ਫੜਨਵੀਸ ਦੇ ਲਈ ਆਸਾਨ ਨਹੀਂ ਹੋਵੇਗਾ ਸਰਕਾਰ ਚਲਾਉਣਾ

Sunday, Nov 24, 2019 - 03:32 PM (IST)

ਫੜਨਵੀਸ ਦੇ ਲਈ ਆਸਾਨ ਨਹੀਂ ਹੋਵੇਗਾ ਸਰਕਾਰ ਚਲਾਉਣਾ

ਜਲੰਧਰ(ਨਰੇਸ਼)—ਮਹਾਰਾਸ਼ਟਰ 'ਚ ਸ਼ਨੀਵਾਰ ਸਵੇਰਸਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਦੂਜੀ ਵਾਰ ਸੱਤਾ 'ਚ ਆਈ ਭਾਜਪਾ ਦੀ ਸਰਕਾਰ 'ਚ ਅਸਥਿਰਤਾ ਜਾਰੀ ਰਹਿ ਸਕਦੀ ਹੈ। ਇਸ ਦਾ ਮੁੱਖ ਕਾਰਨ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੁਆਰਾ ਸਹੁੰ ਚੁੱਕਣ ਲਈ ਚੁਣਿਆ ਗਿਆ ਸਮਾਂ ਹੈ। ਉਨ੍ਹਾਂ ਨੇ ਸ਼ਨੀਵਾਰ ਸਵੇਰੇ 8 ਵਜ ਕੇ 5 ਮਿੰਟ 'ਤੇ ਜਿਸ ਸਮੇਂ ਸਹੁੰ ਚੁੱਕੀ ਉਸ ਸਮੇਂ ਚੰਦਰਮਾ ਆਪਣੇ ਹੀ ਹਸਤ ਨਕਸ਼ਤਰ ਤੋਂ ਗੁਜ਼ਰ ਰਿਹਾ ਸੀ।  

ਚੰਦਰਮਾ ਜੋਤਸ਼ੀ ਦੇ ਲਿਹਾਜ਼ ਨਾਲ ਚੰਚਲ ਗ੍ਰਹਿ ਹੈ ਲਿਹਾਜ਼ਾ ਸਰਕਾਰ 'ਚ ਉਤਰਾਅ-ਚੜਾਅ ਰਹਿ ਸਕਦਾ ਹੈ। ਸਹੁੰ ਚੁੱਕਣ ਹਾਲਾਂਕਿ ਬ੍ਰਿਸ਼ਚਕ ਲਗਨ 'ਚ ਹੋਇਆ ਹੈ ਅਤੇ ਸਥਿਰ ਲਗਨ ਨੂੰ ਜੋਤਸ਼ੀ ਦੇ ਲਿਹਾਜ਼ ਨਾਲ ਸ਼ੁੱਭ ਮੰਨਿਆ ਜਾਂਦਾ ਹੈ। ਸਰਕਾਰ ਦਾ ਆਪਣਾ ਕਾਰਜਕਾਲ ਪੂਰਾ ਕਰਨ ਦੀ ਵੀ ਸੰਭਾਵਨਾ ਹੈ। ਸੱਤਾ ਦਾ ਕਾਰਕ ਗ੍ਰਹਿ ਅਤੇ ਸੱਤਾ ਦੇ ਭਾਵ (ਦਸਵੇਂ ਘਰ) ਦਾ ਮਾਲਕ ਸੂਰਜ ਲਗਨ 'ਚ ਬੈਠ ਕੇ ਕੁੰਡਲੀ ਨੂੰ ਤਾਕਤ ਦੇ ਰਿਹਾ ਹੈ ਪਰ ਸਹੁੰ ਚੁੱਕਣ ਨੂੰ ਕੁੰਡਲੀ 'ਚ ਸਭ ਤੋਂ ਵੱਡੀ ਸਮੱਸਿਆ ਸੱਤਵੇਂ ਘਰ ਦੇ ਮਾਲਕ ਸ਼ੁੱਕਰ ਦਾ ਰਾਹੂ ਅਤੇ ਕੇਤੂ ਦੇ ਮੱਧ ਫਸਣਾ ਹੈ। ਸ਼ੁੱਕਰ ਆਪਣੇ ਘਰ ਤੋਂ ਅੱਠਵੇਂ ਭਾਵ 'ਚ ਸ਼ਨੀ, ਕੇਤੂ ਅਤੇ ਗੁਰੂ ਦੇ ਨਾਲ ਹੈ ਅਤੇ ਇਸ 'ਤੇ ਰਾਹੂ ਦੀ ਦ੍ਰਿਸ਼ਟੀ ਵੀ ਹੈ। ਲਿਹਾਜ਼ਾ ਪਾਰਟਨਰਸ਼ਿਪ ਦੇ ਪੱਧਰ 'ਤੇ ਸਹੁੰ ਚੁੱਕਣ ਨਾਲ ਕੁੰਡਲੀ ਕਮਜ਼ੋਰ ਹੋ ਗਈ ਹੈ ਕਿਉਂਕਿ ਸੱਤਵਾਂ ਘਰ ਪਾਰਟਨਰਸ਼ਿਪ ਦਾ ਘਰ ਵੀ ਹੈ।
 


author

Iqbalkaur

Content Editor

Related News