ਲੁਧਿਆਣਾ ''ਚ ਸ਼ਰਮਨਾਕ ਵਾਰਦਾਤ, 60 ਸਾਲਾ ਬਜ਼ੁਰਗ ਵੱਲੋਂ 7 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼

Saturday, Jun 11, 2022 - 02:20 PM (IST)

ਲੁਧਿਆਣਾ ''ਚ ਸ਼ਰਮਨਾਕ ਵਾਰਦਾਤ, 60 ਸਾਲਾ ਬਜ਼ੁਰਗ ਵੱਲੋਂ 7 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੀ ਪੁਲਸ ਨੇ ਬੀਤੀ ਰਾਤ ਇਕ 7 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਸਬੰਧੀ ਮਾਮਲਾ ਦਰਜ ਕੀਤਾ ਹੈ। ਥਾਣਾ ਮਿਹਰਬਾਨ ਦੇ ਪ੍ਰਭਾਰੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਏਕਤਾ ਕਾਲੋਨੀ ਦੇ ਰਹਿਣ ਵਾਲੇ ਪੀੜਤ ਕੁੜੀ ਦੇ ਚਾਚੇ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ 7 ਸਾਲ ਦੀ ਭਤੀਜੀ 10 ਜੂਨ ਨੂੰ ਮੁਹੱਲੇ 'ਚ ਹੀ ਇਕ ਦੁਕਾਨ 'ਤੇ ਜੁਮੈਟਰੀ ਬਾਕਸ ਲੈਣ ਲਈ ਗਈ ਸੀ।

ਉਸੇ ਦੌਰਾਨ ਦੁਕਾਨਦਾਰ ਰਾਜਕੁਮਾਰ (60) ਉਸ ਦੀ ਭਤੀਜੀ ਨੂੰ ਦੁਕਾਨ ਅੰਦਰ ਲੈ ਗਿਆ ਅਤੇ ਅੰਦਰ ਜਾ ਕੇ ਉਸ ਦੇ ਕੱਪੜੇ ਉਤਾਰ ਕੇ ਉਸ ਨਾਲ ਗਲਤ ਕੰਮ ਕਰਨ ਲੱਗ ਗਿਆ ਪਰ ਉਸੇ ਸਮੇਂ ਕੁੜੀ ਨੇ ਰੌਲਾ ਪਾ ਦਿੱਤਾ। ਕੁੜੀ ਦੇ ਪਰਿਵਾਰਿਕ ਮੈਂਬਰ ਮੌਕੇ 'ਤੇ ਪਹੁੰਚ ਗਏ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਰਾਜਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀ ਖ਼ਿਲਾਫ਼ ਪੋਸਕੋ ਐਕਟ ਅਤੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News