ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ ਹੀ 65 ਸਾਲਾ ਵਿਅਕਤੀ ਦੀ ਮੌਤ, ਦਹਿਸ਼ਤ ਦਾ ਮਾਹੌਲ
Thursday, Sep 24, 2020 - 02:09 PM (IST)
ਤਪਾ ਮੰਡੀ (ਸ਼ਾਮ, ਗਰਗ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਿਨੋ-ਦਿਨ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਕੋਰੋਨਾ ਪਾਜ਼ੇਟਿਵ ਆਉਣ ਤੋਂ ਪਹਿਲਾਂ ਹੀ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋਣ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਸਿਹਤ ਕਰਮਚਾਰੀ ਜਗਦੇਵ ਸਿੰਘ ਨੇ ਦੱਸਿਆ ਕਿ ਐੱਸ. ਐੱਮ. ਓ. ਤਪਾ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਰਾਮ ਬਾਗ ਤਪਾ 'ਚ ਮਿਠੁਨ ਲਾਲ ਪੁੱਤਰ ਨਸੀਬ ਚੰਦ ਬਦਰੇ ਵਾਲਾ ਜਿਸ ਨੂੰ ਰਾਜਸਥਾਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਦਾ ਕਿੱਟਾਂ ਪਾ ਕੇ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਨਾਭਾ 'ਚ ਕਿਸਾਨਾਂ ਨੇ 'ਰੇਲਵੇ ਟਰੈਕ' ਕੀਤਾ ਜਾਮ, ਤਸਵੀਰਾਂ 'ਚ ਦੇਖੋ ਕਿਵੇਂ ਲਾਈਨਾਂ 'ਤੇ ਲਾਏ ਡੇਰੇ
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬੀਤੀ ਦਿਨੀਂ ਇਸ 'ਚ ਕੋਰੋਨਾ ਦੇ ਲੱਛਣ ਆਉਣ ਕਾਰਨ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਅਜੇ ਆਉਣੀ ਸੀ ਪਰ ਅਹਿਤੀਆਤ ਦੇ ਤੌਰ 'ਤੇ ਸਿਹਤ ਮਹਿਕਮੇ ਦੀ ਟੀਮ ਵੱਲੋਂ ਕਿੱਟਾਂ ਪਾ ਕੇ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਅਨੁਸਾਰ ਮਰੀਜ਼ ਨੂੰ ਬੁਖਾਰ ਅਤੇ ਸਾਹ ਲੈਣ 'ਚ ਮੁਸ਼ਕਲ ਆ ਰਹੀ ਸੀ ਜਿਸ ਕਾਰਨ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਦੇ ਦੋ ਹਸਪਤਾਲਾਂ 'ਚ ਬੈੱਡ ਨਾ ਮਿਲਣ ਕਾਰਨ ਪਰੈਗਮਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੱਜ ਉਸ ਦੀ ਮੋਤ ਹੋ ਗਈ। ਮ੍ਰਿਤਕ ਆਪਣੇ ਪਿੱਛੇ 1 ਲੜਕਾ ਅਤੇ 2 ਲੜਕੀਆਂ ਛੱਡ ਗਿਆ ਹੈ।
ਇਹ ਵੀ ਪੜ੍ਹੋ : ਵਪਾਰ ਮੰਡਲ ਟਾਂਡਾ ਵੱਲੋਂ ਪੰਜਾਬ ਬੰਦ 'ਚ ਸ਼ਾਮਲ ਹੋਣ ਦਾ ਐਲਾਨ