ਹੋਲੇ-ਮਹੱਲੇ ਦੌਰਾਨ ਕਤਲ ਹੋਏ NRI ਪ੍ਰਦੀਪ ਸਿੰਘ ਦੇ ਮਾਮਲੇ 'ਚ ਕਥਿਤ ਦੋਸ਼ੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

Monday, May 01, 2023 - 05:53 PM (IST)

ਹੋਲੇ-ਮਹੱਲੇ ਦੌਰਾਨ ਕਤਲ ਹੋਏ NRI ਪ੍ਰਦੀਪ ਸਿੰਘ ਦੇ ਮਾਮਲੇ 'ਚ ਕਥਿਤ ਦੋਸ਼ੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਸ੍ਰੀ ਅਨੰਦਪੁਰ ਸਾਹਿਬ/ਗੁਰਦਾਸਪੁਰ (ਦਲਜੀਤ ਸਿੰਘ)- ਹੋਲੇ-ਮਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਪਿੰਡ ਬੱਢਲ ਦੇ ਕੋਲ ਹੋਏ ਲੜਾਈ-ਝਗੜੇ ਦੌਰਾਨ ਇਕ ਐੱਨ. ਆਰ. ਆਈ. ਦੇ ਹੋਏ ਕਤਲ ਮਾਮਲੇ ’ਚ ਕਥਿਤ ਦੋਸ਼ੀ ਨੂੰ ਸ੍ਰੀ ਅਨੰਦਪੁਰ ਸਾਹਿਬ ਪੁਲਸ ਵੱਲੋਂ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਅਦਾਲਤ ਵੱਲੋਂ ਕਥਿਤ ਦੋਸ਼ੀ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

PunjabKesari

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਹੋਏ ਲੜਾਈ-ਝਗੜੇ ’ਚ ਪਿੰਡ ਗਾਜੀਕੋਟ, ਗੁਰਦਾਸਪੁਰ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਕੈਨੇਡਾ ਦਾ ਪੀ. ਆਰ. ਸੀ, ਉਸ ਦਾ ਕਤਲ ਹੋ ਗਿਆ ਸੀ ਅਤੇ ਇਸ ਕਤਲ ਦਾ ਕਥਿਤ ਦੋਸ਼ੀ ਸਤਬੀਰ ਸਿੰਘ ਉਰਫ਼ ਲਾਡੀ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਨਲਹੋਟੀ ਥਾਣਾ ਨੁਰਪੁਰਬੇਦੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਉਦੋਂ ਦਾ ਹੀ ਪੀ. ਜੀ. ਆਈ. ਚੰਡੀਗੜ੍ਹ ’ਚ ਜ਼ੇਰੇ ਇਲਾਜ ਸੀ। ਉਸ ਨੂੰ ਬੀਤੇ ਦਿਨੀਂ ਪੀ. ਜੀ. ਆਈ. ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਗ੍ਰਿਫ਼ਤਾਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ‘ਆਪ’ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਿਆ ਹੈ, ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਹੈ: ਹਰਭਜਨ ਸਿੰਘ ਈ. ਟੀ. ਓ.

