ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹੁਣ ਇੱਕੋ ਟ੍ਰੇਨ 'ਚ  ਕਰ ਸਕੋਗੇ ਵੈਸ਼ਨੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨ, ਜਾਣੋ ਸ਼ਡਿਊਲ

Tuesday, Jan 23, 2024 - 04:55 PM (IST)

ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹੁਣ ਇੱਕੋ ਟ੍ਰੇਨ 'ਚ  ਕਰ ਸਕੋਗੇ ਵੈਸ਼ਨੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨ, ਜਾਣੋ ਸ਼ਡਿਊਲ

ਨਵੀਂ ਦਿੱਲੀ - ਉੱਤਰੀ ਰੇਲਵੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਅਤੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ 17 ਟਰੇਨਾਂ ਚਲਾਏਗਾ। ਵਿਭਾਗ ਵਲੋਂ ਅੰਬਾਲਾ, ਫ਼ਿਰੋਜ਼ਪੁਰ, ਦਿੱਲੀ, ਲਖਨਊ ਅਤੇ ਮੁਰਾਦਾਬਾਦ ਡਿਵੀਜ਼ਨਾਂ ਤੋਂ ਚੱਲਣ ਵਾਲੀਆਂ ਇਨ੍ਹਾਂ ਰੇਲ ਗੱਡੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ 'ਚੋਂ ਕੁਝ ਟਰੇਨਾਂ ਅਜਿਹੀਆਂ ਹਨ, ਜਿਨ੍ਹਾਂ 'ਚ ਸਫਰ ਕਰਕੇ ਸ਼ਰਧਾਲੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਅਤੇ ਸ਼੍ਰੀ ਰਾਮ ਦੇ ਦਰਸ਼ਨ ਕਰ ਸਕਦੇ ਹਨ। ਇਨ੍ਹਾਂ ਟਰੇਨਾਂ ਨੂੰ ਸਪੈਸ਼ਲ ਐਕਸਪ੍ਰੈਸ ਟਰੇਨਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ :   ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ

ਇਹ ਟਰੇਨਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਦਿੱਲੀ ਤੋਂ ਚੱਲਣਗੀਆਂ। 

1. ਰੇਲਗੱਡੀ ਨੰਬਰ 04606 ਵੈਸ਼ਨੋ ਦੇਵੀ ਤੋਂ 30 ਜਨਵਰੀ ਨੂੰ ਰਵਾਨਾ ਹੋਵੇਗੀ, ਜੋ ਜੰਮੂ ਤਵੀ, ਕਠੂਆ, ਪਠਾਨਕੋਟ, ਜਲੰਧਰ ਕੈਂਟ, ਲੁਧਿਆਣਾ, ਸਾਹਨੇਵਾਲ, ਅੰਬਾਲਾ ਕੈਂਟ, ਸਹਾਰਨਪੁਰ ਤੋਂ ਹੁੰਦੀ ਹੋਈ ਅਯੁੱਧਿਆ ਪਹੁੰਚੇਗੀ।  ਇਹ ਟਰੇਨ 1 ਫਰਵਰੀ ਨੂੰ ਵਾਪਸ ਆਵੇਗੀ। 

2. ਰੇਲਗੱਡੀ ਨੰਬਰ 04608 ਜੋ ਕਿ 2 ਫਰਵਰੀ ਨੂੰ ਚੱਲੇਗੀ, ਜੰਮੂ ਤਵੀ, ਅੰਬਾਲਾ ਕੈਂਟ ਅਤੇ ਸਹਾਰਨਪੁਰ ਦੇ ਰਸਤੇ ਅਯੁੱਧਿਆ ਕੈਂਟ ਤੋਂ ਹੁੰਦੇ ਹੋਏ ਲਖਨਊ ਪਹੁੰਚੇਗੀ। ਇਹ ਟਰੇਨ 4 ਫਰਵਰੀ ਨੂੰ ਵਾਪਸ ਚੱਲੇਗੀ। 

3. ਰੇਲਗੱਡੀ ਨੰਬਰ 04610 ਜੰਮੂ ਤੋਂ 6 ਫਰਵਰੀ ਨੂੰ ਚੱਲੇਗੀ ਅਤੇ ਪਠਾਨਕੋਟ, ਜਲੰਧਰ, ਅੰਬਾਲਾ ਅਤੇ ਸਹਾਰਨਪੁਰ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ। 

4. ਰੇਲਗੱਡੀ ਨੰਬਰ 04644 ਪਠਾਨਕੋਟ ਤੋਂ 9 ਫਰਵਰੀ ਨੂੰ ਰਵਾਨਾ ਹੋਵੇਗੀ ਅਤੇ ਜਲੰਧਰ, ਲੁਧਿਆਣਾ, ਅੰਬਾਲਾ ਤੋਂ ਹੁੰਦੀ ਹੋਈ ਸਹਾਰਨਪੁਰ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ, ਜੋ 11 ਫਰਵਰੀ ਨੂੰ ਵਾਪਸ ਪਹੁੰਚੇਗੀ। 

