ਪੰਜਾਬ ਸਰਕਾਰ ਵੱਲੋਂ 9 IAS ਤੇ 2 PCS ਅਫ਼ਸਰਾਂ ਦੇ ਤਬਾਦਲੇ, ਮੋਹਾਲੀ ਦਾ ਡਿਪਟੀ ਕਮਿਸ਼ਨਰ ਵੀ ਬਦਲਿਆ

Tuesday, Sep 21, 2021 - 12:41 PM (IST)

ਪੰਜਾਬ ਸਰਕਾਰ ਵੱਲੋਂ 9 IAS ਤੇ 2 PCS ਅਫ਼ਸਰਾਂ ਦੇ ਤਬਾਦਲੇ, ਮੋਹਾਲੀ ਦਾ ਡਿਪਟੀ ਕਮਿਸ਼ਨਰ ਵੀ ਬਦਲਿਆ

ਚੰਡੀਗੜ੍ਹ (ਰਮਨਜੀਤ, ਪਰਦੀਪ) : ਪੰਜਾਬ ਸਰਕਾਰ ਵੱਲੋਂ ਅਹਿਮ ਫ਼ੈਸਲਾ ਲੈਂਦੇ ਹੋਏ 9 ਆਈ. ਏ. ਐਸ. ਅਤੇ 2 ਪੀ. ਸੀ. ਐੱਸ. ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ 'ਚ ਬੀਤੇ ਦਿਨ ਮੁੱਖ ਮੰਤਰੀ ਦਫ਼ਤਰ ਤੋਂ ਤਬਦੀਲ ਕੀਤੇ ਗਏ ਅਧਿਕਾਰੀ ਤੇਜਵੀਰ ਸਿੰਘ ਅਤੇ ਗੁਰਕੀਰਤ ਕ੍ਰਿਪਾਲ ਸਿੰਘ ਦੇ ਨਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਓ. ਪੀ. ਸੋਨੀ ਨੂੰ ਵਧਾਈ ਦੇਣ ਪੁੱਜੇ 'ਪ੍ਰਤਾਪ ਸਿੰਘ ਬਾਜਵਾ', ਕਾਂਗਰਸੀ ਆਗੂਆਂ ਨੂੰ ਕੀਤੀ ਖ਼ਾਸ ਅਪੀਲ

ਇਨ੍ਹਾਂ ਦੋਹਾਂ ਅਧਿਕਾਰੀਆਂ ਦੀ ਨਵੀਂ ਪੋਸਟਿੰਗ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਹੋਇਆ ਹੈ, ਉਨ੍ਹਾਂ 'ਚ ਦਿਲੀਪ ਕੁਮਾਰ, ਕਮਲ ਕਿਸ਼ੋਰ ਯਾਦਵ, ਮੁਹੰਮਦ ਤੱਯਬ, ਸੁਮਿਤ ਜਾਰੰਗਲ, ਈਸ਼ਾ, ਹਰਪ੍ਰੀਤ ਸਿੰਘ, ਸ਼ੌਕਤ ਅਹਿਮਦ, ਮਨਕੰਵਲ ਸਿੰਘ ਚਾਹਲ ਅਤੇ ਅਨਿਲ ਗੁਪਤਾ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਉਪ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਸ਼ਾਮਲ ਸਨ ਚਾਰ ਹਿੰਦੂ ਮੰਤਰੀ
ਮੋਹਾਲੀ ਦਾ ਡਿਪਟੀ ਕਮਿਸ਼ਨਰ ਵੀ ਬਦਲਿਆ ਗਿਆ
ਪੰਜਾਬ ਸਰਕਾਰ ਵੱਲੋਂ ਇਸ ਪ੍ਰਸ਼ਾਸਨਿਕ ਫੇਰਬਦਲ ਦੇ ਚੱਲਦਿਆਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੀ ਬਦਲਿਆ ਗਿਆ ਹੈ। ਹੁਣ ਆਈ. ਏ. ਐਸ. ਅਧਿਕਾਰੀ ਈਸ਼ਾ ਨੂੰ ਮੋਹਾਲੀ ਦੀ ਨਵੀਂ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਗਿਰੀਸ਼ ਦਿਆਲਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਸਨ। ਦੱਸਣਯੋਗ ਹੈ ਕਿ ਮੋਹਾਲੀ ਜ਼ਿਲ੍ਹੇ ਦੀ ਨਵੀਂ ਡਿਪਟੀ ਕਮਿਸ਼ਨਰ ਆਈ. ਏ. ਐਸ. ਈਸ਼ਾ ਦੇ ਪਤੀ 2009 ਬੈਚ ਦੇ ਆਈ. ਏ. ਐਸ. ਅਧਿਕਾਰੀ ਸੁਮਿਤ ਜਾਰੰਗਲ ਪਹਿਲਾਂ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ (ਆਈ. ਆਰ. ਡੀ.) ਸਨ। ਨਵੇਂ ਹੁਕਮਾ ਮੁਤਾਬਕ ਸੁਮਿਤ ਜਾਰੰਗਲ ਨੂੰ ਆਈ. ਏ. ਐਸ. ਕਮਲ ਕਿਸ਼ੋਰ ਯਾਦਵ ਦੀ ਥਾਂ 'ਤੇ ਇਨਫਾਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਦਾ ਡਾਇਰੈਕਟਰ ਲਾਇਆ ਗਿਆ ਹੈ।

PunjabKesari
PunjabKesariਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News