NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ ''ਚ ਨਵਾਂ ਮੋੜ, ਪਰਿਵਾਰ ਨੇ ਕੀਤਾ ਵੱਡਾ ਖੁਲਾਸਾ

Saturday, Aug 24, 2024 - 06:25 PM (IST)

NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ ''ਚ ਨਵਾਂ ਮੋੜ, ਪਰਿਵਾਰ ਨੇ ਕੀਤਾ ਵੱਡਾ ਖੁਲਾਸਾ

ਅੰਮ੍ਰਿਤਸਰ (ਵੈਬ ਡੈਸਕ) : ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਸ਼ਨੀਵਾਰ ਸਵੇਰੇ ਘਰ ਅੰਦਰ ਵੜ ਕੇ ਦੋ ਨੌਜਵਾਨਾਂ ਨੇ ਅਮਰੀਕਾ ਪੀ. ਆਰ. ਨੌਜਵਾਨ ਨੂੰ ਗੋਲ਼ੀਆਂ ਮਾਰ ਦਿੱਤੀਆਂ। ਦੋ ਗੋਲੀਆਂ ਲੱਗਣ ਕਾਰਣ ਐੱਨ. ਆਰ. ਆਈ. ਨੌਜਵਾਨ ਸੁਖਚੈਨ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਾਰਦਾਤ ਦੌਰਾਨ ਮੌਕੇ 'ਤੇ ਮੌਜੂਦ ਐੱਨ. ਆਰ. ਆਈ. ਦੀ ਪਤਨੀ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖੁਲਾਸੇ ਕੀਤੇ ਹਨ। ਸੁਖਚੈਨ ਸਿੰਘ ਦੀ ਪਤਨੀ ਨੇ ਕਿਹਾ ਕਿ ਹਮਲਾਵਰ ਕਤਲ ਕਰਨ ਦੇ ਇਰਾਦੇ ਨਾਲ ਹੀ ਆਏ ਸਨ। ਹਮਲਾਵਰ ਪਹਿਲਾਂ ਘਰ ਅੰਦਰ ਦਾਖਲ ਹੋਏ ਅਤੇ ਕਿਹਾ ਫੋਨ ਰੱਖ ਦਿਓ ਅਤੇ ਕਮਰੇ ਵਿਚ ਆ ਜਾਓ, ਜਦੋਂ ਉਹ ਕਮਰੇ ਵਿਚ ਨਹੀਂ ਗਏ ਤਾਂ ਉਨ੍ਹਾਂ ਨੇ ਅਚਾਨਕ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਖਚੈਨ ਜਿੰਮ ਚੱਲੇ ਸੀ ਅਤੇ ਗੱਡੀ ਦੀ ਚਾਬੀ ਵੀ ਉਨ੍ਹਾਂ ਕੋਲ ਸੀ, ਜੇ ਉਨ੍ਹਾਂ ਨੇ ਗੱਡੀ ਲੈ ਕੇ ਜਾਣੀ ਹੁੰਦੀ ਤਾਂ ਉਹ ਘਰ ਦੇ ਅੰਦਰ ਹੀ ਨਾ ਆਉਂਦੇ। 

ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਨੇ ਲਿਆ ਵੱਡਾ ਫ਼ੈਸਲਾ

ਪਤਨੀ ਨੇ ਕਿਹਾ ਕਿ ਇਕ ਗੋਲੀ ਗੱਲ੍ਹ ਅਤੇ ਇਕ ਹੱਥ 'ਤੇ ਲੱਗੀ ਹੈ। ਹਮਲਾਵਰ ਸੁਖਚੈਨ ਦੇ ਸਿਰ ਵਿਚ ਗੋਲ਼ੀਆਂ ਮਾਰਨਾ ਚਾਹੁੰਦੇ ਸਨ ਪਰ ਪਿਸਤੌਲ ਦੇ ਫਸਣ ਕਾਰਣ ਉਹ ਗੋਲ਼ੀਆਂ ਨਹੀਂ ਚਲਾ ਸਕੇ। ਇਸ ਦੌਰਾਨ ਉਹ ਪਤੀ ਨੂੰ ਖਿਚ ਕੇ ਕਮਰੇ ਵਿਚ ਲੈ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਉਨ੍ਹਾਂ ਕਿਹਾ ਕਿ ਸੁਖਚੈਨ ਨੂੰ ਪੰਜਾਬ ਵਿਚ ਰਹਿਣਾ ਪਸੰਦ ਸੀ ਪਰ ਇਥੇ ਰਹਿ ਕੇ ਕਿਸੇ ਨੇ ਕੀ ਕਰਨਾ ਹੈ ਜਿਥੇ ਕੋਈ ਸੁਰੱਖਿਅਤ ਹੀ ਨਹੀਂ। ਜਿਥੇ ਚਾਹ ਦੇ ਸਮੇਂ ਗੋਲ਼ੀਆਂ ਮਿਲ ਰਹੀਆਂ ਹਨ, ਉਥੇ ਰਹਿਣਾ ਕੌਣ ਪਸੰਦ ਕਰੇਗਾ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, ਧੀਆਂ ਨੂੰ ਹੋਵੇਗਾ ਫਾਇਦਾ

ਐੱਨ. ਆਰ. ਆਈ. ਸੁਖਚੈਨ ਸਿੰਘ ਦੇ ਇਕ ਹੋਰ ਨੇੜਲੇ ਰਿਸ਼ਤੇਦਾਰ ਨੇ ਕਿਹਾ ਕਿ ਸੁਖਚੈਨ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ। ਉਹ ਹੁਣ ਪੰਜਾਬ ਵਿਚ ਹੀ ਕੋਈ ਕਾਰੋਬਾਰ ਸ਼ੁਰੂ ਕਰਨ ਦਾ ਸੋਚ ਰਿਹਾ ਸੀ ਪਰ ਅੱਜ ਜੋ ਪੰਜਾਬ ਦੇ ਹਾਲਾਤ ਹਨ, ਇਥੇ ਕੋਈ ਸੁਰੱਖਿਅਤ ਨਹੀਂ ਹੈ। ਨੌਜਵਾਨ ਨਸ਼ੇ ਨਾਲ ਮਰ ਰਹੇ ਹਨ, ਕਿਸੇ ਦਾ ਕਤਲ ਹੋ ਰਿਹਾ ਹੈ, ਇਸੇ ਲਈ ਨੌਜਵਾਨ ਵਿਦੇਸ਼ ਦਾ ਰੁਖ਼ ਕਰ ਰਹੇ ਹਨ। ਹਰ ਕੋਈ ਸੋਚਦਾ ਹੈ ਕਿ ਵਿਦੇਸ਼ ਵਿਚ ਪੈਸਾ ਕਮਾ ਕੇ ਮਗਰੋਂ ਪੰਜਾਬ ਆ ਕੇ ਕੋਈ ਕੰਮ ਸ਼ੁਰੂ ਕਰੇਗਾ ਪਰ ਅੱਜ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਦੇ ਸੁਰੱਖਿਆ ਲਈ ਪੁਲਸ ਤਾਇਨਾਤ ਕੀਤੀ ਜਾਵੇ। 

ਇਹ ਵੀ ਪੜ੍ਹੋ : ਜ਼ਮੀਨ ਵੇਚ ਕੈਨੇਡਾ ਗਿਆ ਪਰਿਵਾਰ ਤੰਗੀ 'ਚ ਡੁੱਬਿਆ, ਜਵਾਨ ਪੁੱਤ ਨੇ ਕਰ ਲਈ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Gurminder Singh

Content Editor

Related News