ਸ਼ੂਗਰ ਦੀ ਦਵਾਈ ਦੇਣ ਬਹਾਨੇ ਹੋਟਲ ’ਚ ਬੁਲਾ ਕੇ ਬਜ਼ੁਰਗ ਔਰਤ ਨਾਲ ਟੱਪੀਆਂ ਹੱਦਾਂ
Sunday, Jul 16, 2023 - 01:20 AM (IST)
ਲੁਧਿਆਣਾ (ਤਰੁਣ)-ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੇ ਕਿਸੇ ਅਖ਼ਬਾਰ ’ਚ ਸ਼ੂਗਰ ਦੀ ਬੀਮਾਰੀ ਠੀਕ ਹੋਣ ਦਾ ਇਸ਼ਤਿਹਾਰ ਦੇਖਿਆ। ਇਸ਼ਤਿਹਾਰ ’ਚ ਪਤਾ ਲੁਧਿਆਣਾ ਦਾ ਸੀ, ਜਿਸ ਤੋਂ ਬਾਅਦ ਬਜ਼ੁਰਗ ਔਰਤ ਲੁਧਿਆਣਾ ਪੁੱਜੀ, ਜਿਥੇ ਇਸ਼ਤਿਹਾਰ ਲਵਾਉਣ ਵਾਲੇ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਇਕ ਹੋਟਲ ’ਚ ਬੁਲਾਇਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਹ ਖ਼ਬਰ ਵੀ ਪੜ੍ਹੋ : ਧੁੱਸੀ ਬੰਨ੍ਹ ਨੂੰ JCB ਮਸ਼ੀਨ ਨਾਲ ਤੋੜਨ ’ਤੇ ਪੰਜਾਬ ਦੇ ਇਸ ਵਿਧਾਇਕ ਖ਼ਿਲਾਫ਼ ਮਾਮਲਾ ਦਰਜ
ਬਜ਼ੁਰਗ ਔਰਤ ਸਮੇਤ ਉਸ ਦੀ ਧੀ ਦਾ ਦੋਸ਼ ਹੈ ਕਿ ਉਸ ਦੀ ਮਾਂ ਦੇ ਨਾਲ ਜਬਰ-ਜ਼ਿਨਾਹ ਤੋਂ ਬਾਅਦ ਕੁੱਟਮਾਰ ਕੀਤੀ ਗਈ ਅਤੇ 10 ਹਜ਼ਾਰ ਦੀ ਨਕਦੀ, ਸੋਨੇ ਦੀਆਂ ਵਾਲੀਆਂ ਅਤੇ ਅੰਗੂਠੀ ਖੋਹ ਲਈ। ਜਦੋਂ ਉਹ ਸ਼ਿਕਾਇਤ ਦੇਣ ਥਾਣੇ ਪੁੱਜੀਆਂ ਤਾਂ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਜ਼ਿਆਦਾ ਜ਼ੋਰ ਦੇਣ ’ਤੇ ਪੁਲਸ ਨੇ ਮੁਲਜ਼ਮ ਖਿਲਾਫ਼ ਖਾਨਾਪੂਰਤੀ ਕਰਦਿਆਂ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ, ਜਦਕਿ ਉਸ ਦੀ 63 ਸਾਲਾ ਮਾਂ ਨਾਲ ਜਬਰ-ਜ਼ਿਨਾਹ, ਕੁੱਟਮਾਰ ਅਤੇ ਲੁੱਟ-ਖੋਹ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਹੜ੍ਹਾਂ ਦੇ ਹਾਲਾਤ ਦਰਮਿਆਨ ਮਾਂ ਚਰਨ ਕੌਰ ਨੂੰ ਆਈ ਪੁੱਤ ਮੂਸੇਵਾਲਾ ਦੀ ਯਾਦ, ਹੋਈ ਭਾਵੁਕ
ਕੀ ਕਹਿਣੈ ਥਾਣਾ ਇੰਚਾਰਜ ਦਾ
ਇਸ ਸਬੰਧੀ ਥਾਣਾ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ, ਜਿਸ ਦਿਨ ਥਾਣੇ ’ਚ ਸ਼ਿਕਾਇਤ ਦਿੱਤੀ ਗਈ ਹੈ, ਉਸ ’ਚ ਪੀੜਤ ਪੱਖ ਵੱਲੋਂ ਜਬਰ-ਜ਼ਿਨਾਹ ਦੇ ਬਿਆਨ ਦਰਜ ਨਹੀਂ ਕਰਵਾਏ ਗਏ ਹਨ। ਪੁਲਸ ਨੇ ਬਜ਼ੁਰਗ ਔਰਤ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ ਹੈ। ਜੇਕਰ ਬਜ਼ੁਰਗ ਔਰਤ ਅਤੇ ਪੀੜਤ ਪੱਖ ਬਿਆਨ ਕਰਵਾਉਂਦਾ ਹੈ ਤਾਂ ਉਸ ਖਿਲਾਫ਼ ਧਾਰਾ 406 ਅਤੇ 420 ਦੇ ਅਧੀਨ ਮਾਮਲਾ ਦਰਜ ਕਰ ਕੇ ਧਾਰਾ ਜੋੜੀ ਜਾਵੇਗੀ। ਫਿਲਹਾਲ ਜਾਣਕਾਰੀ ਤੋਂ ਬਾਅਦ ਪੁਲਸ ਵੀ ਬਜ਼ੁਰਗ ਔਰਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਨੇ ਪੱਖਪਾਤ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਗੋਵਿੰਦਾ ਦੀ ਧੀ ਟੀਨਾ ਆਹੂਜਾ