ਹੁਣ ਕਪੂਰਥਲਾ ਦੇ ਇਸ ਸ਼ਖ਼ਸ ਨੂੰ ਮਿਲੀ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ, ਮੰਗੇ 40 ਲੱਖ

Sunday, Dec 18, 2022 - 06:36 PM (IST)

ਹੁਣ ਕਪੂਰਥਲਾ ਦੇ ਇਸ ਸ਼ਖ਼ਸ ਨੂੰ ਮਿਲੀ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਧਮਕੀ, ਮੰਗੇ 40 ਲੱਖ

ਕਪੂਰਥਲਾ (ਭੂਸ਼ਣ/ਮਲਹੋਤਰਾ)- ਅਮਰੀਕਾ ਤੋਂ ਫੋਨ ’ਤੇ ਇਕ ਵਿਅਕਤੀ ਤੋਂ 40 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਥਾਣਾ ਢਿੱਲਵਾਂ ਕਪੂਰਥਲਾ ਦੀ ਪੁਲਸ ਨੇ ਇਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਹਿਜਪਾਲ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਪਿੰਡ ਰਾਏਪੁਰ ਅਰਾਈਆਂ ਨੇ ਥਾਣਾ ਢਿੱਲਵਾਂ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਆਪਣੇ ਨਿਜੀ ਕੰਮ ਲਈ ਕਸਬਾ ਢਿੱਲਵਾਂ ਆਇਆ ਸੀ, ਜਿੱਥੇ ਵ੍ਹਟਸਐਪ ਰਾਹੀਂ ਉਸ ਦੇ ਫੋਨ ਨੰਬਰ ’ਤੇ ਕਿਸੇ ਵਿਅਕਤੀ ਨੇ ਫੋਨ ਕੀਤਾ ਅਤੇ ਖ਼ੁਦ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਰਿਹਾ ਸੀ। ਉਸ ਨੂੰ +1 (937)5197128 ਤੋਂ ਕਈ ਵਾਰ ਫੋਨ ਕਾਲ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਉਸ shiਨੂੰ ਚੰਗੀ ਤਰ੍ਹਾਂ ਜਾਣਦਾ ਹੈ।

ਇਹ ਵੀ ਪੜ੍ਹੋ : ਸੰਸਦ ਮੈਂਬਰ ਸਿਮਰਨਜੀਤ ਮਾਨ ਦਾ ਵਿਵਾਦਤ ਬਿਆਨ, ਕੇਜਰੀਵਾਲ ਨੂੰ ਟਾਹਲੀ ’ਤੇ ਲਟਕਾ ਕੇ ਲਾਵਾਂਗੇ ਫਾਹਾ

ਖ਼ੁਦ ਨੂੰ ਅਮਰੀਕਾ ਨਾਲ ਸਬੰਧਤ ਦੱਸਣ ਵਾਲੇ ਉਕਤ ਵਿਅਕਤੀ ਨੇ ਉਸ ਕੋਲੋਂ 40 ਲੱਖ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਨਾ ਦੇਣ ਦੀ ਸੂਰਤ ’ਚ ਉਸ ਨੂੰ ਗੋਲ਼ੀਆਂ ਨਾਲ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ’ਤੇ ਉਸ ਨੇ ਇਨਸਾਫ਼ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਢਿਲਵਾਂ ਦੀ ਪੁਲਸ ਨੇ ਗੋਲਡੀ ਬਰਾੜ ਵਾਸੀ ਨਾਮਾਲੂਮ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਫਰੀਦਕੋਟ ਵਿਖੇ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News