ਐੱਨ.ਆਰ.ਆਈ. ਦੀ ਜ਼ਮੀਨ ''ਤੇ ਕਬਜ਼ਾ ਕਰ ਕੇ ਫ਼ਸਲ ਬੀਜਣ ਦਾ ਦੋਸ਼ੀ ਨਾਮਜ਼ਦ
Monday, Mar 12, 2018 - 01:05 AM (IST)
ਹੁਸ਼ਿਆਰਪੁਰ, (ਅਮਰਿੰਦਰ)- ਐੱਨ.ਆਰ.ਆਈ. ਪੁਲਸ ਥਾਣੇ ਨੇ ਐੱਨ.ਆਰ.ਆਈ. ਦੀ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਬਾਅਦ ਫ਼ਸਲ ਬੀਜਣ ਅਤੇ ਔਰਤ ਨੂੰ ਧਮਕੀਆਂ ਦੇਣ ਦੇ ਕਥਿਤ ਦੋਸ਼ 'ਚ ਅਨਿਲ ਕੁਮਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਐੱਨ.ਆਰ.ਆਈ. ਮਦਨ ਲਾਲ ਵਾਸੀ ਆਦਮਵਾਲ ਗੜ੍ਹੀ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਿੰਡ ਵਾਸੀ ਅਨਿਲ ਕੁਮਾਰ ਨੇ ਉਸ ਦੀ 6 ਕਨਾਲ ਜ਼ਮੀਨ 'ਤੇ ਕਥਿਤ ਤੌਰ 'ਤੇ ਕਬਜ਼ਾ ਕਰ ਕੇ ਬਾਅਦ 'ਚ ਫ਼ਸਲ ਵੀ ਬੀਜ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਜਦੋਂ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਦੋਸ਼ੀ ਖਿਲਾਫ਼ ਆਈ.ਪੀ. ਸੀ. ਦੀ ਧਾਰਾ 447, 506 ਅਧੀਨ ਮਾਮਲਾ ਦਰਜ ਕਰ ਲਿਆ ਹੈ।
