80 ਸਾਲਾ ਐੱਨ. ਆਰ. ਆਈ. ਨੇ ਦੋਸਤ ਨਾਲ ਮਿਲ ਕੇ ਕੀਤਾ ਗੈਂਗ ਰੇਪ

04/12/2018 7:35:17 AM

ਲੁਧਿਆਣਾ (ਰਿਸ਼ੀ) - ਅਹਿਮਦਗੜ੍ਹ ਵਿਚ 80 ਸਾਲਾ ਇਕ ਐੱਨ. ਆਰ. ਆਈ. ਨੇ ਆਪਣੇ ਸਾਥੀ ਨਾਲ ਮਿਲ ਕੇ 32 ਸਾਲਾ ਔਰਤ ਨਾਲ ਗੈਂਗ ਰੇਪ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਦੁੱਗਰੀ ਦੀ ਰਹਿਣ ਵਾਲੀ ਪੀੜਤ ਔਰਤ ਦੀ ਸ਼ਿਕਾਇਤ 'ਤੇ ਥਾਣਾ ਡੇਹਲੋਂ ਦੀ ਪੁਲਸ ਨੇ ਗੈਂਗ ਰੇਪ ਦਾ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਕੁਲਵੰਤ ਸਿੰਘ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ਵਿਚ ਪੀੜਤਾ ਨੇ ਦੱਸਿਆ ਕਿ ਉਹ ਪ੍ਰੋਗਰਾਮ ਹੋਣ 'ਤੇ ਲੋਕਾਂ ਦੇ ਘਰਾਂ ਵਿਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਉਸ ਦੇ ਪਤੀ ਦੇ ਦੋਸਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੈਨੇਡਾ ਦਾ ਰਹਿਣ ਵਾਲਾ ਇਕ ਐੱਨ. ਆਰ. ਆਈ. ਆਪਣੇ ਸਾਥੀ ਜੋਰਾ ਨਾਲ ਪਿੰਡ ਲਹਿਰਾ 'ਚ ਆਇਆ ਹੈ ਅਤੇ ਉਸ ਨੂੰ ਘਰ ਦਾ ਕੰਮ ਕਰਨ ਲਈ ਇਕ ਔਰਤ ਦੀ ਲੋੜ ਹੈ। ਮੋਬਾਇਲ 'ਤੇ ਸੰਪਰਕ ਕਰਨ ਦੇ ਬਾਅਦ ਮੰਗਲਵਾਰ ਸਵੇਰੇ 11 ਵਜੇ ਉਕਤ ਦੋਸ਼ੀ ਨੇ ਆਪਣੇ ਘਰ ਬੁਲਾਇਆ। ਉਹ ਆਪਣੇ ਘਰ ਤੋਂ ਬੱਸ 'ਚ ਅਹਿਮਦਗੜ੍ਹ ਗਈ, ਜਿੱਥੋਂ ਉਹ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ, ਜਿੱਥੇ ਉਕਤ ਦੋਸ਼ੀ ਘਰ ਦਾ ਸਾਰਾ ਕੰਮ ਕਰਨ ਦੇ ਨਾਲ-ਨਾਲ ਉਥੇ ਰਹਿਣ ਲਈ ਕਮਰਾ ਦੇਣ ਦੀ ਗੱਲ ਕਹਿਣ ਲੱਗ ਪਿਆ। ਤਦ ਉਸ ਦਾ ਇਕ ਸਾਥੀ ਉਥੇ ਆਇਆ ਤੇ ਦੋਵੇਂ ਜ਼ਬਰਦਸਤੀ ਆਪਣੇ ਨਾਲ ਕਮਰੇ ਵਿਚ ਲੈ ਗਏ ਅਤੇ ਗੈਂਗ ਰੇਪ ਕੀਤਾ, ਜਿਸ ਦੇ ਬਾਅਦ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਉਸ ਨੇ ਫੋਨ ਕਰ ਕੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਅਤੇ ਉਹ ਤੁਰੰਤ ਉਥੇ ਪਹੁੰਚ ਗਿਆ। ਰਿਸ਼ਤੇਦਾਰਾਂ ਨੂੰ ਆਉਂਦਾ ਦੇਖ ਦੋਵੇਂ ਫਰਾਰ ਹੋ ਗਏ। ਪੁਲਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News