ਹੁਣ ਸਮਾਲਸਰ ’ਚ ਦੇਖਿਆ ਗਿਆ ਚੀਤਾ, ਪੁਲਸ ਨੇ ਪਿੰਡ-ਪਿੰਡ ਪਹੁੰਚ ਕਰਵਾਈ ਅਨਾਊਂਸਮੈਂਟ

12/31/2023 5:41:33 PM

ਸਮਾਲਸਰ (ਸੁਰਿੰਦਰ ਸੇਖਾ) : ਮੋਗਾ ਜ਼ਿਲ੍ਹੇ ਦੇ ਪੁਲਸ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡਾਂ ਵਿਚ ਬੀਤੀ ਰਾਤ ਖੂੰਖਾਰ ਜਾਨਵਰ ਚੀਤਾ ਦੇਖਿਆ ਗਿਆ ਜਿਸ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੂਰੇ ਇਲਾਕੇ ਦੇ ਲੋਕਾਂ ਨੂੰ ਸੂਚਿਤ ਕਰਨ ਲਈ ਪੁਲਸ ਥਾਣਾ ਸਮਾਲਸਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਦਿਲਬਾਗ ਸਿੰਘ ਬਰਾੜ ਵੱਲੋਂ ਪੁਲਸ ਪਾਰਟੀ ਸਮੇਤ ਗਸ਼ਤ ਤੇਜ਼ ਕਰ ਇਸ ਖੇਤਰ ਦੇ ਸਾਰੇ ਪਿੰਡਾਂ ਵਿਚ ਪਹੁੰਚ ਕੇ ਅਨਾਊਂਸਮੈਂਟ ਕਰਵਾਈ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਇਸ ਖੂੰਖਾਰ ਜਾਨਵਰ ਚੀਤੇ ਦਾ ਸ਼ਿਕਾਰ ਨਾ ਬਣੇ। ਅਨਾਊਂਸਮੈਂਟਾਂ ਸੁਣਨ ਨਾਲ ਲੋਕਾਂ ਵਿਚ ਸਾਰੀ ਰਾਤ ਸਹਿਮ ਦਾ ਮਾਹੌਲ ਬਣਿਆ ਰਿਹਾ ਅਤੇ ਸਾਰੀ ਰਾਤ ਫੋਨਾਂ ਦੀਆਂ ਘੰਟੀਆਂ ਵੱਜਦੀਆਂ ਰਹੀਆਂ।


Gurminder Singh

Content Editor

Related News