ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਪੱਥਰ
Saturday, Apr 08, 2023 - 08:29 PM (IST)
ਮੋਗਾ (ਆਜ਼ਾਦ, ਗੋਪੀ ਰਾਉਕੇ/ਕਸ਼ਿਸ਼) : ਅੱਜ ਬੁੱਕਣਵਾਲਾ ਰੋਡ ’ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਹੋਏ ਲੜਾਈ-ਝਗੜੇ ’ਚ ਇੱਟਾਂ ਪੱਥਰ ਵਰ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਮਿਲੀ ਜਾਣਕਾਰੀ ਅਨੁਸਰ ਨਿਰੰਜਣ ਸਿੰਘ, ਜੋ ਬੁੱਕਣਵਾਲਾ ਰੋਡ ’ਤੇ ਹੀ ਦੁੱਧ ਦੀ ਡੇਅਰੀ ਕਰਦਾ ਹੈ, ਅੱਜ ਜਦੋਂ ਆਪਣੇ ਮੋਟਰਸਾਈਕਲ ’ਤੇ ਇਲਾਕੇ ਵਿਚ ਦੁੱਧ ਦੇਣ ਦੇ ਲਈ ਜਾ ਰਿਹਾ ਸੀ ਤਾਂ ਇਕ ਔਰਤ ਨੇ ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਸੀ, ਉਸ ਨੂੰ ਘੇਰ ਲਿਆ। ਇਸ ਦੌਰਾਨ ਉਸ ਦਾ ਸਾਥੀ ਸਹਾਇਕ ਥਾਣੇਦਾਰ ਅਤੇ ਹੋਰ ਲੋਕ ਉਥੇ ਆ ਗਏ, ਜਿਨ੍ਹਾਂ ਨੇ ਨਿਰੰਜਣ ਸਿੰਘ ’ਤੇ ਹਮਲਾ ਕਰ ਦਿੱਤਾ ਤਾਂ ਉਹ ਭੱਜ ਕੇ ਗੁਰਦੁਆਰਾ ਸਾਹਿਬ ’ਚ ਜਾ ਲੁਕਿਆ ਪਰ ਹਮਲਾਵਰ ਉਸ ਦੇ ਪਿੱਛੇ ਹੀ ਗੁਰਦੁਆਰੇ ’ਚ ਪੁੱਜੇ ਅਤੇ ਦਰਵਾਜ਼ਾ ਤੋੜਨ ਦਾ ਵੀ ਯਤਨ ਕੀਤਾ ਪਰ ਲੋਕਾਂ ਵੱਲੋਂ ਵਿਰੋਧ ਕਰਨ ’ਤੇ ਹਮਲਾਵਰ ਉਥੋਂ ਭੱਜ ਗਏ।
ਇਹ ਖ਼ਬਰ ਵੀ ਪੜ੍ਹੋ : ਮੁੜ ਡਰਾਉਣ ਲੱਗਾ ਕੋਰੋਨਾ, 35 ਸਾਲਾ ਪਾਜ਼ੇਟਿਵ ਵਿਅਕਤੀ ਨੇ ਤੋੜਿਆ ਦਮ
ਇਸ ਦੌਰਾਨ ਨਿਰੰਜਣ ਤੇਜ਼ਧਾਰ ਕ੍ਰਿਪਾਨ ਨਾਲ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰ ਮੇਰਾ ਮੋਟਰਸਾਈਕਲ ਅਤੇ ਦੁੱਧ ਦੀ ਡਰੰਮੀ ਵੀ ਆਪਣੇ ਨਾਲ ਲੈ ਗਏ। ਨਿਰੰਜਣ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ ਹੈ, ਜਿਸ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਉਪਰੰਤ ਦੋਹਾਂ ਧਿਰਾਂ ਵਿਚਾਲੇ ਇੱਟਾਂ-ਪੱਥਰ ਚੱਲਣ ਲੱਗੇ। ਨਿਰੰਜਣ ਸਿੰਘ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਕਥਿਤ ਦੋਸ਼ੀਆਂ ਦੇ ਨਾਲ ਝਗੜਾ ਹੋਇਆ ਸੀ, ਜਿਸ ’ਚ ਸਿਵਲ ਹਸਪਤਾਲ ’ਚ ਜ਼ਖ਼ਮੀ ’ਤੇ ਵੀ ਰਾਤ ਸਮੇਂ ਉਨ੍ਹਾਂ ਹਮਲਾ ਕੀਤਾ ਸੀ। ਸਾਡਾ ਦੋਹਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਹੋ ਗਿਆ ਸੀ ਪਰ ਉਹ ਸਾਡੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ। ਉਸ ਨੇ ਕਿਹਾ ਕਿ ਅਸੀਂ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਮੁਲਾਜ਼ਮ ਵੀ ਉਥੇ ਆ ਗਏ।
ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਿਰਦੇਸ਼
ਜਦ ਇਸ ਸਬੰਧ ਵਿਚ ਥਾਣਾ ਮੁਖੀ ਅਮਨਦੀਪ ਕੰਬੋਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦੋਹਾਂ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਸਾਨੂੰ ਨਿਰੰਜਣ ਸਿੰਘ ਨੇ ਦੱਸਿਆ ਕਿ ਜਦ ਦੁੱਧ ਲੈ ਕੇ ਜਾ ਰਿਹਾ ਸੀ ਤਾਂ ਇਕ ਔਰਤ ਦੀਪੀ, ਜਿਸ ਦੇ ਕੋਲ ਕ੍ਰਿਪਾਨ ਸੀ, ਨੇ ਘੇਰ ਕੇ ਉਸ ’ਤੇ ਹਮਲਾ ਕਰ ਦਿੱਤ। ਇਸ ਮਾਮਲੇ ਵਿਚ ਕ੍ਰਿਪਾਨ ਮੇਰੇ ਹੱਥ ’ਚ ਲੱਗੀ। ਇਸ ਦੌਰਾਨ ਉਸ ਦਾ ਸਾਥੀ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਅਤੇ ਹੋਰ ਲੋਕ ਆ ਗਏ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਨਿਰੰਜਣ ਸਿੰਘ ਦੇ ਬਿਆਨਾਂ ’ਤੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ, ਰਾਜਦੀਪ ਦੀਪੀ ਸਮੇਤ ਪੰਜ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਥਾਣਾ ਸਿਟੀ ਸਾਊਥ ’ਚ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਬਾਕੀ ਹੈ।
ਇਹ ਖ਼ਬਰ ਵੀ ਪੜ੍ਹੋ : ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਔਰਤ ਦੀ ਦਰਦਨਾਕ ਮੌਤ