ਸਾਲ ਪਹਿਲਾਂ ਮਿਲੀਆਂ ਦੋ ਲਾਸ਼ਾਂ, ਅੱਜ ਤਕ ਨਹੀਂ ਮਿਲੇ ਕਾਤਲ

Monday, Jun 25, 2018 - 07:23 AM (IST)

ਸਾਲ ਪਹਿਲਾਂ ਮਿਲੀਆਂ ਦੋ ਲਾਸ਼ਾਂ, ਅੱਜ ਤਕ ਨਹੀਂ ਮਿਲੇ ਕਾਤਲ

ਫਗਵਾੜਾ, (ਜਲੋਟਾ)- ਫਗਵਾੜਾ ਦੀ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਦੀ ਕੋਠੀ ਨੰਬਰ 472 ਵਿਚ ਹੱਤਿਆ ਦਾ ਸ਼ਿਕਾਰ ਬਣੀ ਮ੍ਰਿਤਕ ਸੁਰਿੰਦਰ ਕੌਰ ਅਤੇ ਇਸ ਤੋਂ ਕੁਝ ਦਿਨ ਬਾਅਦ ਫਗਵਾੜਾ ਰੇਲਵੇ ਸਟੇਸ਼ਨ ਕੋਲ ਅਣਪਛਾਤੇ ਨੌਜਵਾਨ ਦੀ ਹੱਤਿਆ ਦੀ ਪਹੇਲੀ ਅਜੇ ਵੀ ਅਣਸੁਲਝੀ ਹੈ। ਦੋਵਾਂ ਹੱਤਿਆ ਕਾਂਡਾਂ ਵਿਚ ਫਗਵਾੜਾ ਪੁਲਸ ਅਤੇ ਰੇਲਵੇ ਪੁਲਸ ਫਗਵਾੜਾ ਅੱਜ ਤਕ ਇਹ ਨਹੀਂ ਲੱਭ ਸਕੀ ਕਿ ਇਨ੍ਹਾਂ ਹੱਤਿਆਵਾਂ ਦੇ ਪਿੱਛੇ ਰਾਜ਼ ਕੀ ਹੈ ਅਤੇ ਉਹ ਅਣਪਛਾਤੇ ਹਤਿਆਰੇ ਕੌਣ ਹਨ ਜਿਨ੍ਹਾਂ ਨੇ ਹੱਤਿਆਵਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ। ਹਾਲਾਂਕਿ ਦੋਵਾਂ ਕੇਸਾਂ ਨੂੰ ਸੁਲਝਾਉਣ ਦਾ ਦਾਅਵਾ ਫਗਵਾੜਾ ਪੁਲਸ ਅਤੇ ਰੇਲਵੇ ਪੁਲਸ ਫਗਵਾੜਾ ਕਰ ਰਹੀ ਹੈ ਪਰ ਇਹ ਦਾਅਵੇ ਕਿੰਨੇ ਸੱਚ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਦੀ ਸਭ ਤੋਂ ਪਾਸ਼ ਕਾਲੋਨੀ ਮੰਨੀ ਜਾਂਦੀ ਗੁਰੂ ਹਰਗੋਬਿੰਦ ਨਗਰ ਵਿਚ ਹੋਈ ਮ੍ਰਿਤਕ ਸੁਰਿੰਦਰ ਕੌਰ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਇਹ ਪਤਾ ਨਹੀਂ ਕਰ ਸਕੀ ਕਿ ਅਣਪਛਾਤੇ ਹਤਿਆਰਿਆਂ ਦੀ ਗਿਣਤੀ ਕਿੰਨੀ ਸੀ ਅਤੇ ਹੱਤਿਆ ਕਰ ਕੇ ਉਹ ਕਿੱਥੇ ਚਲੇ ਗਏ। 
