ਸਖ਼ਤ ਫ਼ੈਸਲਾ, ਹੁਣ ਇਨ੍ਹਾਂ ਵਾਹਨਾਂ ਨੂੰ ਪੰਪਾਂ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

Wednesday, Nov 29, 2023 - 06:54 PM (IST)

ਸਖ਼ਤ ਫ਼ੈਸਲਾ, ਹੁਣ ਇਨ੍ਹਾਂ ਵਾਹਨਾਂ ਨੂੰ ਪੰਪਾਂ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਨਾਭਾ (ਭੂਪਾ) : ਰਿਆਸਤੀ ਨਗਰੀ ਤੇ ਰਿਜ਼ਰਵ ਹਲਕਾ ਨਾਭਾ ਵਿਚ ਕਿਸੇ ਵੀ ਪੈਟਰੋਲ ਪੰਪ ਤੋਂ ਬਿਨਾਂ ਨੰਬਰੀ ਵਾਹਨਾਂ ਨੂੰ ਹੁਣ ਪੈਟਰੋਲ, ਡੀਜ਼ਲ ਜਾਂ ਸੀ. ਐੱਨ. ਜੀ. ਗੈਸ ਪ੍ਰਾਪਤ ਨਹੀਂ ਹੋਵੇਗੀ। ਅਜਿਹਾ ਅਮਲੀ ਤੌਰ ’ਤੇ ਹੁੰਦਾ ਨਜ਼ਰ ਆਵੇ ਇਸ ਲਈ ਐੱਸ. ਡੀ. ਐੱਮ. ਨਾਭਾ ਵੱਲੋਂ ਪੈਟਰੋਲੀਅਮ ਐਸੋਸੀਏਸ਼ਨ ਦੇ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਹਾਜ਼ਰ ਨਾਭਾ ਦੇ ਸਾਰੇ ਪੈਟਰੋਲੀਅਮ ਡੀਲਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਸੁਝਾਅ ਨਾਲ ਉਭਰ ਕੇ ਆਏ ਇਸ ਸਮਾਜਿਕ ਕਾਰਜ ਨੂੰ ਲਾਗੂ ਕਰਨ ਦਾ ਅਹਿਦ ਲਿਆ।

ਇਹ ਵੀ ਪੜ੍ਹੋ : ਪੰਜਾਬ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਦੱਸਣਯੋਗ ਹੈ ਕਿ ਹਲਕਾ ਨਾਭਾ ਦੀਆਂ ਸਮੱਸਿਆਵਾਂ ਦੇ ਉਚਿੱਤ ਹੱਲ ਲਈ ਹਲਕਾ ਨਾਭਾ ਦੇ ਬੁੱਧੀਜੀਵੀਆਂ ਵਲੋਂ ਸੰਵਾਦ ਨਾਮੀ ਇਕ ਸਾਂਝਾ ਮੰਚ ਸਿਰਜਿਆ ਗਿਆ ਹੈ, ਜਿਸ ਦੀ ਪਹਿਲੀ ਮੀਟਿੰਗ ਬਾਅਦ ਨਜ਼ਰ ਆ ਰਹੀਆਂ ਸਰਗਰਮੀਆਂ ਦੌਰਾਨ ਸਮਾਜਿਕ ਮੁੱਦਿਆਂ ਨੂੰ ਚੁੱਕ ਕੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਾਜਿਕ ਮੰਚ ਤੋਂ ਉੱਠੀ ਆਵਾਜ਼ ਨਾਲ ਪ੍ਰਸ਼ਾਸਨ ਅਤੇ ਬੁੱਧੀਜੀਵੀਆਂ ਵਿਚਕਾਰ ਸਹਿਮਤੀ ਬਣੀ ਕਿ ਹਲਕਾ ਨਾਭਾ ਵਿਖੇ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ’ਚ ਜ਼ਿਆਦਾਤਰ ਵਾਹਨ ਬਿਨਾਂ ਨੰਬਰੀ ਪਲੇਟਾਂ ਵਾਲੇ ਵਰਤੇ ਜਾਂਦੇ ਨਜ਼ਰ ਆਉਂਦੇ ਹਨ। ਇਹ ਫੈਸਲਾ ਲਿਆ ਗਿਆ ਕਿ ਬਿਨਾਂ ਨੰਬਰੀ ਵਾਹਨਾਂ ਨੂੰ ਹਟਾਉਣ ਲਈ ਉਨ੍ਹਾਂ ਦੀਆਂ ਪੈਟਰੋਲਿੰਗ ਜ਼ਰੂਰਤਾਂ ’ਤੇ ਰੋਕ ਲਾਈ ਜਾਵੇ ਤਾਂ ਨਾ ਸਿਰਫ ਹਲਕੇ ’ਚ ਅਪਰਾਧਿਕ ਘਟਨਾਵਾਂ ’ਤੇ ਰੋਕ ਲੱਗਣਾ ਸੰਭਾਵਿਤ ਹੈ ਬਲਕਿ ਬਿਨਾਂ ਨੰਬਰੀ ਵਾਹਨਾ ਤੋਂ ਛੁਟਕਾਰਾ ਵੀ ਪਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਤਿੰਨ ਲੁਟੇਰਿਆਂ ’ਤੇ ਭਾਰੂ ਪਿਆ ਇਕੱਲਾ ਮੁੰਡਾ, ਵੀਡੀਓ ’ਚ ਦੇਖੋ ਕਿਵੇਂ ਬੇਸਬਾਲ ਫੜ ਭਜਾ-ਭਜਾ ਕੇ ਕੁੱਟਿਆ

