250 ਨਸ਼ੀਲੇ ਟੀਕਿਆਂ ਅਤੇ 9400 ਗੋਲੀਆਂ ਸਣੇ ਅੜਿੱਕੇ
Monday, Aug 07, 2017 - 12:35 AM (IST)

ਸ੍ਰੀ ਹਰਿਗੋਬਿੰਦਪੁਰ, ਗੁਰਦਾਸਪੁਰ, (ਬਾਬਾ, ਬੱਬੂ, ਰਮੇਸ਼, ਵਿਨੋਦ)- ਥਾਣਾ ਸ੍ਰੀ ਹਰਿਗੋਬਿੰਦਪੁਰ ਦੀ ਪੁਲਸ ਨੇ 250 ਨਸ਼ੀਲੇ ਟੀਕਿਆਂ ਅਤੇ 9400 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।ਥਾਣਾ ਮੁਖੀ ਮੈਡਮ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਏ. ਐੱਸ. ਆਈ. ਜਤਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਅਤੇ ਜਦੋਂ ਉਹ ਵਿਠਵਾਂ ਪੁਲ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਸ਼ੱਕੀ ਹਾਲਤ 'ਚ ਆਉਂਦੇ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 250 ਨਸ਼ੀਲੇ ਟੀਕੇ ਅਤੇ 9400 ਨਸ਼ੀਲੀਆਂ ਗੋਲੀਆਂ ਬਿਨਾਂ ਲੇਬਲ ਬਰਾਮਦ ਕਰ ਕੇ ਉਸ ਵਿਰੁੱਧ ਸ੍ਰੀ ਹਰਿਗੋਬਿੰਦਪੁਰ ਥਾਣੇ ਵਿਖੇ ਮੁਕੱਦਮਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਵਿਠਵਾਂ ਵਜੋਂ ਹੋਈ ਹੈ।