ਨੂਰਮਹਿਲ ਦੇ ਵਪਾਰੀ ਦੇ ਬੇਟੇ ਦੀ ਗਡ਼੍ਹਸ਼ੰਕਰ ’ਚ ਭੇਤਭਰੇ ਹਾਲਾਤ ’ਚ ਮੌਤ

Thursday, Aug 02, 2018 - 07:03 AM (IST)

ਨੂਰਮਹਿਲ ਦੇ ਵਪਾਰੀ ਦੇ ਬੇਟੇ ਦੀ ਗਡ਼੍ਹਸ਼ੰਕਰ ’ਚ ਭੇਤਭਰੇ ਹਾਲਾਤ ’ਚ ਮੌਤ

ਨੂਰਮਹਿਲ, (ਸ਼ਰਮਾ)- ਬੀਤੇ ਦਿਨ ਨੂਰਮਹਿਲ ਸਥਿਤ ਉੱਪਲ ਟਰੰਕ ਹਾਊਸ ਦੇ ਮਾਲਕ ਓਮ ਪ੍ਰਕਾਸ਼ (ਪੱਪੂ) ਉੱਪਲ ਦੇ ਨੌਜਵਾਨ ਬੇਟੇ ਰੋਹਿਤ ਉੱਪਲ ਦੀ ਗਡ਼੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਵਲੂੰਧਰੇ ਹਿਰਦੇ ਤੇ ਸੇਜਲ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਕੁਦਰਤੀ ਮੌਤ ਨਹੀਂ ਹੋਈ, ਬਲਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਦਾ ਕਤਲ ਕੀਤਾ ਗਿਆ ਹੈ, ਜਿਸ ਦੀ ਉਨ੍ਹਾਂ ਗਡ਼੍ਹਸ਼ੰਕਰ ਥਾਣੇ ਅੰਦਰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਰੋਹਿਤ ਦਾ ਨਵਾਂ ਸ਼ਹਿਰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ ਗਿਆ, ਜਿਸ ਦੀ ਰਿਪੋਰਟ ਉਪਰੰਤ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। 
 ਜ਼ਿਕਰਯੋਗ ਹੈ ਕਿ ਰੋਹਿਤ ਕਰੀਬ 4 ਸਾਲਾਂ ਤੋਂ ਗਡ਼੍ਹਸ਼ੰਕਰ ਵਿਖੇ ਰੋਹਿਤ ਸਟੀਲ ਫਰਨੀਚਰ ਨਾਮਕ ਸਟੋਰ ਚਲਾ ਰਿਹਾ ਸੀ ਅਤੇ ਆਪਣੀ ਮਾਸੀ ਦੇ ਘਰ ਰਹਿੰਦਾ ਸੀ। ਉਸ ਦੀ 11 ਅਕਤੂਬਰ ਨੂੰ ਨੂਰਮਹਿਲ ਦੇ ਹੀ ਕੱਪਡ਼ਾ ਵਪਾਰੀ ਦੀ ਬੇਟੀ ਨਾਲ ਸ਼ਾਦੀ ਹੋਣੀ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਰੋਹਿਤ ਦੇ ਪਿਤਾ ਓਮ ਪ੍ਰਕਾਸ਼ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਮੌਤ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਉਸ ਦੇ ਕਾਤਲਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। 


Related News