ਆਪਣਿਆਂ ਤੋਂ ਸਤਾਏ ਬਜ਼ੁਰਗ ਨੇ ਬਿਰਧ ਆਸ਼ਰਮ 'ਚ ਲਿਆ ਫ਼ਾਹਾ, ਖ਼ੁਦਕੁਸ਼ੀ ਨੋਟ 'ਚ ਦੱਸਿਆ ਮਰਨ ਦਾ ਕਾਰਨ
Thursday, Jul 29, 2021 - 12:17 PM (IST)
ਪਟਿਆਲਾ (ਬਲਜਿੰਦਰ) : ਆਪਣਿਆਂ ਤੋਂ ਸਤਾਏ ਰਤਨ ਸਿੰਘ ਹਾਲ ਵਾਸੀ ਬਿਰਧ ਆਸ਼ਰਮ ਰੌਂਗਲਾ ਨੇ ਆਸ਼ਰਮ 'ਚ ਹੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਬਿਸਤਰੇ 'ਚੋਂ 2 ਖ਼ੁਦਕੁਸ਼ੀ ਨੋਟ ਵੀ ਮਿਲੇ ਹਨ। ਥਾਣਾ ਤ੍ਰਿਪੜੀ ਦੀ ਪੁਲਸ ਨੇ ਮ੍ਰਿਤਕ ਰਤਨ ਸਿੰਘ ਭਰਾ ਹਰਮੇਸ਼ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਧਰਮਗੜ੍ਹ, ਜ਼ਿਲ੍ਹਾ ਮੋਹਾਲੀ ਦੀ ਸ਼ਿਕਾਇਤ 'ਤੇ ਰਤਨ ਸਿੰਘ ਦੇ ਪੁੱਤਰ ਹਰਚਰਨ ਸਿੰਘ, ਪਤਨੀ ਸੁਰਜੀਤ ਕੌਰ, ਨੂੰਹ ਮੰਜੂ ਰਾਣੀ ਵਾਸੀ ਪਿੰਡ ਧਰਮਗੜ੍ਹ ਮੋਹਾਲੀ, ਦਵਿੰਦਰ ਸਿੰਘ, ਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ, ਸੁਨਿਹਰੀ ਦੇਵੀ ਵਾਸੀ ਟਿੱਬਾ ਰੋਡ ਲੁਧਿਆਣਾ, ਪ੍ਰਾਪਰਟੀ ਡੀਲਰ ਬਚਿੱਤਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਪਿੰਡ ਪੱਤੋ, ਦਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਬਲਟਾਣਾ, ਜ਼ਿਲ੍ਹਾ ਮੋਹਾਲੀ, ਕਰਤਾਰ ਸਿੰਘ ਜ਼ਮੀਨ ਖਰੀਦਣ ਵਾਲਾ, ਇੰਦਰ ਕੁਮਾਰ ਪੁੱਤਰ ਜਵਾਲਾ ਸ਼ਾਹ ਵਾਸੀ ਧਨੇਸਰ ਜ਼ਿਲ੍ਹਾ ਕੁਰੂਕਸ਼ੇਤਰ ਹਾਲ ਵਾਸੀ ਬਿਰਧ ਆਸ਼ਰਮ ਪਿੰਡ ਰੌਂਗਲਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਦੀਆਂ ਲਾਵਾਂ ਲੈ ਰਹੇ ਮੁੰਡੇ-ਕੁੜੀ ਨੂੰ ਕੀਤਾ ਅਗਵਾ, CCTV 'ਚ ਕੈਦ ਹੋਈ ਸਾਰੀ ਘਟਨਾ (ਵੀਡੀਓ)
