ਪੰਜਾਬ ਦੇ NRI ਨਹੀਂ ਦਿਖਾ ਰਹੇ ਚੋਣਾਂ 'ਚ ਦਿਲਚਸਪੀ, ਲੱਖਾਂ ਦੀ ਗਿਣਤੀ 'ਚ ਵਸੇ ਹੋਏ ਨੇ ਵਿਦੇਸ਼ਾਂ 'ਚ

03/21/2024 1:55:42 PM

ਚੰਡੀਗੜ੍ਹ : ਪੰਜਾਬ ਤੋਂ ਜਾ ਕੇ ਵਿਦੇਸ਼ਾਂ 'ਚ ਵਸੇ ਲੱਖਾਂ ਐੱਨ. ਆਰ. ਆਈ. ਲੋਕ ਸਭਾ ਚੋਣਾਂ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਹਨ, ਹਾਲਾਂਕਿ ਇਨ੍ਹਾਂ ਲੋਕਾਂ ਦਾ ਆਪਣੇ ਪਿੰਡਾਂ ਪ੍ਰਤੀ ਕਾਫੀ ਮੋਹ ਹੈ ਅਤੇ ਪਿੰਡਾਂ ਲਈ ਉਹ ਮਾਲੀ ਮਦਦ ਵੀ ਦੇ ਰਹੇ ਹਨ ਪਰ ਚੋਣਾਂ 'ਚ ਹਿੱਸੇਦਾਰੀ ਵਧਾਉਣ ਲਈ ਅੱਗੇ ਨਹੀਂ ਆ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ 5 ਸਾਲਾਂ ਦੌਰਾਨ ਸਿਰਫ 75 ਐੱਨ. ਆਰ. ਆਈ. ਹੀ ਵਧੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਵੱਡੀ ਗੈਂਗਵਾਰ, ਰਾਤ ਵੇਲੇ ਗੋਲੀਆਂ ਨਾਲ ਦਹਿਲਿਆ ਇਲਾਕਾ

ਜੇਕਰ ਚੋਣ ਕਮਿਸ਼ਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮਾਰਚ-2024 ਤੱਕ ਵੋਟਰ ਸੂਚੀ ਮੁਤਾਬਕ ਪੰਜਾਬ 'ਚ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ 1597 ਹੈ, ਜਦੋਂ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਇਹ ਗਿਣਤੀ 1522 ਸੀ, ਜਦੋਂ ਕਿ ਪੰਜਾਬ ਤੋਂ ਲੱਖਾਂ ਪੰਜਾਬੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ 'ਚ ਜਾ ਕੇ ਵਸੇ ਹੋਏ ਹਨ। ਇਹ ਐੱਨ. ਆਰ. ਆਈ. ਸਮੇਂ-ਸਮੇਂ 'ਤੇ ਪੰਜਾਬ ਵੀ ਆਉਂਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਸਕੂਲਾਂ ਦੀ PTM 'ਤੇ ਵੀ ਦਿਖੇਗਾ ਕੋਡ ਆਫ ਕੰਡਕਟ ਦਾ ਅਸਰ, 28 ਨੂੰ ਆਉਣਗੇ ਨਤੀਜੇ

ਹਾਲ ਹੀ 'ਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਏ ਐੱਨ. ਆਰ. ਆਈ. ਮਿਲਣੀ ਸਮਾਰੋਹ 'ਚ ਵੀ ਵੱਡੀ ਗਿਣਤੀ 'ਚ ਐੱਨ. ਆਰ. ਆਈ. ਹਿੱਸਾ ਲੈਣ ਲਈ ਪੁੱਜੇ ਸਨ। ਇਕ ਅਖ਼ਬਾਰ 'ਚ ਛਪੇ ਅੰਕੜਿਆਂ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਕੁੱਝ ਇਸ ਤਰ੍ਹਾਂ ਹੈ-ਗੁਰਦਾਸਪੁਰ 'ਚ 442, ਅੰਮ੍ਰਿਤਸਰ 'ਚ 57, ਖਡੂਰ ਸਾਹਿਬ 'ਚ 342, ਜਲੰਧਰ 'ਚ 75, ਹੁਸ਼ਿਆਰਪੁਰ 'ਚ 135, ਅਨੰਦਪੁਰ ਸਾਹਿਬ 'ਚ 278, ਲੁਧਿਆਣਾ 'ਚ 65, ਫਤਿਹਗੜ੍ਹ ਸਾਹਿਬ 'ਚ 36, ਫਰੀਦਕੋਟ 'ਚ 58, ਫਿਰੋਜ਼ਪੁਰ 'ਚ 21, ਬਠਿੰਡਾ 'ਚ 16, ਸੰਗਰੂਰ 'ਚ 36 ਅਤੇ ਪਟਿਆਲਾ 'ਚ 36 ਹੈ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸਿਬਿਨ ਸੀ. ਦਾ ਕਹਿਣਾ ਹੈ ਕਿ ਕਿ ਪੰਜਾਬ 'ਚ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਕਾਫੀ ਘੱਟ ਹੈ ਪਰ ਚੋਣ ਕਮਿਸ਼ਨ ਕੋਸ਼ਿਸ਼ ਕਰ ਰਿਹਾ ਹੈ ਕਿ ਜ਼ਿਆਦਾ ਗਿਣਤੀ 'ਚ ਐਨ. ਆਰ. ਆਈ. ਲੋਕ ਵੋਟਰ ਸੂਚੀ 'ਚ ਆਪਣਾ ਨਾਂ ਦਰਜ ਕਰਵਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News