ਮਾਂ ਨੇ ਪੁੱਤ ''ਤੇ ਲਾਏ ਗੰਭੀਰ ਦੋਸ਼, ਜ਼ਮੀਨ ''ਤੇ ਕਬਜ਼ਾ ਕਰਨ ਲਈ ਕੀਤੇ ਹਵਾਈ ਫਾਇਰ
Thursday, Jul 09, 2020 - 11:17 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਥਾਣਾ ਸਦਰ ਪੁਲਸ ਨੇ ਇਕ ਵਿਧਵਾ ਔਰਤ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ |ਤੇ ਕਾਰਵਾਈ ਕਰਦੇ ਮਾਨਸਾ ਵਿਖੇ ਬਤੌਰ ਜ਼ਿਲ੍ਹਾ ਜੰਗਲਾਤ ਅਫਸਰ ਤੈਨਾਤ ਬੇਟੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਠੇਕੇਦਾਰ ਮਿਹਰਬਾਨ ਸਿੰਘ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਬੇਅਦਬੀ ਕਾਂਡ: ਡੇਰਾ ਸੱਚਾ ਸੌਦਾ ਦੇ ਤਿੰਨ ਮੈਂਬਰਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ
ਵਿਧਵਾ ਮਾਂ ਨੇ ਆਪਣੇ ਪੁੱਤ 'ਤੇ ਪਿੰਡ ਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਨਾਲ ਹੀ ਦਿਮਾਗੀ ਅਤੇ ਜਿਸਮਾਨੀ ਤੌਰ 'ਤੇ ਟਾਰਚਰ ਕਰਨ ਦਾ ਦੋਸ਼ ਲਾਇਆ ਹੈ। ਇਹ ਮਾਮਲਾ ਐੱਸ.ਐੱਸ.ਪੀ. ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ। ਉਧਰ ਔਰਤ ਨੇ 1 ਜੁਲਾਈ ਨੂੰ ਉਕਤ ਦਰਜ ਹੋਏ ਮਾਮਲੇ ਦਾ ਹਵਾਲਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਅੰਮ੍ਰਿਤਪਾਲ ਅਤੇ ਮਿਹਰਬਾਨ ਦੇ ਹਥਿਆਰ ਜਮ੍ਹਾ ਕਰਾਉਣ ਦੇ ਨਾਲ ਹੀ ਉਨ੍ਹਾਂ ਦੇ ਅਸਲਾ ਲਾਇਸੈਂਸ ਵੀ ਕੈਂਸਲ ਕਰਵਾਉਣ ਦੀ ਮੰਗ ਕੀਤੀ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸਿੱਖਿਆ ਵਿਭਾਗ ਵਿਚੋਂ ਰਿਟਾਇਰ ਮੁਲਾਜ਼ਮ ਹਰਬੰਸ ਕੌਰ ਵਿਧਵਾ ਦਲੇਰ ਸਿੰਘ ਨੇ ਦੱਸਿਆ ਹੈ ਕਿ ਉਸਦੇ ਦੋ ਬੇਟੇ ਹਨ ਵੱਡਾ ਬੇਟਾ ਅਮ੍ਰਿੰਤਪਾਲ ਸਿੰਘ ਜੰਗਲਾਤ ਮਹਿਕਮੇ ਵਿਚ ਬਤੌਰ ਜ਼ਿਲ੍ਹਾ ਵਣ ਮੰਡਲ ਅਫ਼ਸਰ ਮਾਨਸਾ ਤਾਇਨਾਤ ਹੈ ਅਤੇ ਛੋਟਾ ਲੜਕਾ ਪ੍ਰਵੀਨਪਾਲ ਸਿੰਘ ਅਧਿਆਪਕ ਹੈ।
ਇਹ ਵੀ ਪੜ੍ਹੋ: ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ 'ਜਾਨਵਰ', ਕੀਤਾ ਗੈਰਕੁਦਰਤੀ ਸੰਭੋਗ