ਹਰਮੇਸ਼ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਡਾਕਖਾਨੇ 'ਚੋਂ ਰਿਟਾਇਰ ਹੋਇਆ ਸੀ ਅਤੇ ਕਦੇ ਆਪਣੇ ਪਿੰਡ ਘਰ ਆ ਜਾਂਦਾ ਸੀ। ਕਦੇ ਗੁਰਦੁਆਰਿਆਂ ਤੇ ਬਿਰਧ ਆਸ਼ਰਮਾਂ 'ਚ ਰਹਿੰਦਾ ਸੀ, ਜੋ ਕਿ ਲਗਭਗ 2 ਸਾਲ ਤੋਂ ਪਿੰਡ ਰੌਂਗਲਾ ਵਿਖੇ ਬਿਰਧ ਆਸ਼ਰਮ 'ਚ ਰਹਿ ਰਿਹਾ ਸੀ ਅਤੇ 27 ਜੁਲਾਈ, 2021 ਨੂੰ ਉਸ ਨੂੰ ਪਤਾ ਲੱਗਿਆ ਕਿ ਰਤਨ ਸਿੰਘ ਨੇ ਬਿਰਧ ਆਸ਼ਰਮ ਦੇ ਕਮਰੇ 'ਚ ਪੱਖੇ ਨਾਲ ਫ਼ਾਹਾ ਲੈ ਲਿਆ। ਜਦੋਂ ਉਹ ਆਪਣੇ ਰਿਸ਼ਤੇਦਾਰਾਂ ਸਮੇਤ ਆਸ਼ਰਮ ਪਹੁੰਚਿਆ ਤਾਂ ਬੈੱਡ ਤੋਂ ਰਤਨ ਸਿੰਘ ਵੱਲੋਂ ਲਿਖੇ 2 ਖ਼ੁਦਕੁਸ਼ੀ ਨੋਟ ਬਰਾਮਦ ਹੋਏ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਹੁਣ ਪ੍ਰੀ-ਪੇਡ ਹੋ ਜਾਣਗੇ ਸਭ ਦੇ 'ਮੀਟਰ'
ਇਨ੍ਹਾਂ 'ਚ ਲਿਖਿਆ ਸੀ ਕਿ ਰਿਟਾਇਰ ਹੋਣ ਤੋਂ ਬਾਅਦ ਉਹ ਦਸੰਬਰ, 2015 'ਚ ਆਪਣੇ ਸਕੇ ਭਤੀਜੇ ਦਵਿੰਦਰ ਸਿੰਘ ਅਤੇ ਰਵਿੰਦਰ ਨੂੰ ਸੇਵਾ ਕਰਨ ਦੇ ਬਹਾਨੇ ਆਪਣੇ ਕੋਲ ਲੁਧਿਆਣਾ ਲੈ ਆਇਆ। ਭਤੀਜਿਆਂ ਨੇ ਉਸ ਦੀ ਰਿਟਾਇਰਮੈਂਟ 'ਤੇ ਜ਼ਮੀਨ ਦੇ ਪੈਸੇ 40 ਲੱਖ ਰੁਪਏ ਲੈ ਲਏ ਅਤੇ ਬਾਅਦ 'ਚ ਉਸ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਉਹ ਗੁਰਦੁਆਰਿਆਂ ਅਤੇ ਮੰਦਰਾਂ 'ਚ ਰਹਿਣ ਲੱਗਾ। ਲੋਕ ਰਤਨ ਸਿੰਘ ਨੂੰ ਬਿਰਧ ਆਸ਼ਰਮ 'ਚ ਛੱਡ ਗਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਨਵੀਂ ਟੀਮ ਨੂੰ ਦਿੱਤੀ ਨਸੀਹਤ
ਜਦੋਂ ਰਤਨ ਸਿੰਘ ਆਪਣੇ ਭਤੀਜਿਆਂ ਤੋਂ ਪੈਸੇ ਮੰਗਣ ਜਾਂਦਾ ਤਾਂ ਉਹ ਉਸ ਨੂੰ ਘਰ ਨਹੀਂ ਵੜਨ ਦਿੰਦੇ ਸਨ। ਬਿਰਧ ਆਸ਼ਰਮ 'ਚ ਇੰਦਰ ਕੁਮਾਰ ਨਾਂ ਦਾ ਵਿਅਕਤੀ ਵੀ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ ਅਤੇ ਰਤਨ ਸਿੰਘ ਦਾ ਮੁੰਡਾ ਹਰਚਰਨ ਸਿੰਘ, ਉਸ ਦੀ ਮਾਤਾ ਤੇ ਨੂੰਹ ਵੀ ਉਸ ਨੂੰ ਤੰਗ-ਪਰੇਸ਼ਾਨ ਰਕਦੇ ਸਨ। ਜ਼ਮੀਨ ਖ਼ਰੀਦਣ ਵਾਲੇ ਅਤੇ ਬਚਿੱਤਰ ਸਿੰਘ ਆਦਿ ਨੇ ਉਸ ਨੂੰ ਪੂਰੇ ਪੈਸੇ ਨਹੀਂ ਦਿੱਤੇ ਸਨ, ਜਿਨ੍ਹਾਂ ਤੋਂ ਤੰਗ ਆ ਕੇ ਰਤਨ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