ਸੈਂਕੜੇ ਡੂਮਣੇ ਦੀਆਂ ਮੱਖੀਆਂ ਦੇ ਡੰਗ ਨਾਲ ਬਜ਼ੁਰਗ ਔਰਤ ਦੀ ਮੌਤ

Wednesday, Jun 05, 2019 - 02:35 PM (IST)

ਸੈਂਕੜੇ ਡੂਮਣੇ ਦੀਆਂ ਮੱਖੀਆਂ ਦੇ ਡੰਗ ਨਾਲ ਬਜ਼ੁਰਗ ਔਰਤ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਵਿਖੇ ਸੈਂਕੜੇ ਡੂਮਣੇ ਦੀਆਂ ਮੱਖੀਆਂ ਲੜਨ ਨਾਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਮੀਤ ਕੌਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਈ ਅਤੇ ਵਾਪਸ ਜਦੋਂ ਘਰ ਪਰਤ ਰਹੀ ਸੀ ਤਾਂ ਅਚਾਨਕ ਡੂਮਣੇ ਦੀਆਂ ਮੱਖੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਇਹ ਸੈਂਕੜੇ ਹੀ ਮੱਖੀਆਂ ਉਸ ਦੇ ਸਰੀਰ ਨੂੰ ਚਿੰਬੜ ਗਈਆਂ। ਡੂਮਣੇ ਦੀਆਂ ਮੱਖੀਆਂ 'ਚ ਮਾਂ ਨੂੰ ਘਿਰੀ ਦੇਖ ਉਸ ਦੇ ਪੁੱਤਰ ਨੇ ਵੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਸ ਦੇ ਵੀ ਕਈ ਮੱਖੀਆਂ ਲੜ ਗਈਆਂ। ਗੁਰਮੀਤ ਕੌਰ ਨੂੰ ਇਲਾਜ ਲਈ ਜਦੋਂ ਲੁਧਿਆਣਾ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।  
 


author

Babita

Content Editor

Related News