NSQF ਦੇ ਕਿਸੇ ਵੀ ਟ੍ਰੇਡ ''ਚ ਸਿੱਧਾ ਦਾਖਲਾ ਲੈ ਸਕਣਗੇ 9ਵੀਂ ਤੇ 11ਵੀਂ ਦੇ ਵਿਦਿਆਰਥੀ

09/18/2019 3:01:37 PM

ਲੁਧਿਆਣਾ (ਵਿੱਕੀ) : ਸੂਬੇ ਦੇ ਸਰਕਾਰੀ ਸਕੂਲਾਂ 'ਚ ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨ ਫ੍ਰੇਮਵਰਕ (ਐੱਨ. ਐੱਸ. ਕਿਊ. ਐੱਫ.) ਸਕੀਮ ਤਹਿਤ ਚੱਲ ਰਹੇ ਵੱਖ-ਵੱਖ ਟ੍ਰੇਡਸ 'ਚ ਹੁਣ 9ਵੀਂ ਅਤੇ 11ਵੀਂ ਕਲਾਸ ਦੇ ਵਿਦਿਆਰਥੀ ਸਿੱਧਾ ਹੀ ਦਾਖਲਾ ਲੈ ਸਕਣਗੇ। ਕੇਂਦਰ ਸਰਕਾਰ ਦੇ ਐੱਮ. ਐੱਚ. ਆਰ. ਡੀ. ਦੇ ਨਿਰਦੇਸ਼ਾਂ 'ਤੇ ਚੱਲ ਰਹੇ ਇਨ੍ਹਾਂ ਕੋਰਸਾਂ ਲਈ ਇਹ ਜ਼ਰੂਰੀ ਨਹੀਂ ਰਿਹਾ ਕਿ ਪਹਿਲਾਂ ਤੋਂ ਹੀ ਕਿਸੇ ਹੋਰ ਟ੍ਰੇਡ 'ਚ ਪੜ੍ਹਾਈ ਕਰ ਰਹੇ ਵਿਦਿਆਰਥੀ ਅਗਲੀ ਪ੍ਰੀਖਿਆ 'ਚ ਕਿਸੇ ਹੋਰ ਟ੍ਰੇਡ 'ਚ ਐਡਮਿਸ਼ਨ ਨਹੀਂ ਲੈ ਸਕਦੇ। ਇਸ ਸਬੰਧੀ ਬਾਕਾਇਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਡਾਇਰੈਕਟਰ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤਾ ਹੈ। ਬੋਰਡ ਵੱਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ 9ਵੀਂ ਕਲਾਸ 'ਚ ਕਿਸੇ ਟ੍ਰੇਡ 'ਚ ਦਾਖਲਾ ਲੈ ਕੇ 10ਵੀਂ ਕਲਾਸ 'ਚ ਵੀ ਉਸੇ ਟ੍ਰੇਡ 'ਚ ਹੀ ਪਾਸ ਕਰਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਵਿਦਿਆਰਥੀ 11ਵੀਂ ਕਲਾਸ ਵਿਚ ਵੀ ਉਸੇ ਟ੍ਰੇਡ ਵਿਚ ਦਾਖਲਾ ਲਵੇ, ਜਿਸ ਦੀ ਉਸ ਨੇ ਪਿਛਲੀ ਕਲਾਸ ਵਿਚ ਪੜ੍ਹਾਈ ਕੀਤੀ ਹੈ।

ਬੋਰਡ ਮੁਤਾਬਕ ਵਿਦਿਆਰਥੀ 11ਵੀਂ ਵਿਚ ਐਡਮਿਸ਼ਨ ਲੈਂਦੇ ਸਮੇਂ ਆਪਣਾ ਟ੍ਰੇਡ ਬਦਲ ਵੀ ਸਕਦਾ ਹੈ। ਇਹੀ ਨਹੀਂ ਜੇਕਰ ਕਿਸੇ ਵਿਦਿਆਰਥੀ ਨੇ 10ਵੀਂ ਵਿਚ ਐੱਨ. ਐੱਸ. ਕਿਊ. ਐੱਫ. ਦਾ ਕੋਈ ਟ੍ਰੇਡ ਪਾਸ ਨਹੀਂ ਕੀਤਾ ਤਾਂ ਉਹ ਵਿਦਿਆਰਥੀ 11ਵੀਂ ਕਲਾਸ 'ਚ ਐੱਨ. ਐੱਸ. ਕਿਊ. ਐੱਫ. ਦੇ ਕਿਸੇ ਵੀ ਟ੍ਰੇਡ ਵਿਚ ਐਡਮਿਸ਼ਨ ਲੈ ਸਕਦਾ ਹੈ।


Anuradha

Content Editor

Related News