਫਰਾਰ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਗੱਲ ਕਰ ਰਹੇ ਹਨ, ਉਸ ਤੋਂ ਸਾਫ ਹੈ ਕਿ ਦੋਸ਼ੀ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਹਨ। ਪੀੜਤਾਂ ਨੇ ਕਿਹਾ ਕਿ ਜੇਕਰ ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਮੈਂਬਰਾਂ ਦੇ ਪਰਿਵਾਰਾਂ 'ਤੇ ਦਬਾਅ ਬਣਾਇਆ ਜਾਵੇ ਤਾਂ ਉਹ ਆਤਮ-ਸਮਰਪਣ ਕਰ ਸਕਦੇ ਹਨ।

ਇਹ ਵੀ ਪੜ੍ਹੋ: ਹੁਣ ਸਤਲੁਜ ਦਾ ਪਾਣੀ ਹੋਇਆ ਜ਼ਹਿਰੀਲਾ, ਮੱਛੀਆਂ ਸਣੇ ਵੱਡੀ ਗਿਣਤੀ 'ਚ ਜਲ ਜੀਵਾਂ ਦੇ ਮਰਨ ਦਾ ਖਦਸ਼ਾ

22 ਦਿਨ ਬੀਤ ਜਾਣ ਤੋਂ ਬਾਅਦ ਵੀ ਵੱਡਾ ਖੁਲਾਸਾ ਨਹੀਂ ਕਰ ਸਕੀ ਪੁਲਸ
ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਕੇਸ ਵਿਚ ਐੱਫ. ਆਈ. ਆਰ. ਹੋਣ ਦੇ 22 ਦਿਨਾਂ ਬਾਅਦ ਵੀ ਪੁਲਸ ਵੱਡਾ ਖੁਲਾਸਾ ਨਹੀਂ ਕਰ ਸਕੀ ਹੈ। ਜਿਉਂ-ਜਿਉਂ ਦਿਨ ਬੀਤ ਰਹੇ ਹਨ, ਨਿਵੇਸ਼ਕਾਂ ਦੀ ਟੈਨਸ਼ਨ ਵਧਦੀ ਜਾ ਰਹੀ ਹੈ। ਇਸ ਕੇਸ ਵਿਚ ਸਿਰਫ ਗਗਨਦੀਪ ਅਤੇ ਰਣਜੀਤ ਸਿੰਘ ਨੇ ਹੀ ਆਤਮ-ਸਮਰਪਣ ਕੀਤਾ ਸੀ। ਹੋਰ ਦੋਸ਼ੀਆਂ ਬਾਰੇ ਪੁਲਸ ਕੋਲ ਕੋਈ ਸੁਰਾਗ ਨਹੀਂ ਹੈ।

ਨਹੀਂ ਮਿਲੀ ਗਗਨਦੀਪ ਸਿੰਘ ਦੀ ਪਤਨੀ ਦੀ ਬੈਂਕ ਸਟੇਟਮੈਂਟ
ਪੁਲਸ ਨੇ ਉਕਤ ਠੱਗੀ ਮਾਮਲੇ ਵਿਚ ਨਾਮਜ਼ਦ ਗਗਨਦੀਪ ਿਸੰਘ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੀ ਬੈਂਕ ਸਟੇਟਮੈਂਟ ਲਈ ਅਰਜ਼ੀ ਦਿੱਤੀ ਹੋਈ ਹੈ ਪਰ ਅਜੇ ਤੱਕ ਸਟੇਟਮੈਂਟ ਨਹੀਂ ਮਿਲ ਸਕੀ। ਏ. ਸੀ. ਪੀ. ਹਰਿੰਦਰ ਸਿੰਘ ਨੇ ਕਿਹਾ ਕਿ ਸਟੇਟਮੈਂਟ ਆਉਣ ਤੋਂ ਬਾਅਦ ਹੀ ਬੈਂਕ ਖਾਤੇ ਵਿਚ ਹੋਈ ਟਰਾਂਜੈਕਸ਼ਨ ਬਾਰੇ ਪਤਾ ਲੱਗੇਗਾ।