ਇਸ ਸਬੰਧੀ ਸੰਵਾਦ ਨਾਮੀ ਸਮਾਜਿਕ ਮੰਚ ਦੇ ਨਿਰਮਾਤਾ ਅਤੇ ਉੱਘੇ ਬੁੱਧੀਜੀਵੀ ਰਾਜੇਸ ਢੀਂਗਰਾ ਨੇ ਦੱਸਿਆ ਕਿ ਰਿਆਸਤੀ ਹਲਕਾ ਨਾਭਾ ਦੇ ਵਾਸੀ ਇਤਿਹਾਸ ਤੋਂ ਹੁਣ ਤੱਕ ਵੱਖਰੇ ਪੱਧਰ ਦੇ ਫੈਸਲਿਆਂ ਨੂੰ ਲਾਗੂ ਕਰਨ ’ਚ ਹਮੇਸ਼ਾ ਅੱਗੇ ਨਜ਼ਰ ਆਉਂਦੇ ਹਨ। ਹਲਕੇ ’ਚ ਘੁੰਮਦੇ ਬਿਨਾਂ ਨੰਬਰੀ ਵਾਹਨਾਂ ਦੀ ਸਮੱਸਿਆ ਕਾਫੀ ਵਧ ਰਹੀ ਸੀ ਅਤੇ ਕਈ ਘਟਨਾਵਾਂ ’ਚ ਬਿਨਾਂ ਨੰਬਰੀ ਵਾਹਨਾਂ ਦਾ ਯੋਗਦਾਨ ਵੀ ਪਾਇਆ ਨਜ਼ਰ ਆਇਆ ਸੀ। ਇਸੇ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਬੁੱਧੀਜੀਵੀਆਂ ਵਿਚਕਾਰ ਸਹਿਮਤੀ ਅਨੁਸਾਰ ਉਪਰੋਕਤ ਫੈਸਲੇ ਨੂੰ ਲਾਗੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਦੇ ਬਾਣੇ ’ਚ ਆਏ ਨੌਜਵਾਨਾਂ ਨੇ ਕੀਤੀ ਵੱਡੀ ਵਾਰਦਾਤ, ਵੀਡੀਓ ਦੇਖ ਉੱਡਣਗੇ ਹੋਸ਼

ਕੀ ਕਹਿੰਦੇ ਹਨ ਐੱਸ. ਡੀ. ਐੱਮ. ਨਾਭਾ ਤਰਸੇਮ ਚੰਦ?

ਇਸ ਸਬੰਧੀ ਐੱਸ. ਡੀ. ਐੱਮ. ਨਾਭਾ ਤਰਸੇਮ ਚੰਦ ਨੇ ਦੱਸਿਆ ਕਿ ਹਲਕਾ ਨਾਭਾ ਦੀਆਂ ਸਮੱਸਿਆਵਾਂ ਨੂੰ ਹਲਕਾ ਵਾਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਾਲਮੇਲ ਕਾਫੀ ਬਿਹਤਰ ਤਰੀਕੇ ਨਾਲ ਹੱਲ ਕਰ ਸਕਦਾ ਹੈ, ਜਿਸ ਲਈ ਉਹ ਦਿਨ ਰਾਤ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੈਟਰੋਲਿਅਮ ਐਸੋਸੀਏਸ਼ਨ ਡੀਲਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਬਿਨਾਂ ਨੰਬਰ ਦੇ ਵਾਹਨਾਂ ਪੈਟਰੋਲੀਅਮ ਪਦਾਰਥ ਮੁਹੱਈਆ ਨਾ ਕਰਾਉਣ। ਉਨ੍ਹਾਂ ਦੱਸਿਆ ਕਿ ਪੈਟਰੋਲਿੰਗ ਡੀਲਰਾਂ ਨੇ ਉਪਰੋਕਤ ਸਹਿਮਤੀ ਭਰੇ ਕਾਰਜ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਭਵਿੱਖ ਵਿਚ ਬਿਨਾਂ ਨੰਬਰੀ ਕੋਈ ਵੀ ਵਾਹਨ ਨਾਭਾ ਦੇ ਪੈਟਰੋਲ ਪੰਪਾਂ ਤੋਂ ਸੇਵਾਵਾਂ ਨਹੀਂ ਲੈ ਸਕਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਦਾਲਤ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਬਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News