ਸਰਕਾਰ ਦਾ ਫੈਸਲਾ, ਹੁਣ ਹੋਟਲ ''ਚ ਵੀ ਹੋ ਸਕੋਗੇ ਕੁਆਰੰਟਾਈਨ ਪਰ ਰੱਖੀ ਇਹ ਸ਼ਰਤ
Saturday, May 09, 2020 - 02:37 PM (IST)
ਜਲੰਧਰ : ਕੋਰੋਨਾ ਵਾਇਰਸ ਦੇ ਸੰਕਟ 'ਚ ਹੁਣ ਪੰਜਾਬ 'ਚ ਹੋਟਲਾਂ 'ਚ ਵੀ ਕੁਆਰੰਟਾਈਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪ੍ਰਸ਼ਾਸਨ ਨੇ ਸ਼ੁਰੂਆਤੀ ਤੌਰ 'ਤੇ ਜਲੰਧਰ ਦੇ 6 ਹੋਟਲਾਂ ਨੂੰ ਸੂਚੀ 'ਚ ਸ਼ਾਮਲ ਕੀਤਾ ਹੈ, ਜਿੱਥੇ ਇਹ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ 'ਚ ਕੁੱਲ 148 ਕਮਰੇ ਹਨ। ਇਨ੍ਹਾਂ ਹੋਟਲਾਂ 'ਚ ਕੁਆਰੰਟਾਈਨ ਹੋਣ ਦਾ ਖਰਚਾ ਲੋਕਾਂ ਨੂੰ ਖੁਦ ਹੀ ਉਠਾਉਣਾ ਪਵੇਗਾ। ਸਰਕਾਰ ਵਲੋਂ ਤਿਆਰ ਕੀਤੇ ਕੁਆਰੰਟਾਈਨ ਸੈਂਟਰਾਂ 'ਚ ਰਹਿਣ ਤੋਂ ਕੁਝ ਲੋਕ ਗੁਰੇਜ਼ ਵੀ ਕਰਦੇ ਹਨ। ਅਜਿਹੇ 'ਚ ਸਰਕਾਰ ਨੇ ਬਦਲ ਦੇ ਤੌਰ 'ਤੇ ਕੁਝ ਹੋਟਲਾਂ ਨੂੰ ਕੁਆਰੰਟਾਈਨ ਸੈਂਟਰਾਂ 'ਚ ਤਬਦੀਲ ਕੀਤਾ ਹੈ। ਜ਼ਾਹਿਰ ਹੈ ਕਿ ਕੁਝ ਦਿਨਾਂ 'ਚ ਵਿਦੇਸ਼ਾਂ 'ਚ ਰਹਿ ਰਹੇ ਪੰਜਾਬ ਵਾਪਸ ਪਰਤ ਆਉਣਗੇ। ਇਸੇ ਦੇ ਚਲਦੇ ਇਸ ਤਰ੍ਹਾਂ ਦੀ ਸੁਵਿਧਾ ਉਨ੍ਹਾਂ ਲਈ ਵਧੀਆ ਬਦਲ ਹੋ ਸਕਦਾ ਹੈ।
ਇਹ ਵੀ ਪੜ੍ਹੋ ► 'ਕੋਰੋਨਾ' ਦਾ ਅਸਰ : ਪੰਜਾਬ ਸਰਕਾਰ ਆਬਕਾਰੀ ਨੀਤੀ ਤੇ ਲੇਬਰ ਕਾਨੂੰਨਾਂ 'ਚ ਕਰੇਗੀ ਤਬਦੀਲੀ
ਸੰਗਰੂਰ ਦੇ 10 ਹੋਟਲ ਕੁਆਰੰਟਾਈਨ ਸੈਂਟਰ ਐਲਾਨ
ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਸ਼ੱਕੀ ਜਾਂ ਕੋਵਿਡ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਵਿਅਕਤੀਆਂ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੁਆਰੰਟੀਨ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਮਸਤੂਆਣਾ ਸਾਹਿਬ ਨੂੰ ਕੁਆਰੰਟਾਈਨ ਸੈਂਟਰ ਐਲਾਨ ਦਿੱਤਾ ਹੈ। ਹੁਣ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ 10 ਹੋਟਲਾਂ ਨੂੰ ਵੀ ਕੁਆਰੰਟਾਈਨ ਸੈਂਟਰ ਐਲਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ► ਰਾਜਾ ਵੜਿੰਗ ਦੀ ਪਤਨੀ ਤੋਂ ਬਾਅਦ ਮੰਤਰੀ ਆਸ਼ੂ ਦੀ ਪਤਨੀ ਨੇ ਵੀ ਸ਼ਰਾਬ ਦੀ ਹੋਮ ਡਿਲਿਵਰੀ ਦਾ ਕੀਤਾ ਵਿਰੋਧ
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਕਿਹਾ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਨੂੰ ਵੱਖ ਰੱਖਣ ਲਈ ਸ੍ਰੀ ਮਸਤੂਆਣਾ ਸਾਹਿਬ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਹੋਇਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਲੋਕਾਂ ਦੀਆਂ ਸਹੂਲਤਾਂ ਲਈ ਹੁਣ ਜ਼ਿਲ੍ਹੇ ਦੇ 10 ਹੋਟਲਾਂ ਨੂੰ ਵੀ ਕੁਆਰੰਟਾਈਨ ਸੈਂਟਰ ਵਜੋਂ ਸਥਾਪਤ ਕੀਤਾ ਗਿਆ ਹੈ। ਜੋ ਵਿਅਕਤੀ ਸ੍ਰੀ ਮਸਤੂਆਣਾ ਸਾਹਿਬ ਕੁਆਰੰਟਾਈਨ ਸੈਂਟਰ 'ਚ ਨਹੀਂ ਰਹਿਣਾ ਚਾਹੁੰਦੇ, ਉਨ੍ਹਾਂ ਨੂੰ ਇਨ੍ਹਾਂ ਹੋਟਲਾਂ 'ਚ ਰਹਿਣ ਦਾ ਬਦਲ ਦਿੱਤਾ ਗਿਆ ਹੈ ਪਰ ਇਨ੍ਹਾਂ ਹੋਟਲਾਂ ਵਿਚ ਰਹਿਣ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਹੀ ਉਠਾਉਣਾ ਪਵੇਗਾ।