DC ਦੇ ਹੁਕਮਾਂ ''ਤੇ ਫੀਲਡ ''ਚ ਉਤਰੇ ਨਗਰ ਨਿਗਮ ਦੇ ਅਫ਼ਸਰ, ਕੀਤੀ ਸਖ਼ਤ ਕਾਰਵਾਈ
Monday, Jul 08, 2024 - 03:23 PM (IST)
ਲੁਧਿਆਣਾ (ਹਿਤੇਸ਼)- ਸੰਦੀਪ ਰਿਸ਼ੀ ਦੀ ਛੁੱਟੀ ਦੌਰਾਨ ਨਗਰ ਨਿਗਮ ਕਮਿਸ਼ਨਰ ਦਾ ਐਡੀਸ਼ਨਲ ਚਾਰਜ ਸੰਭਾਲ ਰਹੀ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਮਹਾਨਗਰ ’ਚ ਨਾਜਾਇਜ਼ ਤੌਰ ’ਤੇ ਬਣਨ ਵਾਲੀਆਂ ਬਿਲਡਿੰਗਾਂ ਨੂੰ ਲੈ ਕੇ ਜੋ ਸਖ਼ਤ ਰੁਖ ਅਖਤਿਆਰ ਕੀਤਾ ਗਿਆ ਹੈ, ਉਸ ਦੇ ਨਤੀਜੇ ਇਕ ਤੋਂ ਬਾਅਦ ਇਕ ਕਰ ਕੇ ਸਾਹਮਣੇ ਆ ਰਹੇ ਹਨ। ਇਸ ਦੇ ਤਹਿਤ ਜਿਥੇ ਪਿਛਲੇ ਦਿਨੀਂ ਜ਼ੋਨ-ਬੀ ਨੂੰ ਛੱਡ ਕੇ ਸ਼ਹਿਰ ਦੇ ਹੋਰ ਹਿੱਸਿਆਂ ’ਚ ਸਥਿਤ ਕਈ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਖਿਲਾਫ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ 'ਤੇ ਕੀਤੇ ਹਮਲੇ ਮਗਰੋਂ ਪੁਲਸ ਸਖ਼ਤ, ਜਾਰੀ ਕੀਤੀਆਂ ਹਦਾਇਤਾਂ
ਉੱਥੇ ਹੁਣ ਤੱਕ ਨਾਜਾਇਜ਼ ਬਿਲਡਿੰਗਾਂ ’ਤੇ ਐਕਸ਼ਨ ਲੈਣ ਲਈ ਇੰਸਪੈਕਟਰਾਂ ਅਤੇ ਸੇਵਾਦਾਰਾਂ ’ਤੇ ਨਿਰਭਰ ਸੀਨੀਅਰ ਅਫਸਰ ਵੀ ਖੁਦ ਫੀਲਡ ’ਚ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਜ਼ੋਨ-ਡੀ ਦੇ ਏ. ਟੀ. ਪੀ. ਮੋਹਨ ਸਿੰਘ ਅਤੇ ਐੱਮ. ਐੱਮ. ਟੀ. ਸੰਜੇ ਕੰਵਰ ਦਾ ਮਾਮਲਾ ਵੀ ਸ਼ਾਮਲ ਹੈ, ਜਿਨ੍ਹਾਂ ਵੱਲੋਂ ਬਾੜੇਵਾਲ ਅਤੇ ਬੀ. ਆਰ. ਐੱਸ. ਨਗਰ ਦੇ ਏਰੀਆ ’ਚ ਕੀਤੀ ਗਈ ਕ੍ਰਾਸ ਚੈਕਿੰਗ ਦੌਰਾਨ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਪੋਲ ਖੁੱਲ੍ਹ ਗਈ ਹੈ, ਕਿਉਂਕਿ ਕਈ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ ਰਿਹਾਇਸ਼ੀ ਇਲਾਕਿਆਂ ’ਚ ਹੋ ਰਿਹਾ ਹੈ।