ਇਹ ਉਸ ਸਮੇਂ ਹੋ ਰਿਹਾ ਹੈ ਜਦੋਂ ਫਗਵਾੜਾ ਪੁਲਸ ਦੀਆਂ ਟੀਮਾਂ ਵਾਰ-ਵਾਰ ਮ੍ਰਿਤਕ ਦੀ ਕੋਠੀ ਨੂੰ ਖੋਲ੍ਹ ਕੇ ਉਸ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਸਵਾਲ ਇਹ ਬਣਿਆ ਹੋਇਆ ਹੈ ਕਿ ਪੁਲਸ ਨੇ ਮ੍ਰਿਤਕ ਦੇ ਘਰ ਦੀ ਹੀ ਕਿਉਂ ਕਈ ਵਾਰ ਜਾਂਚ ਕੀਤੀ ਹੈ ਅਤੇ ਉਹ ਕੀ ਰਾਜ਼ ਹੈ ਜਿਸ ਨੂੰ ਪੁਲਸ ਟੀਮ ਲੱਭਣ ਵਿਚ ਲੱਗੀ ਹੋਈ ਹੈ। ਇਸ ਦੌਰਾਨ ਪੁਲਸ ਹਾਰਡਕੋਰ ਪੇਸ਼ੇਵਰ ਕ੍ਰਿਮੀਨਲ ਸਬੰਧੀ ਵੀ ਪੁਲਸ ਫਾਈਲਾਂ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲਸ ਵਲੋਂ ਇਸ ਤੱਥ ਨੂੰ ਵੀ ਬਾਰੀਕੀ ਨਾਲ ਖੰਗਾਲਿਆ ਗਿਆ ਹੈ ਕਿ ਮ੍ਰਿਤਕਾ ਦੀ ਰਸੋਈ ਵਿਚ ਮਿਲੇ ਉਸ ਜੂਸ ਦੇ ਗਿਲਾਸ ਦੇ ਪਿੱਛੇ ਦੀ ਸੱਚਾਈ ਕੀ ਹੈ, ਕਿਤੇ ਉਸ ਵਿਚ ਕੋਈ ਨਸ਼ੀਲੀ ਵਸਤੂ ਤਾਂ ਨਹੀਂ ਪਾਈ ਹੋਈ, ਜਿਸ ਨਾਲ ਮ੍ਰਿਤਕਾ ਨੂੰ ਬੇਹੋਸ਼ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।
ਪਰ ਹਾਲ ਬੇਹਾਲ ਆਨ ਰਿਕਾਰਡ ਪੁਲਸ ਦੇ ਹੱਥ ਦੋਸ਼ੀ ਹਤਿਆਰਿਆਂ ਨੂੰ ਗ੍ਰਿਫਤਾਰ ਕਰਨ ਤਾਂ ਦੂਰ ਉਨ੍ਹਾਂ ਦੀ ਪਛਾਣ ਲੱਭਣ ਵਿਚ ਵੀ ਨਾਕਾਮ ਹੈ। ਉਥੇ ਫਗਵਾੜਾ ਵਿਚ ਹੋਏ ਉਕਤ ਬਲਾਇੰਡ ਮਰਡਰ ਦੇ ਮਗਰੋਂ ਲੋਕਾਂ ਦੇ ਦਿਲੋ-ਦਿਮਾਗ ਵਿਚ ਭਾਰੀ ਦਹਿਸ਼ਤ ਤੇ ਡਰ ਛਾਇਆ ਹੋਇਆ ਹੈ ਅਤੇ ਸਾਰਿਆਂ ਦੀਆਂ ਨਿਗਾਹਾਂ ਪੁਲਸ 'ਤੇ ਟਿਕੀਆਂ ਹੋਈਆਂ ਹਨ ਕਿ ਕਦੋਂ ਪੁਲਸ ਇਸ ਹੱਤਿਆ ਦੇ ਕੇਸ ਨੂੰ ਹੱਲ ਕਰ ਕੇ ਦੋਸ਼ੀ ਹਤਿਆਰਿਆਂ ਨੂੰ ਗ੍ਰਿਫਤਾਰ  ਕਰਦੇ ਹੋਏ ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਂਦੀ ਹੈ।
