ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੈਟਰੋਲ ਪੰਪਾਂ ''ਤੇ ਸਖ਼ਤੀ, ਮਾਸਕ ਪਾਏ ਬਿਨਾਂ ਨਹੀਂ ਮਿਲੇਗਾ ਤੇਲ

Saturday, Mar 20, 2021 - 07:32 PM (IST)

ਸੰਗਰੂਰ (ਬੇਦੀ): ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ’ਚ ਮਾਸਕ ਦੀ ਵਰਤੋਂ ਬਾਰੇ ਸੁਚੇਤ ਕਰਨ ਲਈ ਪੈਟਰੋਲ ਪੰਪ  ਤੇ ਬੋਰਡ ਲਗਾ ਦਿੱਤਾ ਗਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਪੈਟਰੋਲ ਪੰਪ ’ਤੇ ਮਾਸਕ ਲਗਾ ਕੇ ਨਹੀਂ ਆਏ ਤਾਂ ਬਿਨ੍ਹਾਂ ਮਾਸਕ ਤੋਂ ਪੈਟਰੋਲ ਡੀਜ਼ਲ ਨਹੀਂ ਮਿਲੇਗਾ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਵਿਵੇਕਸ਼ੀਲ ਸੋਨੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਸਬੰਧੀ ਲੋਕਾਂ ਨੂੰ ਮਾਸਕ ਦੀ ਵਰਤੋਂ ਬਾਰੇ ਸੁਚੇਤ ਕਰਨ ਲਈ ਪੈਟਰੋਲ ਪੰਪਾਂ ਸਮੇਤ ਹੋਰ ਜਨਤਕ ਥਾਵਾਂ ਤੇ ਮਾਸਕ ਦੀ ਵਰਤੋਂ ਲਾਜਮੀ ਕੀਤੀ ਗਈ ਹੈ ਅਤੇ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਥਾਂ-ਥਾਂ ਤੇ ਬੋਰਡ ਲਗਾਏ ਗਏ ਹਨ।

ਇਹ ਵੀ ਪੜ੍ਹੋ:  ਬਠਿੰਡਾ ’ਚ ਕੋਰੋਨਾ ਦਾ ਕਹਿਰ, ਕਾਲਜ ਦੇ 4 ਵਿਦਿਆਰਥੀ ਅਤੇ 10 ਸਟਾਫ਼ ਮੈਂਬਰਾਂ ਸਣੇ 73 ਕੋਰੋਨਾ ਪਾਜ਼ੇਟਿਵ

PunjabKesari

ਉਨ੍ਹਾਂ ਕਿਹਾ ਕਿ ਤਕਰੀਬਨ ਇੱਕ ਸਾਲ ਤੋਂ  ਕੋਰੋਨਾ ਲਾਗ ਦੀ ਭਿਆਨਕ ਬੀਮਾਰੀ ਨੇ ਆਪਣੇ ਪੈਰ ਪਸਾਰੇ ਹਨ, ਜਿਸ ਦੇ ਕਾਰਨ ਲੱਖਾਂ ਮਨੁੱਖੀ ਜਾਨਾਂ ਇਸ ਨਾ-ਮੁਰਾਦ ਬੀਮਾਰੀ ਦੀ ਭੇਟ ਚੜ੍ਹ ਗਈਆਂ , ਪੂਰੇ ਸੰਸਾਰ ਸਮੇਤ ਭਾਰਤ 'ਤੇ ਪੰਜਾਬ ਅੰਦਰ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰੇ , ਪਰ ਹੁਣ ਜੇਕਰ ਕਹਿ ਲਿਆ ਜਾਵੇ ਤਾਂ ਇਸ ਬਿਮਾਰੀ ਤੇ ਪੂਰੀ ਤਰ੍ਹਾਂ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ ਪਰ ਉਂਝ ਇਸ ਤੇ ਨਕੇਲ ਜ਼ਰੂਰ ਕੱਸ ਲਈ ਹੈ ਅਤੇ ਇਸ ਦੀ ਵੈਕਸੀਨ ਵੀ ਆ ਚੁੱਕੀ ਹੈ ਪਰ ਪਿਛਲੇ ਦਿਨਾਂ ਤੋਂ ਕੇਸਾਂ ਦੀ ਗਿਣਤੀ ਵੀ ਕਾਫ਼ੀ ਵਧ ਗਈ ਹੈ।ਇਸ ਮੌਕੇ ਸਾਨੂੰ ਇੱਕ ਗੱਲ ਦਾ ਖ਼ਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਸੀਂ ਜਦ ਵੀ ਕਿਤੇ ਬਾਹਰ ਜਾਂਦੇ ਹਾਂ ਤਾਂ ਸੇਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ  ਮੂੰਹ ਅਤੇ ਹੱਥਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਦੀ ਜ਼ਰੂਰਤ ਸਾਨੂੰ ਅੱਜ ਵੀ ਹੈ।

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

PunjabKesari

ਐੱਸ.ਐੱਸ.ਪੀ. ਸੋਨੀ ਨੇ ਕਿਹਾ ਕਿ ਸਾਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਪਹਿਲ ਦੇ ਆਧਾਰ ਤੇ ਕਰਨੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਅਪਣਾ ਕੇ ਹੀ ਭਲਾਈ ਹੈ ,ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਸਰਕਾਰ ਵਲੋਂ ਦਿਤੀਆਂ ਹਦਾਇਤਾਂ ਦੀ ਪਾਲਣਾਂ ਕਰਨਾ ਸਾਡਾ ਪਹਿਲਾ ਫਰਜ਼ ਹੈ।

ਇਹ ਵੀ ਪੜ੍ਹੋ: ਮਾਮਲਾ ਮੋਗਾ ’ਚ ਹੋਏ ਦੋ ਕੁੜੀਆਂ ਦੇ ਕਤਲ ਦਾ: ਹਰਸਿਮਰਤ ਨੇ ਘੇਰੀ ਕੈਪਟਨ ਸਰਕਾਰ

PunjabKesari


Shyna

Content Editor

Related News