ਬਿਆਨਕਰਤਾ ਅਨੁਸਾਰ ਉਸਨੇ ਦੋਵਾਂ ਬੇਟਿਆਂ ਨੂੰ ਜ਼ਮੀਨ ਹਿੱਸਾ ਵੰਡ ਕੇ ਦਿੱਤੀ ਹੋਈ ਹੈ ਅਤੇ ਤੀਜਾ ਆਪਣਾ ਹਿੱਸਾ ਆਪਣੇ ਕੋਲ ਰੱਖਿਆ ਹੋਇਆ ਹੈ। ਬਿਆਨਕਰਤਾ ਅਨੁਸਾਰ ਉਸਦਾ ਇਕ 17 ਮਰਲੇ ਦਾ ਮਕਾਨ ਹੈ ਜਿਸ 'ਤੇ ਵੀ ਉਸਦੇ ਵੱਡੇ ਬੇਟੇ ਅਮ੍ਰਿੰਤਪਾਲ ਨੇ ਕਬਜ਼ਾ ਕਰ ਲਿਆ ਅਤੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਹੁਣ ਉਹ ਆਪਣੇ ਛੋਟੇ ਬੇਟੇ ਪ੍ਰਵੀਨਪਾਲ ਕੋਲ ਰਹਿੰਦੀ ਹੈ। ਬਿਆਨਕਰਤਾ ਅਨੁਸਾਰ ਉਨ੍ਹਾਂ ਦੀ ਜ਼ਮੀਨ ਦੀ ਭਰੱਪੀ ਵੰਡ ਹੋਈ ਅਤੇ ਤਕਸੀਮ ਨਹੀਂ ਹੋਈ ਅਤੇ ਇਸ ਨੂੰ ਲੱਗਦਾ ਇਕ ਮੇਨ ਰਸਤਾ ਹੈ ਜੋ ਕਿ ਸਾਂਝਾ ਹੈ। ਪਰ ਬੀਤੇ ਦਿਨੀਂ ਅਮ੍ਰਿੰਤਪਾਲ ਸਿੰਘ ਨੇ ਉਹ ਮੁੱਖ ਰਸਤਾ ਬੰਦ ਕਰ ਦਿੱਤਾ ਹੈ। ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕੀਤੀ ਹੋਈ ਹੈ। ਬਿਆਨਕਰਤਾ ਅਨੁਸਾਰ ਅੱਜ ਜਦ ਉਹ ਆਪਣੇ ਛੋਟੇ ਪੁੱਤਰ ਨਾਲ ਖੇਤ ਗੇੜਾ ਮਾਰਨ ਗਈ ਹੋਈ ਸੀ ਤਾਂ ਅਮ੍ਰਿੰਤਪਾਲ ਸਿੰਘ ਖੇਤ ਆ ਗਿਆ ਅਤੇ ਇਸ ਨਾਲ ਠੇਕੇਦਾਰ ਮੇਹਰਬਾਨ ਸਿੰਘ ਵੀ ਸੀ। ਇਸ ਸਮੇਂ ਅਮ੍ਰਿੰਤਪਾਲ ਸਿੰਘ ਕੋਲ ਦੋਨਾਲੀ ਸੀ ਅਤੇ ਉਹ ਦੋਵੇ ਮਾਂ-ਪੁੱਤਰ ਅਮ੍ਰਿੰਤਪਾਲ ਸਿੰਘ ਨੂੰ ਦੇਖ ਪਾਸੇ ਹੋ ਗਏ । ਪਰ ਅਮ੍ਰਿੰਤਪਾਲ ਸਿੰਘ ਅਤੇ ਮੇਹਰਬਾਨ ਸਿੰਘ ਠੇਕੇਦਾਰ ਉਨ੍ਹਾਂ ਨੂੰ ਗਾਲੀ-ਗਲੋਚ ਕਰਨ ਲੱਗੇ ਅਤੇ ਧਮਕੀਆਂ ਜਾਨੋਂ ਮਾਰਨ ਦੀਆਂ ਦੇਣ ਲੱਗੇ। ਇਸ ਦੌਰਾਨ ਉਨ੍ਹਾਂ ਦੋਨਾਲੀ ਬੰਦੂਕ ਦੇ ਦੋ ਹਵਾਈ ਫਾਇਰ ਵੀ ਕੀਤੇ। ਰੋਲਾ ਰੱਪਾ ਪੈਂਦਾ ਵੇਖ ਆਂਢ-ਗੁਆਂਢ ਦੇ ਆਉਣ 'ਤੇ ਉਕਤ ਦੋਵੇ ਕਾਰ ਸਵਾਰ ਹੋ ਕਿ ਭੱਜ ਗਏ। ਪੁਲਸ ਨੇ ਫਿਲਹਾਲ ਅੰਮ੍ਰਿਤਪਾਲ ਸਿੰਘ ਅਤੇ ਠੇਕੇਦਾਰ ਮਿਹਰਬਾਨ ਸਿੰਘ ਖ਼ਿਲਾਫ ਮਾਮਲਾ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੇਕੇ ਗਈ ਪਤਨੀ ਨੇ ਵਾਪਿਸ ਆਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