ਇਸੇ ਤਰਜ਼ 'ਤੇ ਦੂਸਰੇ ਮਾਮਲੇ ਵਿਚ ਰੇਲਵੇ ਪੁਲਸ ਫਗਵਾੜਾ ਆਨ ਰਿਕਾਰਡ ਹੱਤਿਆ ਦਾ ਸ਼ਿਕਾਰ ਬਣੇ ਅਣਪਛਾਤੇ ਨੌਜਵਾਨ ਦੀ ਪਛਾਣ ਤਕ ਨਹੀਂ ਲੱਭ ਸਕੀ ਅਤੇ ਇਹ ਤੱਥ ਅੱਜ ਵੀ ਰਹੱਸਮਈ ਕਹਾਣੀ ਹੀ ਹੈ। ਹਤਿਆਰਿਆਂ ਨੇ ਹੱਤਿਆ ਕਰਨ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਕੇ ਉਸ ਨੂੰ ਕਿਉਂ ਸਾੜਿਆ ਅਤੇ ਇਸ ਦੇ ਪਿੱਛੇ ਕੀ ਰਾਜ਼ ਸੀ ਕਿ ਲਾਸ਼ ਨੂੰ ਰੇਲਵੇ ਲਾਈਨਾਂ 'ਤੇ ਸੁੱਟ ਦਿੱਤਾ। ਹਾਲਾਂਕਿ ਇਸ ਨੂੰ ਲੈ ਕੇ ਰੇਲਵੇ ਪੁਲਸ ਤਰਕ ਦੇ ਰਹੀ ਹੈ ਕਿ ਹਤਿਆਰਿਆਂ ਨੇ ਚਿਹਰੇ 'ਤੇ ਤੇਜ਼ਾਬ ਇਸ ਲਈ ਪਾਇਆ ਕਿਉਂਕਿ ਉਹ ਹੱਤਿਆ ਦਾ ²ਿਸ਼ਕਾਰ ਬਣੇ ਨੌਜਵਾਨ ਦੀ ਪਛਾਣ ਮਿਟਾਉਣਾ ਚਾਹੁੰਦੇ ਸਨ ਅਤੇ ਲਾਸ਼ ਨੂੰ ਰੇਲਵੇ ਲਾਈਨਾਂ 'ਤੇ ਇਸ ਲਈ ਸੁੱਟ ਦਿੱਤਾ ਤਾਂ ਕਿ ਉਹ ਹੱਤਿਆ ਇਕ ਰੇਲ ਹਾਦਸਾ ਬਣ ਕੇ ਰਹਿ ਜਾਵੇ।
ਦੱਸ ਦੇਈਏ ਕਿ ਫਗਵਾੜਾ ਵਿਚ ਕਰੀਬ ਇਕ ਸਾਲ ਪਹਿਲਾਂ ਇਕ ਅਣਪਛਾਤੇ ਨੌਜਵਾਨ ਦੀ ਅਣਪਛਾਤੇ ਹਤਿਆਰਿਆਂ ਵਲੋਂ ਮਾਰਕੁੱਟ ਕਰਨ ਤੋਂ ਬਾਅਦ ਉਸ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਪਛਾਣ ਮਿਟਾਉਣ ਲਈ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਸਾੜ ਦਿੱਤਾ ਅਤੇ ਜਦੋਂ ਉਨ੍ਹਾਂ ਦਾ ਦਿਲ ਇਸ ਤੋਂ ਵੀ ਨਾ  ਭਰਿਆ ਤਾਂ ਉਨ੍ਹਾਂ ਨੇ ਉਸ ਦੀ ਸ਼ਰਟ ਨੂੰ ਉਤਾਰ ਕੇ ਉਸ ਦੇ ਚਿਹਰੇ 