ਜਾਣੋ 14 ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ''ਬਾਲ ਦਿਵਸ''

Thursday, Nov 14, 2019 - 09:33 AM (IST)

ਜਾਣੋ 14 ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ''ਬਾਲ ਦਿਵਸ''

ਨਵੀਂ ਦਿੱਲੀ : 14 ਨਵੰਬਰ ਨੂੰ ਹਰ ਸਾਲ ਦੇਸ਼ 'ਚ 'ਬਾਲ ਦਿਵਸ' ਮਨਾਇਆ ਜਾਂਦਾ ਹੈ। ਇਸੇ ਦਿਨ ਮਤਲਬ 14 ਨਵੰਬਰ 1889 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਹੋਇਆ ਸੀ। ਇਸ ਦਿਨ ਅਕਸਰ ਸਕੂਲਾਂ 'ਚ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਵਾਦ-ਵਿਵਾਦ, ਸੰਗੀਤ ਅਤੇ ਨਾਚ ਦਾ ਆਯੋਜਨ ਹੁੰਦਾ ਹੈ। ਬੱਚਿਆਂ ਦੇ ਵਿਚ ਕੱਪੜੇ, ਖਿਡੌਣੇ, ਕਿਤਾਬਾਂ ਅਤੇ ਚਾਕਲੇਟਸ ਆਦਿ ਵੀ ਵੰਡੇ ਜਾਂਦੇ ਹਨ।

ਕਦੋਂ ਤੋਂ 14 ਨਵੰਬਰ ਨੂੰ ਮਨਾਇਆ ਜਾਣ ਲੱਗਾ ਬਾਲ ਦਿਵਸ?
1964 ਤੋਂ ਪਹਿਲਾਂ ਤਕ ਹਰ ਸਾਲ 20 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਸੀ ਕਿਉਂਕਿ ਇਸ ਨੂੰ ਦਿਨ ਸੰਯੁਕਤ ਰਾਜ ਦੁਆਰਾ ਗਲੋਬਲ ਬਾਲ ਦਿਵਸ ਮਨਾਇਆ ਜਾਂਦਾ ਹੈ ਪਰ 1964 'ਚ ਜਵਾਹਰ ਲਾਲ ਨਹਿਰੂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਜਨਮਦਿਨ ਨੂੰ ਬਾਲ ਦਿਵਸ ਦੇ ਰੂਪ 'ਚ ਮਨਾਉਣ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਦਾ ਕਾਰਨ ਜਵਾਹਰ ਲਾਲ ਨਹਿਰੂ ਦਾ ਬੱਚਿਆਂ ਨਾਲ ਕਾਫੀ ਪਿਆਰ ਅਤੇ ਸਨੇਹ ਸੀ। ਬੱਚਿਆਂ ਨਾਲ ਪਿਆਰ ਕਾਰਨ ਹੀ ਉਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ।

14 ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ?
ਜਵਾਹਰ ਲਾਲ ਨਹਿਰੂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ। ਉਹ ਬੱਚਿਆਂ ਦੇ ਕਲਿਆਣ ਨੂੰ ਲੈ ਕੇ ਕਾਫੀ ਸੋਚਦੇ ਸੀ। ਉਹ ਸਕੂਲੀ ਬੱਚਿਆਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਲਾਂਚ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਬੱਚਿਆਂ ਦੇ ਕਲਿਆਣ ਦੇ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ। ਇਨ੍ਹਾਂ ਪ੍ਰੋਗਰਾਮਾਂ ਨਾਲ ਬੱਚਿਆਂ ਦੀ ਸੁਰੱਖਿਆ ਸੁਨਿਸ਼ਚਿਤ ਹੋਈ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰੀ ਕੀਤਾ ਜਾ ਸਕਿਆ। ਉਹ ਕਿਹਾ ਕਰਦੇ ਸੀ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੇ ਬੱਚਿਆਂ ਦੀ ਸਿੱਖਿਆ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ। ਲੋਕਾਂ ਨੂੰ ਸਿੱਖਿਆ ਦੇ ਮਹੱਤਵ ਨਾਲ ਜਾਣੂ ਕਰਵਾਉਣ ਲਈ ਵੀ ਉਨ੍ਹਾਂ ਦੇ ਕਾਰਜ ਕਾਲ 'ਚ ਪ੍ਰੋਗਰਾਮ ਸ਼ੁਰੂ ਕੀਤੇ ਗਏ। ਇਨ੍ਹਾਂ ਸਾਰਿਆਂ ਨਾਲ ਅਪ੍ਰਤੱਖ ਤੌਰ 'ਤੇ ਬੱਚਿਆਂ ਨੂੰ ਲਾਭ ਹੋਇਆ। ਬੱਚਿਆਂ ਦੇ ਪ੍ਰਤੀ ਉਨ੍ਹਾਂ ਦਾ ਲਗਾਅ ਸਨੇਹ ਅਤੇ ਪਿਆਰ ਹੀ ਸੀ ਜੋ ਉਨ੍ਹਾਂ ਦੇ ਦਿਹਾਂਤ ਦੇ ਬਾਅਦ ਉਨ੍ਹਾਂ ਦੇ ਜਨਮਦਿਨ ਨੂੰ ਬਾਲ ਦਿਵਸ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਲਿਆ ਗਿਆ।


author

cherry

Content Editor

Related News