ਕਤਲ ਮਗਰੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਵੀਡੀਓਜ਼ 
ਹੋਲੇ-ਮਹੱਲੇ ਦੌਰਾਨ ਸ਼ਰੇਆਮ ਕਤਲ ਕੀਤੇ ਗਏ ਐੱਨ. ਆਰ. ਆਈ. ਪ੍ਰਦੀਪ ਸਿੰਘ ਦੇ ਮਾਮਲੇ ਦੀਆਂ ਦੋ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਸਾਫ਼ ਦਿੱਸ ਰਿਹਾ ਸੀ ਕਿ ਕਿਵੇਂ ਪ੍ਰਦੀਪ ਸਿੰਘ ਦਾ ਹੋਲ-ਮਹੱਲੇ ਦੌਰਾਨ ਕਤਲ ਕੀਤਾ ਗਿਆ। ਵਾਇਰਲ ਵੀਡੀਓ ਵਿਚ ਇਹ ਦਿੱਸ ਰਿਹਾ ਹੈ ਕਿ ਪਹਿਲਾਂ ਪ੍ਰਦੀਪ ਸਿੰਘ ਅਤੇ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੁੰਦਾ ਹੈ ਅਤੇ ਬਾਅਦ ਵਿਚ ਇਕ-ਦੂਜੇ ਵਿਚਾਲੇ ਤਲਵਾਰਾਂ ਤੱਕ ਚੱਲ ਜਾਂਦੀਆਂ ਹਨ। ਝਗੜੇ ਦੌਰਾਨ ਪ੍ਰਦੀਪ ਸਿੰਘ ਵੀ ਨੌਜਵਾਨ ਸਤਬੀਰ ਸਿੰਘ 'ਤੇ ਤਲਵਾਰ ਨਾਲ ਹਮਲਾ ਕਰ ਰਿਹਾ ਹੈ। ਜਦੋਂ ਪ੍ਰਦੀਪ ਸਿੰਘ ਵੱਲੋਂ ਸਤਬੀਰ ਸਿੰਘ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਸਤਬੀਰ ਸਿੰਘ ਉਥੇ ਹੀ ਡਿੱਗ ਪੈਂਦਾ ਹੈ। ਮੌਕੇ 'ਤੇ ਕਾਫ਼ੀ ਭੀੜ ਨਜ਼ਰ ਆ ਰਹੀ ਹੈ। ਫਿਰ ਨਿਹੰਗ 'ਤੇ ਨੌਜਵਾਨਾਂ ਵੱਲੋਂ ਪ੍ਰਦੀਪ ਸਿੰਘ 'ਤੇ ਤਲਵਾਰਾਂ ਨਾਲ ਹਮਲਾ ਹੁੰਦਾ ਹੈ। 

PunjabKesari

ਇਥੇ ਦੱਸ ਦਈਏ ਕਿ ਸਤਬੀਰ ਸਿੰਘ ਉਹੀ ਨੌਜਵਾਨ ਹੈ, ਜਿਸ ਨੂੰ ਪੁਲਸ ਵੱਲੋਂ ਐੱਨ. ਆਰ. ਆਈ. ਪ੍ਰਦੀਪ ਸਿੰਘ ਦੇ ਕਤਲ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਤਬੀਰ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸੀ। ਸਤਬੀਰ ਸਿੰਘ 'ਤੇ ਹੋਏ ਹਮਲੇ ਦੌਰਾਨ ਉਸ ਦੇ ਹੱਥ ਵੱਢ ਦਿੱਤੇ ਗਏ ਸਨ। ਸਤਬੀਰ ਦੇ ਪਰਿਵਾਰ ਵੱਲੋਂ ਵੀ ਪ੍ਰਦੀਪ ਸਿੰਘ 'ਤੇ ਦੋਸ਼ ਇਹ ਲਗਾਏ ਸਨ ਕਿ ਜੇਕਰ ਸਤਬੀਰ ਸਿੰਘ ਦੇ ਹੱਥ ਹੀ ਵੱਢ ਦਿੱਤੇ ਗਏ ਸਨ ਤਾਂ ਉਹ ਪ੍ਰਦੀਪ ਸਿੰਘ ਦਾ ਕਤਲ ਕਿਵੇਂ ਕਰ ਸਕਦਾ ਹੈ। ਸ਼ਰੇਆਮ ਇਕ-ਦੂਜੇ 'ਤੇ ਚੱਲੀਆਂ ਤਲਵਾਰਾਂ ਦੌਰਾਨ ਹਮਲੇ ਵਿਚ ਪ੍ਰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨਾਲ ਜਿੱਥੇ ਪੁਲਸ ਪ੍ਰਸ਼ਾਸਨ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ, ਉਥੇ ਹੀ ਸਾਹਮਣੇ ਆਈ ਕਤਲ ਦੀ ਵੀਡੀਓ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਸਨ।

ਇਹ ਵੀ ਪੜ੍ਹੋ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਜਲੰਧਰ ਜ਼ਿਮਨੀ ਚੋਣ 'ਚ ਭਾਜਪਾ ਨੂੰ ਦਿੱਤਾ ਸਮਰਥਨ

