ਭੂ-ਮਾਫੀਆ ਨੇ ਕੀਤਾ ਐੱਨ.ਆਰ.ਆਈ ’ਤੇ ਹਮਲਾ

Sunday, Jun 24, 2018 - 03:22 AM (IST)

ਤਰਨਤਾਰਨ,  (ਰਾਜੂ)–   ਤਰਨਤਾਰਨ ਦੇ ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਪਿੰਡ ਰਾਮਪੁਰਾ ਨਰੋਤਮਪੁਰ ਵਿਚ ਕੁੱਝ ਭੂ-ਮਾਫੀਆ ਲੋਕਾਂ ਨੇ ਇਕ ਐੱਨ.ਆਰ.ਆਈ ’ਤੇ ਉਸ ਵੇਲੇ ਕਾਤਲਾਨਾ ਹਮਲਾ ਕਰ ਦਿੱਤਾ ਜਦੋਂ ਉਹ ਪਿੰਡ ’ਚ ਆਪਣੀ ਪੈਲੀ ’ਤੇ ਫੇਰਾ ਮਾਰਨ ਗਏ, ਜ਼ਖਮੀ ਐੱਨ.ਆਰ.ਆਈ ਅਤੇ ਉਸ ਦੇ ਕਰੀਬੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜ਼ਖਮੀ ਐੱਨ.ਆਰ.ਆਈ ਸਵਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਇੰਗਲੈਂਡ ਵਿਚ ਰਹਿੰਦਾ ਹੈ ਅਤੇ ਉਸ ਦੀ ਪਿੰਡ ਰਾਮਪੁਰਾ ਨਰੋਤਮਪੁਰ ਵਿਚ  9 ਕਿਲੇ ਪੈਲੀ ਹੈ ਜੋ ਕਿ ਉਸ ਨੇ ਆਪਣੇ ਕਰੀਬੀ ਜਸਵੰਤ ਸਿੰਘ ਨੂੰ ਵਾਹੁਣ  ਲਈ ਦਿੱਤੀ ਹੈ ਪਰ ਪਿੰਡ ਦੇ ਹੀ ਕੁੱਝ ਭੂ-ਮਾਫੀਆ ਨਾਲ ਸਬੰਧਤ ਲੋਕ ਉਸ ਦੀ ਪੈਲੀ ਉਪਰ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਦੀ ਸ਼ਿਕਾਇਤ ਉਸ ਨੇ ਕਈ ਵਾਰ ਉੱਚ ਅਧਿਕਾਰੀਆਂ ਕੋਲ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਉਸ ਨੇ ਇਸੇ ਡਰ ਤੋਂ ਆਪਣੀ ਪੈਲੀ ਦਾ ਮਾਣਯੋਗ ਅਦਾਲਤ ਤੋੋਂ ਸਟੇਅ ਆਡਰ ਵੀ ਲਿਆ ਹੈ ਪਰ ਅੱਜ ਜਦੋਂ ਮੈਂ ਤੇ ਮੇਰਾ ਸਾਥੀ ਆਪਣੀ ਪੈਲੀ ’ਤੇ ਫੇਰਾ ਮਾਰਨ ਗਏ ਤਾਂ ਭੂ-ਮਾਫੀਆ ਵਾਲਿਅਾਂ ਨੇ ਸਾਡੇ ’ਤੇ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਸਾਡੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ,   ਸਾਡੇ ਕੱਕਾਰਾਂ ਦੀ ਬੇਅਦਬੀ ਕੀਤੀ ਗਈ। ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਗੋਂ ਉਲਟਾ ਦੋਸ਼ੀ ਸਾਨੂੰ ਜਾਨੋਂ ਮਾਰ ਦੇਣ ਦੀਅਾਂ ਧਮਕੀਆਂ ਦੇ ਰਹੇ ਹਨ। ਸਵਰਨ ਸਿੰਘ ਨੇ ਕਿਹਾ ਕਿ ਇਨ੍ਹਾਂ ਲੋਕਾਂ ਉੁਪਰ ਪਹਿਲਾਂ ਵੀ ਕਈ ਭੋਲੇ ਭਾਲੇ ਲੋਕਾਂ ਦੀਅਾਂ ਜ਼ਮੀਨਾਂ ਹਡ਼ੱਪਣ  ਦੇ ਕੇਸ ਵੀ ਚੱਲ ਰਹੇ ਹਨ ਅਤੇ ਕਈਆਂ ਕੇਸਾਂ ਵਿਚ ਇਨ੍ਹਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਦੇ ਕਾਗਜ਼ ਵੀ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਗਏ। 
ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਕੋਲ ਵੀ ਅਪੀਲ ਕੀਤੀ ਕਿ ਉਕਤ ਦੋਸ਼ੀਆਂ ਨੇ ਸਾਡੇ ਕੱਕਾਰਾਂ ਦੀ ਵੀ ਬੇਅਦਬੀ ਕੀਤੀ ਹੈ ਅਤੇ ਸਾਨੂੰ ਫਿਰ ਤੋਂ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾਇਆ ਜਾਵੇ। ਇਸ ਬਾਰੇ ਤਰਨਤਾਰਨ ਦੇ ਡੀ.ਐੱਸ.ਪੀ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਇਨ੍ਹਾਂ ਵਿਚ ਜੋ ਝਗਡ਼ਾ ਹੋਇਆ  ਹੈ ਉਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਤੋਂ ਬਾਅਦ ਜੋ ਸੱਚ ਸਾਹਮਣੇ ਆਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


Related News