ਹੁਣ ਭਾਖੜਾ ਡੈਮ 'ਚ ਚੜ੍ਹ ਗਿਆ ਪਾਣੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਾਈ ਅਲਰਟ, ਰਹੋ ਸਾਵਧਾਨ (ਵੀਡੀਓ)

Tuesday, Sep 02, 2025 - 10:41 AM (IST)

ਹੁਣ ਭਾਖੜਾ ਡੈਮ 'ਚ ਚੜ੍ਹ ਗਿਆ ਪਾਣੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਾਈ ਅਲਰਟ, ਰਹੋ ਸਾਵਧਾਨ (ਵੀਡੀਓ)

ਚੰਡੀਗੜ੍ਹ : ਰਣਜੀਤ ਸਾਗਰ ਡੈਮ ਅਤੇ ਪੌਂਗ ਡੈਮ ਦੀ ਤਰ੍ਹਾਂ ਭਾਖੜਾ ਡੈਮ ਨੇ ਵੀ ਪੰਜਾਬ ਦੇ ਮਾਲਵਾ ਇਲਾਕੇ 'ਚ ਤਬਾਹੀ ਮਚਾਉਣ ਦੀ ਤਿਆਰੀ ਕਰ ਲਈ ਹੈ। ਡੈਮ 'ਚ ਪਾਣੀ ਦਾ ਪੱਧਰ ਸੋਮਵਾਰ ਨੂੰ 1674.01 ਫੁੱਟ 'ਤੇ ਸੀ, ਜੋ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ 6 ਫੁੱਟ ਤੋਂ ਵੀ ਘੱਟ ਹੈ। ਡੈਮ ਲਈ ਵੱਧਦਾ ਪਾਣੀ ਦਾ ਪੱਧਰ ਲੋਕਾਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਇਸੇ ਕਾਰਨ ਬੀ. ਬੀ. ਐੱਮ. ਬੀ. ਨੇ ਸੋਮਵਾਰ ਨੂੰ ਭਾਖੜਾ ਡੈਮ ਦੇ ਫਲੱਡ ਗੇਟ 4 ਫੁੱਟ ਤੱਕ ਖੋਲ੍ਹ ਕੇ ਸਤਲੁਜ 'ਚ 56 ਹਜ਼ਾਰ ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦੀ ਤਬਾਹੀ ਵਿਚਾਲੇ ਪ੍ਰੀਖਿਆਵਾਂ ਮੁਲਤਵੀ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ

ਆਮ ਦਿਨਾਂ 'ਚ ਭਾਖੜਾ ਤੋਂ ਸਤਲੁਜ ਦਰਿਆ 'ਚ 36 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਂਦਾ ਹੈ। ਹੁਣ ਆਮ ਦਿਨਾਂ ਦੇ ਮੁਕਾਬਲੇ ਡੈਮ ਤੋਂ ਕਰੀਬ 20 ਹਜ਼ਾਰ ਕਿਊਸਿਕ ਜ਼ਿਆਦਾ ਪਾਣੀ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਵਿਚਾਲੇ ਭਾਜਪਾ ਦਾ ਵੱਡਾ ਕਦਮ, ਪੀੜਤਾਂ ਦੀ ਮਦਦ ਲਈ ਲਿਆ ਅਹਿਮ ਫ਼ੈਸਲਾ

ਸਤੁਲਜ 'ਚ ਛੱਡੇ ਜਾ ਰਹੇ ਪਾਣੀ ਕਾਰਨ ਰੋਪੜ, ਨਵਾਂਸ਼ਹਿਰ, ਮੋਹਾਲੀ, ਪਟਿਆਲਾ, ਸੰਗਰੂਰ, ਮਾਨਸਾ, ਫਤਿਹਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਸਤਲੁਜ, ਘੱਗਰ, ਟਾਂਗਰੀ, ਮਾਰਕੰਡਾ ਅਤੇ ਸਤਲੁਜ ਤੋਂ ਨਿਕਲਣ ਵਾਲੀ ਭਾਖੜਾ ਦੀਆਂ ਸਹਾਇਕ ਨਹਿਰਾਂ ਦੇ ਆਸ-ਪਾਸ ਹਾਈ ਅਲਰਟ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲੋਕਾਂ ਨੇ ਆਪਣਾ ਕੀਮਤੀ ਸਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News