‘ਹੁਣ ਖਰੜ ’ਚ ਕੈਪਟਨ ਦੀ ਫੋਟੋ ’ਤੇ ਫੇਰੀ ਗਈ ਸਿਆਹੀ’

Tuesday, Dec 15, 2020 - 10:33 PM (IST)

‘ਹੁਣ ਖਰੜ ’ਚ ਕੈਪਟਨ ਦੀ ਫੋਟੋ ’ਤੇ ਫੇਰੀ ਗਈ ਸਿਆਹੀ’

ਖਰੜ, (ਅਮਰਦੀਪ)– ਮੋਹਾਲੀ ਵਿਖੇ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ’ਤੇ ਕਾਲੀ ਸਿਆਹੀ ਫੇਰਨ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਕਿ ਅੱਜ ਖਰੜ ਵਿਖੇ ਵੀ ਮੁੱਖ ਮੰਤਰੀ ਦੀ ਤਸਵੀਰ ਉਪਰ ਸ਼ਰਾਰਤੀ ਅਨਸਰਾਂ ਨੇ ਕਾਲੀ ਸਿਆਹੀ ਫੇਰ ਦਿੱਤੀ।

ਇਹ ਵੀ ਪੜ੍ਹੋ : ਭਾਜਪਾ ਹੀ ਦੇਸ਼ ’ਚ ਅਸਲ ਟੁਕੜੇ ਟੁਕੜੇ ਗੈਂਗ : ਸੁਖਬੀਰ ਬਾਦਲ

ਸੰਨੀ ਐਨਕਲੇਵ ਤੋਂ ਮਾਤਾ ਗੁਜਰੀ ਰੋਡ ’ਤੇ ਰੁਪਿੰਦਰ ਸਿੰਘ ਬਰਾੜ ਵਲੋਂ ਜੋ ਆਪਣਾ ਸਾਈਨ ਬੋਰਡ ਲਗਾਇਆ ਹੋਇਆ ਹੈ, ’ਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਜਗਮੋਹਣ ਸਿੰਘ ਕੰਗ, ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਸਿੰਘ ਦੀ ਤਸਵੀਰ ਲੱਗੀ ਹੋਈ ਹੈ, ’ਤੇ ਸ਼ਰਾਰਤੀ ਅਨਸਰਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਉੱਤੇ ਹੀ ਕਾਲੀ ਸਿਆਹੀ ਫੇਰੀ ਗਈ ਹੈ।

ਇਹ ਵੀ ਪੜ੍ਹੋ : ਅਸੀਂ ਗੱਲਬਾਤ ਤੋਂ ਨਹੀਂ ਦੌੜ ਰਹੇ, ਸਰਕਾਰ ਨੂੰ ਸਾਡੀਆਂ ਮੰਗਾਂ 'ਤੇ ਧਿਆਨ ਦੇਣਾ ਹੋਵੇਗਾ : ਕਿਸਾਨ ਨੇਤਾ

ਇਸ ਸਬੰਧੀ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਆਖਿਆ ਕਿ ਉਹ ਇਸ ਸਬੰਧੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣਗੇ।


author

Bharat Thapa

Content Editor

Related News