ਪੁਲਸ ਨੇ 4 ਨੌਜਵਾਨਾਂ ਨੂੰ 7 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ
Friday, Jul 10, 2020 - 07:03 PM (IST)
ਅਜਨਾਲਾ(ਰਾਜਵਿੰਦਰ ਹੁੰਦਲ) - ਪੁਲਸ ਥਾਣਾ ਲੋਪੋਕੇ ਵਲੋਂ ਇਕ ਵਿਸ਼ੇਸ਼ ਨਾਕਾਬੰਦੀ ਦੌਰਾਨ ਛੋਟੇ ਹਾਥੀ 'ਤੇ ਆ ਰਹੇ 4 ਨੌਜਵਾਨਾਂ ਨੂੰ ਰੋਕ ਤੇ ਤਲਾਸ਼ੀ ਲਈ ਗਈ। ਤਾਲਸ਼ੀ ਉਪਰੰਤ 7 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਪੁਲਸ ਚਾਰੋਂ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲ ਰਹੀ।
ਇਸ ਸਬੰਧੀ ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਸ ਵੱਲੋਂ ਇਕ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ 1 ਛੋਟਾ ਹਾਥੀ ਆ ਰਿਹਾ ਸੀ ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ 2 ਨੌਜਵਾਨਾਂ ਕੋਲੋਂ 3-3 ਹਜ਼ਾਰ ਨਸ਼ੀਲੀਆਂ ਗੋਲੀਆਂ 'ਤੇ 2 ਕੋਲੋਂ 500 -500 ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਹਨ। ਨੌਜਵਾਨਾਂ ਉਪਰ ਮੁਕੱਦਾਮਾਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।