ਇਸ ਦੇ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਹੀ ਫੀਸ ਜਮ੍ਹਾ ਕਰ ਕੇ ਰੈਗੂਲਰ ਕਰਨ ਦਾ ਨਿਯਮ ਹੈ। ਇਸੇ ਤਰ੍ਹਾਂ ਹੋ ਰਹੀ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਫਸਟ ਸਟੇਜ ’ਤੇ ਕਾਰਵਾਈ ਕਰਨ ਦੀ ਜ਼ਿੰਮੇਦਾਰੀ ਸਰਕਾਰ ਵੱਲੋਂ ਬਿਲਡਿੰਗ ਇੰਸਪੈਕਟਰ ਦੀ ਫਿਕਸ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਜ਼ੋਨ-ਡੀ ਦੇ ਏ. ਟੀ. ਪੀ. ਅਤੇ ਐੱਮ. ਐੱਮ. ਟੀ. ਵੱਲੋਂ ਬਿਲਡਿੰਗ ਇੰਸਪੈਕਟਰ ਤੋਂ ਬਾੜੇਵਾਲ ਅਤੇ ਬੀ. ਆਰ. ਐੱਸ. ਨਗਰ ਦੇ ਇਲਾਕੇ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਰਿਪੋਰਟ ਮੰਗੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਣੇਗੀ ਪਹਿਲੀ ਰੇਡੀਅਲ ਜੇਲ੍ਹ! ਸਖ਼ਤ ਸੁਰੱਖਿਆ ਹੇਠ ਰੱਖੇ ਜਾਣਗੇ ਖ਼ਤਰਨਾਕ ਕੈਦੀ
ਹਸਪਤਾਲਾਂ ਖ਼ਿਲਾਫ਼ ਨੋਟਿਸ ਜਾਰੀ ਕਰਨ ਤੱਕ ਸੀਮਤ ਹੈ ਕਾਰਵਾਈ
ਬਾੜੇਵਾਲ ਅਤੇ ਬੀ. ਆਰ. ਐੱਸ. ਨਗਰ ’ਚ ਜ਼ੋਨ-ਡੀ ਦੇ ਏ. ਟੀ. ਪੀ. ਅਤੇ ਐੱਮ. ਐੱਮ. ਟੀ. ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਹਸਪਤਾਲਾਂ ਦਾ ਨਾਜਾਇਜ਼ ਨਿਰਮਾਣ ਵੀ ਸਾਹਮਣੇ ਆਇਆ ਹੈ। ਇਨ੍ਹਾਂ ’ਚੋਂ ਫਿਰੋਜ਼ਪੁਰ ਰੋਡ ਸਥਿਤ ਹਸਪਤਾਲ ਕੰਪਲੀਸ਼ੀਅਨ ਸਰਟੀਫਿਕੇਟ ਦੇ ਬਿਨਾਂ ਚਾਲੂ ਹੋ ਗਏ ਹਨ। ਇਥੋਂ ਤੱਕ ਕਿ ਹਸਪਤਾਲਾਂ ਦੇ ਨਿਰਮਾਣ ਦੌਰਾਨ ਪਾਰਕਿੰਗ ਅਤੇ ਫਰੰਟ ਹਾਊਸ ਲੇਨ ਲਈ ਜਗ੍ਹਾ ਨਾ ਛੱਡਣ ਦੇ ਨਾਲ ਹੀ ਓਵਰ ਕਵਰੇਜ਼ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਇਕ ਮਾਮਲਾ ਬੀ. ਆਰ. ਐੱਸ. ਨਗਰ ਦੇ ਰਿਹਾਇਸ਼ੀ ਇਲਾਕੇ ’ਚ ਮੇਨ ਰੋਡ ’ਤੇ ਬਣੇ ਹਸਪਤਾਲ ਦਾ ਹੈ, ਜੋ ਨਾਨ-ਕੰਪਾਊਂਡੇਬਲ ਹੋਣ ਦੇ ਬਾਵਜੂਦ ਨਗਰ ਨਿਗਮ ਦੀ ਕਾਰਵਾਈ ਨੋਟਿਸ ਜਾਰੀ ਕਰਨ ਤਕ ਸੀਮਿਤ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8