PunjabKesari

ਸਤਬੀਰ ਦੀ ਪਤਨੀ ਨੇ ਲਾਏ ਸਨ ਪ੍ਰਦੀਪ ਸਿੰਘ 'ਤੇ ਹਮਲਾ ਕਰਨ ਦੇ ਦੋਸ਼ 
ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਸਤਬੀਰ ਸਿੰਘ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਇਲਜ਼ਾਮ ਲਗਾਏ ਹਨ। ਮੁਲਜ਼ਮ ਸਤਬੀਰ ਦੀ ਪਤਨੀ ਗੁਰਿੰਦਰ ਕੌਰ ਨੇ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਨਿਹੰਗ ਸਿੰਘ ਪ੍ਰਦੀਪ ਸਿੰਘ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਹਮਲਾ ਉਸ ਦੇ ਪਤੀ ਸਤਬੀਰ ਨੇ ਸਗੋਂ ਨਿਹੰਗ ਸਿੰਘ ਵੱਲੋਂ ਹਮਲਾ ਸਤਬੀਰ ਸਿੰਘ 'ਤੇ ਕੀਤਾ ਗਿਆ ਅਤੇ ਤਲਵਾਰ ਨਾਲ ਪਹਿਲਾਂ ਉਸ ਦੀ ਬਾਂਹ ਵੱਢ ਦਿੱਤੀ ਅਤੇ ਫਿਰ ਸਤਬੀਰ ਦਾ ਹੱਥ ਵੱਢਿਆ ਗਿਆ। ਉਸ ਦਾ ਕਹਿਣਾ ਹੈ ਕਿ ਜੇਕਰ ਸਤਬੀਰ ਦਾ ਹੱਥ ਹੀ ਵੱਢ ਦਿੱਤਾ ਗਿਆ ਤਾਂ ਉਹ ਉਸ ਦਾ ਕਤਲ ਕਿਵੇਂ ਕਰ ਸਕਦਾ ਹੈ? ਸਤਬੀਰ ਦੇ ਦੋਵੇਂ ਹੱਥ ਨਿਹੰਗ ਸਿੰਘ ਵੱਲੋਂ ਵੱਢ ਦਿੱਤੇ ਗਏ ਅਤੇ ਫਿਰ ਉਸ ਨੇ ਸਤਬੀਰ ਨੂੰ ਜੱਫੀ ਵੀ ਪਾਈ। ਬਿਨਾਂ ਜਾਂਚ ਦੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪਤਨੀ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਵੀ ਦੁੱਖ਼ ਹੈ ਕਿ ਨਿਹੰਗ ਸਿੰਘ ਦੀ ਮੌਤ ਹੋ ਗਈ ਹੈ ਪਰ ਇਸ ਮਾਮਲੇ ਵਿਚ ਇੱਕ ਪੱਖ ਵੱਲ ਹੀ ਸੁਣਵਾਈ ਨਾ ਕੀਤੀ ਜਾਵੇ। ਅਸੀਂ ਗਰੀਬ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਸੁਣੇ ਨਾ, ਅਸੀਂ ਵੀ ਗੁਰੂ ਘਰ ਸੇਵਾ ਕਰਨ ਜਾਂਦੇ ਹਾਂ, ਸਾਡੀ ਵੀ ਸੁਣੀ ਜਾਵੇ। ਗੁਰਿੰਦਰ ਕੌਰ ਨੇ ਕਿਹਾ ਕਿ ਜੇਕਰ ਸਤਬੀਰ ਦੇ ਹੱਥ ਹੀ ਵੱਢ ਦਿੱਤੇ ਗਏ ਸਨ ਤਾਂ ਉਹ ਕਾਤਲ ਕਿਵੇਂ ਹੋ ਸਕਦਾ ਹੈ? ਸਾਡੀ ਗੱਲ ਵੀ ਸੁਣੀ ਜਾਵੇ। ਉਥੇ ਹੀ ਪਿੰਡ ਵਾਲਿਆਂ ਨੇ ਵੀ ਆਪਣਾ ਪੱਖ ਰੱਖਿਆ ਹੈ। ਉਥੇ ਹੀ ਪਿੰਡ ਨਲਹੋਟੀ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਮੁੰਡਿਆਂ ਨੇ ਕੁਝ ਨਹੀਂ ਕੀਤਾ।  

ਇਹ ਵੀ ਪੜ੍ਹੋ : ‘ਆਪ’ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਿਆ ਹੈ, ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਹੈ: ਹਰਭਜਨ ਸਿੰਘ ਈ. ਟੀ. ਓ.

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

 


author

shivani attri

Content Editor

Related News