ਨਰੇਗਾ ਮੁਲਾਜ਼ਮਾਂ ਦੀ ਭੁੱਖ ਹਡ਼ਤਾਲ 6ਵੇਂ ਦਿਨ ’ਚ ਦਾਖਲ
Wednesday, Jul 11, 2018 - 05:55 AM (IST)
ਤਰਨਤਾਰਨ, (ਰਾਜੂ)- ਪਿਛਲੇ ਲੰਮੇ ਸਮੇਂ ਤੋਂ ਤਨਖਾਹਾਂ ਤੋਂ ਵਾਂਝੇ ਨਰੇਗਾ ਯੂਨੀਅਨ ਤਰਨਤਾਰਨ ਜ਼ਿਲੇ ਦੇ ਜੁਝਾਰੂ ਮੁਲਾਜ਼ਮਾਂ ਦੀ ਭੁੱਖ ਹਡ਼ਤਾਲ ਅੱਜ 6ਵੇਂ ਦਿਨ ’ਚ ਦਾਖਲ ਹੋ ਗਈ। ਇਸ ਦੌਰਾਨ ਵਾਈਸ ਪ੍ਰਧਾਨ ਗੁਰਸਾਹਿਬ ਸਿੰਘ ਨੇ ਪ੍ਰੈੱਸ ਨਾਲ ਗੱਲ ਬਾਤ ਕਰਦਿਅਾਂ ਕਿਹਾ ਕਿ ਕੱਲ ਧਰਨੇ ਦੌਰਾਨ ਹਲਕੇ ਦੇ ਵਿਧਾਇਕਾਂ ਵੱਲੋਂ ਉਨ੍ਹਾਂ ਨੂੰ ਚੰਡੀਗਡ਼੍ਹ ਮਿਲਣ ਲਈ 5 ਮੈਂਬਰੀ ਕਮੇਟੀ ਨੂੰ ਆਉਣ ਵਾਸਤੇ ਕਿਹਾ ਗਿਅਾ ਸੀ, ਜਿਸ ’ਚ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਆਪਣੇ ਨਾਲ ਸੂਝਵਾਨ ਸਾਥੀਅਾਂ ਨੂੰ ਨਾਲ ਲੈ ਕਿ ਉਨ੍ਹਾਂ ਨਾਲ ਮੀਟਿੰਗ ਕਰਨ ਗਏ ਹੋਏ ਹਨ, ਜੇਕਰ ਉਥੇ ਕੋਈ ਮਸਲਾ ਹੱਲ ਹੁੰਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਜੇਕਰ ਕੋਈ ਮਸਲਾ ਹੱਲ ਨਾ ਹੋਇਆ ਤਾਂ ਉਹ ਭੁੱਖ ਹਡ਼ਤਾਲ ’ਤੇ ਓਨਾ ਚਿਰ ਲਗਾਤਾਰ ਡਟੇ ਰਹਿਣਗੇ, ਜਿੰਨਾ ਚਿਰ ਉਨ੍ਹਾਂ ਦੀਅਾਂ ਤਨਖਾਹਾਂ ਰਿਲੀਜ਼ ਨਹੀਂ ਕੀਤੀਅਾਂ ਜਾਂਦੀਅਾਂ ਕਿਉਂਕਿ ਵਾਰ-ਵਾਰ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਜ਼ੋਰ ਲਾਇਆ ਜਾ ਰਿਹਾ ਹੈ ਕਿ ਉਹ ਆਪਣੀ ਭੁੱਖ ਹਡ਼ਤਾਲ ਖਤਮ ਕਰ ਦੇਣ ਅਤੇ ਜਲਦ ਹੀ ਤਨਖਾਹਾਂ ਰਿਲੀਜ਼ ਕਰਵਾ ਦਿੱਤੀਆਂ ਜਾਣਗੀਅਾਂ ਪਰ ਹੁਣ ਉਹ ਲਾਰਿਅਾਂ ਨਾਲ ਨਹੀਂ ਉਠਣਗੇ।
ਅੱਜ ਦੀ ਭੁੱਖ ਹਡ਼ਤਾਲ ਦੇ ਸੰਘਰਸ਼ ’ਚ ਮਨਪ੍ਰੀਤ ਸਿੰਘ ਚੀਮਾ ਕਲਾਂ, ਗੁਰਕੀਰਤ ਸਿੰਘ ਜਗਦੇਵ ਕਲਾਂ, ਅਨਮੋਲ ਸਰੀਣ ਅੰਮ੍ਰਿਤਸਰ ਦੇ ਜੁਝਾਰੂ ਸਾਥੀ ਭੁੱਖ ਹਡ਼ਤਾਲ ’ਤੇ ਬੈਠ ਗਏ। ਇਸ ਮੌਕੋ ਜ਼ਿਲਾ ਤਰਨਤਾਰਨ ਤੋਂ ਵੱਡੀ ਗਿਣਤੀ ’ਚ ਨਰੇਗਾ ਮੁਲਾਜ਼ਮਾਂ ਹਾਜ਼ਰ ਸਨ।
