PPCB ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ''ਤੇ ਕੱਸਿਆ ਸ਼ਿਕੰਜਾ, ਹੇਅਰ ਸੈਲੂਨ ਸੰਚਾਲਕਾਂ ਨੂੰ ਭੇਜਿਆ ਨੋਟਿਸ

Sunday, Sep 01, 2024 - 04:07 AM (IST)

PPCB ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ''ਤੇ ਕੱਸਿਆ ਸ਼ਿਕੰਜਾ, ਹੇਅਰ ਸੈਲੂਨ ਸੰਚਾਲਕਾਂ ਨੂੰ ਭੇਜਿਆ ਨੋਟਿਸ

ਜਲੰਧਰ (ਪੁਨੀਤ)– ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਕਿ ਕੂੜੇ ਕਾਰਨ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ। ਇਸੇ ਸਿਲਸਿਲੇ ਵਿਚ ਵਿਭਾਗ ਵੱਲੋਂ ਸੈਲੂਨਾਂ ’ਤੇ ਧਿਆਨ ਫੋਕਸ ਕਰਦੇ ਹੋਏ ਕਈ ਨੋਟਿਸ ਜਾਰੀ ਕੀਤੇ ਗਏ ਅਤੇ ਸੈਲੂਨ ਸੰਚਾਲਕਾਂ ਨੂੰ ਉਨ੍ਹਾਂ ਦਾ ਪੱਖ ਰੱਖਣ ਨੂੰ ਕਿਹਾ ਗਿਆ ਹੈ।

ਉਕਤ ਸੈਲੂਨ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਐੱਨ.ਓ.ਸੀ. ਦੇ ਬਿਨਾਂ ਚੱਲ ਰਹੇ ਹਨ ਅਤੇ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਨਿਯਮਾਂ ਦੇ ਉਲੰਘਣ ਦਾ ਪਤਾ ਲੱਗਣ ’ਤੇ ਵਿਭਾਗ ਵੱਲੋਂ ਸੈਲੂਨਾਂ ਦੇ ਕੂੜਾ ਪ੍ਰਬੰਧਨ ਦੀ ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਵਿਚ ਵਿਭਾਗ ਨੇ ਵਾਤਾਵਰਣ ਸੰਭਾਲ ਨਿਯਮ ਅਤੇ ਸਾਲਿਡ ਵੇਸਟ ਰੂਲਜ਼ ਨੂੰ ਕਰਾਸ ਚੈੱਕ ਕੀਤਾ। ਵਿਭਾਗ ਨੇ ਨੋਟਿਸ ਕੀਤਾ ਕਿ ਸਾਲਿਡ ਵੇਸਟ ਲਈ ਵੱਖ-ਵੱਖ ਕੂੜੇਦਾਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'

ਵਿਭਾਗ ਵੱਲੋਂ ਨੋਟਿਸ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜਾਂਚ ਵਿਚ ਸੈਲੂਨ ਸੰਚਾਲਕਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਹਨ। ਇਸ ਵਿਚ ਹਵਾ ਤੇ ਪਾਣੀ ਨੂੰ ਦੂਸ਼ਿਤ ਕਰਨਾ ਸ਼ਾਮਲ ਹੈ। ਸੈਲੂਨਾਂ ਵੱਲੋਂ ਕੂੜੇ ਦੇ ਪ੍ਰਬੰਧਨ ’ਤੇ ਸਹੀ ਕੰਮ ਨਹੀਂ ਕੀਤਾ ਜਾ ਰਿਹਾ, ਵਾਲਾਂ ਦੀ ਡਾਈ ਵਾਲੇ ਕੈਮੀਕਲ ਦੇ ਗ਼ਲਤ ਪ੍ਰਬੰਧਨ ਕਾਰਨ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ।

ਵੱਖ-ਵੱਖ ਮਾਪਦੰਡਾਂ ਮੁਤਾਬਕ ਕੂੜੇ ਦਾ ਸਹੀ ਪ੍ਰਬੰਧਨ ਕਰਨ ਲਈ ਸਾਧਾਰਨ ਕੂੜੇ ਤੇ ਰਸਾਇਣਿਕ ਕੂੜੇ ਲਈ ਵੱਖ ਕੂੜੇਦਾਨਾਂ ਦਾ ਹੋਣਾ ਜ਼ਰੂਰੀ ਹੈ। ਆਮ ਤੌਰ ’ਤੇ ਸੈਲੂਨਾਂ ਵਿਚ ਕੈਮੀਕਲ ਵਾਲਾ ਪਾਣੀ ਸਾਫ ਕਰਨ ਲਈ ਟ੍ਰੀਟਮੈਂਟ ਪਲਾਂਟ ਨਹੀਂ ਲਾਇਆ ਗਿਆ। ਵਿਭਾਗ ਵੱਲੋਂ ਇਸ ਗੱਲ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ ਹੈ। ਇਹ ਤੱਥ ਸਾਹਮਣੇ ਆਏ ਹਨ ਕਿ ਜ਼ਹਿਰੀਲੇ ਪਾਣੀ ਨੂੰ ਸਿੱਧਾ ਸੀਵਰੇਜ ਵਿਚ ਪਾਇਆ ਜਾ ਰਿਹਾ ਹੈ, ਜੋ ਕਿ ਜਾਨਲੇਵਾ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ

ਇਸੇ ਤਹਿਤ ਵਿਭਾਗ ਵੱਲੋਂ ਮੋਹਾਲੀ ਦੇ ਹੇਅਰ ਮਾਸਟਰ ਸਹਿਤ ਪੰਜਾਬ ਦੇ ਵੱਖ-ਵੱਖ ਸੈਲੂਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ 3 ਸਤੰਬਰ ਨੂੰ ਪਟਿਆਲਾ ਹੈੱਡ ਆਫਿਸ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੇਸਟ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਸਬੰਧੀ ਜਾਂਚ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਉਲੰਘਣ ਕਰਨ ਵਾਲੇ ਵਿਭਾਗ ਦੀ ਰਾਡਾਰ ’ਤੇ ਨਜ਼ਰ ਆਉਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News