OLS ਵ੍ਹਿਜ਼ ਪਾਵਰ ਕੰਪਨੀ ਦੇ ਦੋਵੇਂ ਮਾਲਕਾਂ ਦਾ ਹੋਇਆ ਕੋਰੋਨਾ ਟੈਸਟ

07/24/2020 1:17:50 PM

ਜਲੰਧਰ (ਵਰੁਣ)— ਆਪਣੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਰਣਜੀਤ ਸਿੰਘ ਅਤੇ ਉਸ ਦੇ ਸਾਲੇ ਗਗਨਦੀਪ ਸਿੰਘ ਦਾ ਵੀਰਵਾਰ ਨੂੰ ਪੁਲਸ ਨੇ ਕੋਰੋਨਾ ਟੈਸਟ ਕਰਵਾ ਲਿਆ ਹੈ, ਜਿਸ ਦੀ ਰਿਪੋਰਟ 2 ਦਿਨਾਂ 'ਚ ਆ ਜਾਵੇਗੀ। ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਦਾ 3 ਦਿਨਾਂ ਦਾ ਰਿਮਾਂਡ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ:  ਬਾਦਲਾਂ ਨੂੰ ਵੱਡਾ ਝਟਕਾ, ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਢੀਂਡਸਾ ਧੜੇ 'ਚ ਹੋਏ ਸ਼ਾਮਲ

ਪੁਲਸ ਦੀ ਮੰਨੀਏ ਤਾਂ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਅਤੇ ਤਿੰਨਾਂ ਮਾਲਕਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਨਹੀਂ ਮਿਲੀ ਹੈ। ਕੁਝ ਖਾਤਿਆਂ ਦੀ ਡਿਟੇਲ ਮਿਲੀ ਹੈ, ਜਿਨ੍ਹਾਂ 'ਚ ਕੁਝ ਹੀ ਪੈਸੇ ਪਏ ਹਨ ਪਰ ਉਨ੍ਹਾਂ ਦੀ ਟਰਾਂਜੈਕਸ਼ਨ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ। ਇਸ ਤੋਂ ਇਲਾਵਾ ਮੋਹਾਲੀ 'ਚ 30 ਲੱਖ ਰੁਪਏ ਦੀ ਟਰਾਂਜੈਕਸ਼ਨ ਸਬੰਧੀ ਵੀ ਪੁਲਸ ਕੋਲ ਕੋਈ ਸੁਰਾਗ ਨਹੀਂ। ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਅਜੇ ਕੋਰੋਨਾ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਹੈ। ਰਿਪੋਰਟ ਨੈਗੇਟਿਵ ਆਉਣ 'ਤੇ ਕੰਪਨੀ ਦੇ ਦੋਵਾਂ ਮਾਲਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਅਨੁਸਾਰ ਇਸ ਮਾਮਲੇ 'ਚ ਤੀਜਾ ਮਾਲਕ ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਦੀ ਮੈਂਬਰ ਸ਼ੀਲਾ ਦੇਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਵਰਣਨਯੋਗ ਹੈ ਕਿ ਉਕਤ ਕੰਪਨੀ ਦੇ ਮਾਲਕ ਆਪਣੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਇਸ ਕੰਪਨੀ 'ਚ ਲਗਭਗ 1 ਲੱਖ ਲੋਕਾਂ ਨੇ ਨਿਵੇਸ਼ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ​​​​​​​: ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ

PunjabKesari

ਬੀ. ਓ. ਆਈ. ਕੋਲ ਪਹੁੰਚਿਆ ਕਰੋੜਾਂ ਦਾ ਫਰਾਡ
ਭਰੋਸੇਮੰਦ ਸੂਤਰਾਂ ਅਨੁਸਾਰ ਇਹ ਕੇਸ ਬੀ. ਓ. ਆਈ. (ਬਿਊਰੋ ਆਫ ਇਨਵੈਸਟੀਗੇਸ਼ਨ) ਕੋਲ ਪਹੁੰਚ ਗਿਆ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜੇਕਰ ਬੀ. ਓ. ਆਈ. ਇਹ ਕੇਸ ਲੈ ਲੈਂਦੀ ਹੈ ਤਾਂ ਇਸ ਕੇਸ ਨਾਲ ਜੁੜੇ ਸਾਰੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਥਾਣਾ ਨੰਬਰ 7 ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਇਸ ਬਾਬਤ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਕੋਈ ਚਿੱਠੀ ਆਈ ਹੈ।

ਇਹ ਵੀ ਪੜ੍ਹੋ: ਢੀਂਡਸਾ ਨੂੰ ਨਹੀਂ ਕੈਪਟਨ ਦੇ ਹੁਕਮਾਂ ਦੀ ਪਰਵਾਹ, ਸ਼ਕਤੀ ਪ੍ਰਦਰਸ਼ਨ ''ਚ ਭੁੱਲੇ ਕੋਰੋਨਾ ਨਿਯਮ (ਵੀਡੀਓ)

