NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ

Thursday, Nov 03, 2022 - 06:06 PM (IST)

NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ

ਫਿਲੌਰ (ਭਾਖੜੀ)- ਪਹਿਲੀ ਔਰਤ ਨੂੰ ਤਲਾਕ ਦਿੱਤੇ ਬਗੈਰ ਹੀ ਐੱਨ. ਆਰ. ਆਈ. ਵਿਅਕਤੀ ਭੇਸ ਬਦਲ ਕੇ 3 ਔਰਤਾਂ ਨਾਲ ਵਿਆਹ ਰਚਾ ਚੁੱਕਾ ਹੈ। ਪਹਿਲੀ ਔਰਤ ਦੇ 11 ਸਾਲ ਦਾ ਲੜਕਾ, ਦੂਜੀ ਤੋਂ 5 ਸਾਲ ਦਾ ਲੜਕਾ ਹੈ। ਔਰਤਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਐੱਨ. ਆਰ. ਆਈ. ਨੂੰ ਭਗੌੜਾ ਕਰਾਰ ਦਿੱਤਾ ਹੈ। ਔਰਤਾਂ ਨੇ ਕਿਹਾ ਕਿ ਪਤਾ ਨਹੀਂ ਹੁਣ ਕਿਸ ਭੇਸ ’ਚ ਇਕ ਹੋਰ ਨਵੀਂ ਔਰਤ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਉਨ੍ਹਾਂ ਦਾ ਪਤੀ ਬੇਲਗਾਮ ਘੁੰਮ ਰਿਹਾ ਹੋਵੇਗਾ। ਬੁੱਧਵਾਰ ਐੱਨ. ਆਰ. ਆਈ. ਦੀ ਪਹਿਲੀ ਪਤਨੀ ਹਰਨਿੰਦਰ ਕੌਰ ਅਤੇ ਦੂਜੀ ਪਤਨੀ ਸਰਬਜੀਤ ਕੌਰ ਦੇ ਪਰਿਵਾਰ ਵਾਲਿਆਂ ਨੇ ਸਾਂਝੇ ਰੂਪ ਨਾਲ ਇਕ ਪ੍ਰੈੱਸ ਕਾਨਫ਼ਰੰਸ ਕੀਤੀ, ਜਿਸ ਦੌਰਾਨ ਪਹਿਲੀ ਪਤਨੀ ਹਰਨਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਸਾਲ 2006 ਵਿਚ ਐੱਨ. ਆਰ. ਆਈ. ਸਤਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ, ਜਿਸ ਦਾ ਇਕ 11 ਸਾਲ ਦਾ ਲੜਕਾ ਵੀ ਹੈ।

ਉਸ ਨੇ ਦੱਸਿਆ ਕਿ ਵਿਆਹ ਮਗਰੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ, ਜੋ ਸਰਦਾਰ ਬਣ ਕੇ ਘੁੰਮਦਾ ਹੈ, ਉਹ ਆਯਾਸ਼ ਅਤੇ ਨਸ਼ੇੜੀ ਕਿਸਮ ਦਾ ਹੈ। ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਉਸ ਨੇ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਮ ਕਰਕੇ ਉਸ ਨੂੰ ਕਹਿੰਦਾ ਸੀ ਕਿ ਜੇਕਰ ਉਹ ਪੂਰੀ ਜ਼ਿੰਦਗੀ ਉਸ ਨਾਲ ਬਤੀਤੀ ਕਰਨਾ ਚਾਹੁੰਦੀ ਹੈ ਤਾਂ ਆਪਣੇ ਪਰਿਵਾਰ ਵਾਲਿਆਂ ਤੋਂ ਰੁਪਏ ਲਿਆ ਕੇ ਉਸ ਨੂੰ ਦੇਵੇ।

ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ

PunjabKesari

ਆਪਣੇ ਪਤੀ ਦੀਆਂ ਹਰਕਤਾਂ ਤੋਂ ਦੁਖ਼ੀ ਹੋ ਕੇ ਹਰਨਿੰਦਰ ਨੇ ਸਥਾਨਕ ਅਦਾਲਤ ’ਚ ਉਸ ਖ਼ਿਲਾਫ਼ ਦਾਜ ਖਾਤਰ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰ ਦਿੱਤਾ। ਕੇਸ ਚੱਲਣ ਦੌਰਾਨ ਹੀ ਉਸ ਦਾ ਪਤੀ ਵਿਦੇਸ਼ ਭੱਜ ਗਿਆ, ਜਿਸ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ। ਪ੍ਰੈੱਸ ਕਾਨਫ਼ਰੰਸ ’ਚ ਮੌਜੂਦ ਦੂਜੀ ਪਤਨੀ ਸਰਬਜੀਤ ਕੌਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਦੇਸ਼ ਪੁੱਜਦੇ ਹੀ ਸਤਵਿੰਦਰ ਸਿੰਘ ਕਲੀਨ ਸ਼ੇਵ ਹੋ ਕੇ ਘੁੰਮਣ ਲੱਗ ਪਿਆ ਅਤੇ ਉੱਥੇ ਉਸ ਦੀ ਮੁਲਾਕਾਤ ਉਸ ਦੀ ਬੇਟੀ ਸਰਬਜੀਤ ਕੁਮਾਰੀ ਨਾਲ ਹੋਈ। ਉਨ੍ਹਾਂ ਦੀ ਬੇਟੀ ਦੇ ਅੱਗੇ ਉਸ ਨੇ ਖ਼ੁਦ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਰਚਾ ਲਿਆ। ਉਨ੍ਹਾਂ ਦੀ ਕੁੜੀ ਨੇ ਵੀ ਲੜਕੇ ਨੂੰ ਜਨਮ ਦਿੱਤਾ, ਜੋ ਹੁਣ 5 ਸਾਲ ਦਾ ਹੈ।

ਇਹ ਵੀ ਪੜ੍ਹੋ : 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ

ਉਨ੍ਹਾਂ ਦੀ ਬੇਟੀ ਆਪਣੇ ਪਤੀ ਅਤੇ ਬੱਚੇ ਨਾਲ ਜਦੋਂ ਪੰਜਾਬ ਉਸ ਦੇ ਘਰ ਪੁੱਜੀ ਤਾਂ ਉਸ ਦੇ ਹੱਥ ਉਸ ਦੀ ਪਹਿਲੀ ਪਤਨੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਲੱਗ ਗਈਆਂ। ਜਦੋਂ ਉਨ੍ਹਾਂ ਦੀ ਬੇਟੀ ਨੇ ਪਹਿਲੇ ਵਿਆਹ ਸਬੰਧੀ ਉਸ ਤੋਂ ਪੁੱਛਿਆ ਤਾਂ ਉਹ ਰੋਜ਼ਾਨਾ ਉਸ ਨਾਲ ਕੁੱਟਮਾਰ ਕਰਨ ਲੱਗ ਗਿਆ ਅਤੇ ਉਸ ਨੂੰ ਉਸ ਦੇ ਪੇਕੇ ਘਰ ਰਾਮਗੜ੍ਹ ’ਚ ਛੱਡ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਮੁੜ ਦਾੜ੍ਹੀ-ਮੁੱਛ ਵਧਾ ਕੇ ਪੱਗ ਬੰਨ੍ਹ ਕੇ ਭੇਸ ਬਦਲ ਕੇ ਹੁਣ ਤੀਜੀ ਔਰਤ ਨਾਲ ਵਿਆਹ ਰਚਾਉਣ ਦੀ ਤਿਆਰੀ ਕਰ ਰਿਹਾ ਹੈ। ਜਿਉਂ ਹੀ ਉਨ੍ਹਾਂ ਨੂੰ ਤੀਜੇ ਵਿਆਹ ਦਾ ਪਤਾ ਲੱਗਾ ਤਾਂ ਉਹ ਉਸ ਦੇ ਪਿੱਛੇ ਉੱਥੇ ਹੀ ਪੁੱਜ ਗਈ। ਉਨ੍ਹਾਂ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਤੀਜਾ ਵਿਆਹ ਰਚਾ ਕੇ ਉੱਥੋਂ ਨਿਕਲ ਚੁੱਕਾ ਸੀ। ਉਨ੍ਹਾਂ ਕਿਹਾ ਕਿ ਜਿਉਂ ਹੀ ਹੁਣ ਤੀਜੀ ਔਰਤ ਉਸ ਦੇ ਬੱਚੇ ਨੂੰ ਜਨਮ ਦੇਵੇਗੀ ਤਾਂ ਉਸ ਉਸ ਨੂੰ ਵੀ ਛੱਡ ਕੇ ਅੱਗੇ ਭੇਸ ਬਦਲ ਕੇ ਇਕ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਤਿਆਰੀ ਆਪਣੇ ਦਿਮਾਗ ’ਚ ਰਚ ਰਿਹਾ ਹੋਵੇਗਾ। ਪ੍ਰੈੱਸ ਕਾਨਫ਼ਰੰਸ ’ਚ ਮੌਜੂਦ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 5 ਨਵੰਬਰ ਨੂੰ ਪ੍ਰਾਈਵੇਟ ਤੇ ਸਰਕਾਰੀ ਸਕੂਲ-ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News