ਰਾਜੀਵ ਦਾ ਡਰਾਈਵਰ ਫੋਨ ਬੰਦ ਕਰਕੇ ਹੋਇਆ ਅੰਡਰਗਰਾਊਂਡ
ਕੰਪਨੀ ਦੇ ਮਾਲਕ ਰਣਜੀਤ ਸਿੰਘ ਦਾ ਡਰਾਈਵਰ ਹੁਣ ਫੋਨ ਬੰਦ ਕਰਕੇ ਅੰਡਰਗਰਾਊਂਡ ਹੋ ਗਿਆ ਹੈ। 'ਜਗ ਬਾਣੀ' ਨੇ ਖੁਲਾਸਾ ਕੀਤਾ ਸੀ ਕਿ ਡਰਾਈਵਰ ਕੋਲ ਕੈਸ਼ ਤੋਂ ਲੈ ਕੇ ਕਾਫੀ ਵੱਡੇ ਇਨਪੁੱਟ ਹਨ ਅਤੇ ਉਹ 20 ਸਾਲਾਂ ਤੋਂ ਰਣਜੀਤ ਸਿੰਘ ਦੇ ਨਾਲ ਹੈ। ਹਾਲਾਂਕਿ ਰਣਜੀਤ ਨੇ ਉਸ ਨੂੰ ਇਕ ਯੋਜਨਾ ਤਹਿਤ ਨੌਕਰੀ ਤੋਂ ਕੱਢ ਦਿੱਤਾ ਸੀ ਪਰ ਉਹ ਲੋਕਲ ਹੀ ਰਿਹਾ। ਜਿਉਂ ਹੀ ਡਰਾਈਵਰ ਦੀ ਸੱਚਾਈ ਸਾਹਮਣੇ ਆਈ ਤਾਂ ਉਹ ਅੰਡਰਗਰਾਊਂਡ ਹੋ ਗਿਆ। ਜ਼ਿਕਰਯੋਗ ਹੈ ਕਿ ਰਾਜੀਵ ਆਫਿਸ ਬੁਆਏ ਨਾਲ ਮਿਲ ਕੇ ਰੋਜ਼ਾਨਾ ਕੰਪਨੀ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਦਾ ਕੈਸ਼ ਰਣਜੀਤ ਸਿੰਘ ਦੇ ਘਰ ਛੱਡਣ ਜਾਂਦਾ ਸੀ। ਇਕ ਦਿਨ ਕਰੀਬ 5-6 ਵਾਰ ਉਹ ਕੈਸ਼ ਦੇਣ ਜਾਂਦਾ ਸੀ। ਰਣਜੀਤ ਸਿੰਘ ਦੇ ਆਤਮ-ਸਮਰਪਣ ਤੋਂ ਬਾਅਦ ਉਸ ਦੇ 2 ਰਿਸ਼ਤੇਦਾਰ ਉਸਦੇ ਘਰ ਵਿਚ ਦਾਖਲ ਹੋਏ ਸਨ ਜੋ ਕਿ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੇ ਹਨ। ਉਹ ਘਰ ਵਿਚੋਂ 2 ਬੈਗ ਅਤੇ ਐਕਟਿਵਾ ਲੈ ਗਏ ਸਨ, ਹਾਲਾਂਕਿ ਨਿਵੇਸ਼ਕ ਇਹ ਵੀ ਦੋਸ਼ ਲਾ ਚੁੱਕੇ ਹਨ ਕਿ ਬੈਗ 'ਚ ਕੈਸ਼ ਹੋ ਸਕਦਾ ਹੈ ਕਿਉਂਕਿ ਆਫਿਸ 'ਚ ਕੈਸ਼ ਦਾ ਹੀ ਲੈਣ-ਦੇਣ ਸਭ ਤੋਂ ਜ਼ਿਆਦਾ ਹੁੰਦਾ ਸੀ।
ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ


author

shivani attri

Content Editor

Related News