'ਤੇ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਦੋਸ਼ੀਆਂ ਵਲੋਂ ਇਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦੂਰ ਤਕ ਜ਼ਮੀਨ 'ਤੇ ਘਸੀਟਦੇ ਹੋਏ ਉਸ ਦੀ ਲਾਸ਼ ਨੂੰ ਫਗਵਾੜਾ ਰੇਲਵੇ ਸਟੇਸ਼ਨ ਦੇ ਕੋਲ ਖੇੜਾ ਰੇਲਵੇ ਫਾਟਕ ਦੇ ਨਜ਼ਦੀਕ ਮੇਨ ਫਗਵਾੜਾ-ਲੁਧਿਆਣਾ ਰੇਲਵੇ ਟਰੈਕ 'ਤੇ ਗੋਵਿੰਦਪੁਰਾ ਕੋਲ ਲਾਵਾਰਸ ਹਾਲਤ ਵਿਚ ਹੱਤਿਆ ਕਾਂਡ ਨੂੰ ਹਾਦਸੇ ਦਾ ਰੂਪ ਦੇਣ ਦੇ ਮਕਸਦ ਨਾਲ ਸੁੱਟ ਦਿੱਤਾ। 
ਉਕਤ ਹੱਤਿਆ ਕਾਂਡ ਨੂੰ ਲੈ ਕੇ ਰੇਲਵੇ ਪੁਲਸ  ਫਗਵਾੜਾ ਨੇ ਅਣਪਛਾਤੇ ਨੌਜਵਾਨ ਦੀ ਹੱਤਿਆ ਕਰਨ ਦੇ ਦੋਸ਼ ਵਿਚ ਆਨ ਰਿਕਾਰਡ ਅਣਪਛਾਤੇ ਹਤਿਆਰਿਆਂ ਦੇ ਖਿਲਾਫ ਪੁਲਸ ਕੇਸ ਦਰਜ ਕੀਤਾ ਹੋਇਆ ਹੈ। ਉਸ ਦਿਨ ਤੋਂ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਰੇਲਵੇ ਪੁਲਸ ਦੀ ਟੀਮ ਮੌਕੇ 'ਤੇ ਹੱਤਿਆ ਕਾਂਡ ਵਿਚ ਵਰਤੀਆਂ ਗਈਆਂ ਖੂਨ ਨਾਲ ਭਰੀਆਂ ਦੋ ਰੱਸੀਆਂ, ਮ੍ਰਿਤਕ ਨੌਜਵਾਨ ਵਲੋਂ ਪਹਿਨੇ ਹੋਏ ਬਾਟਾ ਕੰਪਨੀ ਦੀਆਂ ਦੋ ਜੁੱਤੀਆਂ, ਅੱਗ ਨਾਲ ਸਾੜੀ ਜਾ ਚੁੱਕੀ ਉਸ ਦੀ ਸ਼ਰਟ ਦੀ, ਚਿਹਰੇ ਕੋਲ ਅੱਧ ਸੜੀ ਹਾਲਤ ਵਿਚ ਮਿਲੀ ਇਕ ਜੀਨਜ਼, ਅੰਡਰਵੀਅਰ ਤੇ ਜੁਰਾਬਾਂ ਬਰਾਮਦ ਹੋਈਆਂ ਪਰ ਮ੍ਰਿਤਕ ਦੀ ਹੱਤਿਆ ਕੁੱਟ-ਮਾਰ ਕਰ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਕੇ ਉਸ ਦੀ ਹੱਤਿਆ ਕਿਸ ਤਰ੍ਹਾਂ ਕਰ ਦਿੱਤੀ, ਇਸ ਗੱਲ ਨੂੰ ਲੈ ਕੇ ਪੁਲਸ ਹੁਣ ਤਕ ਕੁਝ ਵੀ ਪਤਾ ਨਹੀਂ ਕਰ ਸਕੀ।


Related News