5. ਰੇਲਗੱਡੀ ਨੰਬਰ  04526 ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੌਰਾ ਤੋਂ 29 ਜਨਵਰੀ ਨੂੰ ਰਵਾਨਾ ਹੋਵੇਗੀ, ਜੋ ਊਨਾ, ਚੰਡੀਗੜ੍ਹ, ਅੰਬਾਲਾ ਕੈਂਟ, ਸਹਾਰਨਪੁਰ, ਲਖਨਊ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ। ਇਹ ਟਰੇਨ 31 ਜਨਵਰੀ ਨੂੰ ਵਾਪਸ ਆਵੇਗੀ। 

ਇਹ ਵੀ ਪੜ੍ਹੋ :   ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ

6. ਰੇਲਗੱਡੀ ਨੰਬਰ 04524 ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਚੰਡੀਗੜ੍ਹ, ਅੰਬਾਲਾ ਅਤੇ ਸਹਾਰਨਪੁਰ ਰੂਟ ਤੋਂ ਚੱਲ ਕੇ 5 ਫਰਵਰੀ ਨੂੰ ਅਯੁੱਧਿਆ ਧਾਮ ਪਹੁੰਚੇਗੀ ਅਤੇ 7 ਫਰਵਰੀ ਨੂੰ ਵਾਪਸ ਆਵੇਗੀ।

7.  ਰੇਲ ਗੱਡੀ ਨੰਬਰ 04308 ਦੇਹਰਾਦੂਨ ਤੋਂ 1 ਫਰਵਰੀ ਨੂੰ ਹਰਿਦੁਆਰ, ਮੁਰਾਦਾਬਾਦ, ਲਖਨਊ ਹੁੰਦੇ ਹੋਏ ਅਯੁੱਧਿਆ ਧਾਮ ਪਹੁੰਚੇਗੀ ਅਤੇ 3 ਫਰਵਰੀ ਨੂੰ ਵਾਪਸ ਆਵੇਗੀ। 

8. ਰੇਲਗੱਡੀ ਨੰਬਰ 04312 ਯੋਗਾ ਸਿਟੀ ਰਿਸ਼ੀਕੇਸ਼, ਹਰਿਦੁਆਰ, ਮੁਰਾਦਾਬਾਦ, ਲਖਨਊ ਤੋਂ 8 ਫਰਵਰੀ ਨੂੰ ਸ਼ਾਮ ਨੂੰ ਅਯੁੱਧਿਆ ਪਹੁੰਚੇਗੀ ਅਤੇ 10 ਫਰਵਰੀ ਨੂੰ ਵਾਪਸ ਆਵੇਗੀ।  

9. ਰੇਲਗੱਡੀ ਨੰਬਰ 04012 ਐਕਸਪ੍ਰੈਸ 29 ਜਨਵਰੀ ਨੂੰ ਗਾਜ਼ੀਆਬਾਦ, ਕਾਨਪੁਰ, ਲਖਨਊ ਹੁੰਦੇ ਹੋਏ ਨਵੀਂ ਦਿੱਲੀ ਤੋਂ ਅਯੁੱਧਿਆ ਧਾਮ ਪਹੁੰਚੇਗੀ, ਜੋ 31 ਜਨਵਰੀ ਨੂੰ ਵਾਪਸ ਆਵੇਗੀ। 

10. ਰੇਲਗੱਡੀ ਨੰਬਰ 04014 ਐਕਸਪ੍ਰੈਸ 31 ਜਨਵਰੀ ਨੂੰ ਆਨੰਦ ਵਿਹਾਰ ਤੋਂ ਰਵਾਨਾ ਹੋਵੇਗੀ ਅਤੇ ਗਾਜ਼ੀਆਬਾਦ, ਕਾਨਪੁਰ, ਲਖਨਊ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ ਜਦਕਿ 2 ਫਰਵਰੀ ਨੂੰ ਵਾਪਸ ਆਵੇਗੀ।  

11. ਰੇਲਗੱਡੀ ਨੰਬਰ  04028 ਨਿਜ਼ਾਮੂਦੀਨ, ਗਾਜ਼ੀਆਬਾਦ, ਕਾਨਪੁਰ, ਲਖਨਊ ਹੁੰਦੇ ਹੋਏ 1 ਫਰਵਰੀ ਨੂੰ ਅਯੁੱਧਿਆ ਪਹੁੰਚੇਗੀ, ਜੋ 3 ਫਰਵਰੀ ਨੂੰ ਵਾਪਸ ਆਵੇਗੀ।

ਇਹ ਵੀ ਪੜ੍ਹੋ :   ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News