ਕੰਪਨੀ ਮਾਲਕਾਂ ਦੇ ਰਿਸ਼ਤੇਦਾਰ ਬੁੱਕੀ ਕੋਲੋਂ ਪੁੱਛਗਿੱਛ ਉਪਰੰਤ ਹੋ ਸਕਦੇ ਨੇ ਖੁਲਾਸੇ
ਕੰਪਨੀ ਦੇ ਮਾਲਕਾਂ ਦਾ ਇਕ ਰਿਸ਼ਤੇਦਾਰ ਬੁੱਕੀ ਇਸ ਸਮੇਂ ਕਾਫੀ ਚਰਚਾ 'ਚ ਹੈ। ਸੂਤਰਾਂ ਅਨੁਸਾਰ ਇਸ ਬੁੱਕੀ ਨੇ ਕੰਪਨੀ 'ਚ ਨਿਵੇਸ਼ ਕਰਨ ਵਾਲੇ ਲੋਕਾਂ ਦੇ ਪੈਸੇ ਜੂਏ 'ਚ ਲਾਏ ਹੋਏ ਹਨ, ਜਿਨ੍ਹਾਂ ਦਾ ਵਿਆਜ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ 'ਚ ਵੰਡ ਦਿੱਤਾ ਜਾਂਦਾ ਸੀ। ਉਕਤ ਬੁੱਕੀ ਆਪਣੇ ਪੱਧਰ 'ਤੇ ਕਈ ਲੋਕਾਂ ਦੇ ਪੈਸੇ ਕੰਪਨੀ 'ਚ ਇਨਵੈਸਟ ਕਰਵਾ ਚੁੱਕਾ ਹੈ। ਉਕਤ 2 ਬੁੱਕੀ ਭਰਾਵਾਂ ਵਿਚੋਂ ਇਕ ਧੋਬੀ ਮੁਹੱਲੇ ਦਾ ਅਤੇ ਦੂਜਾ ਦਿਓਲ ਨਗਰ ਦਾ ਰਹਿਣ ਵਾਲਾ ਹੈ। ਪੁਲਸ ਵੱਲੋਂ ਉਕਤ ਬੁੱਕੀ ਨੂੰ ਜਾਂਚ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ​​​​​​​: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)

17 ਜੁਲਾਈ ਨੂੰ ਕੰਪਨੀ ਦੇ ਖਾਤੇ 'ਚ ਟਰਾਂਸਫਰ ਹੋਏ 3 ਲੱਖ
ਸੂਤਰਾਂ ਅਨੁਸਾਰ ਮਿੱਠਾਪੁਰ ਚੌਕ ਨੇੜੇ ਸਥਿਤ ਇਸ ਕੰਪਨੀ ਦੇ ਬੈਂਕ ਖਾਤੇ 'ਚ 17 ਜੁਲਾਈ ਨੂੰ 3 ਲੱਖ ਰੁਪਏ ਟਰਾਂਸਫਰ ਹੋਏ ਸਨ। ਪੈਸੇ ਟਰਾਂਸਫਰ ਕਰਨ ਵਾਲੇ ਲੋਕ ਕਿਸੇ ਹੋਰ ਸੂਬੇ ਦੇ ਹੋ ਸਕਦੇ ਹਨ, ਜਿਨ੍ਹਾਂ ਨੂੰ ਇਸ ਫਰਾਡ ਦਾ ਅਜੇ ਤੱਕ ਪਤਾ ਨਹੀਂ ਹੈ। ਇਨ੍ਹਾਂ 'ਚੋਂ ਇਕ ਨਿਵੇਸ਼ਕ ਨੇ 2 ਲੱਖ ਜਦਕਿ ਦੂਜੇ ਨੇ 1 ਲੱਖ ਰੁਪਏ ਕੰਪਨੀ ਦੇ ਬੈਂਕ ਖਾਤੇ 'ਚ ਟਰਾਂਸਫਰ ਕੀਤੇ ਸਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੈਂਕ ਖਾਤੇ ਨੂੰ ਪੁਲਸ ਨੇ ਫਰੀਜ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ​​​​​​​: ਪੰਜਾਬੀ ਵਿਸ਼ੇ ਖ਼ਿਲਾਫ਼ ਪੰਜਾਬ ਵਕਫ ਬੋਰਡ ਵੱਲੋਂ ਪਾਸ ਕੀਤਾ ਮਤਾ ਕੈਪਟਨ ਨੇ ਕੀਤਾ ਰੱਦ


shivani attri

Content Editor

Related News